ਬਰੇਟਾ ਕੈਂਚੀਆਂ-ਲਦਾਲ ਸੜਕ ਦਾ ਮੁਰੰਮਤ ਕਾਰਜ ਵਿਚਕਾਰ ਲਟਕ ਜਾਣ ਕਾਰਨ ਲੋਕ ਪ੍ਰੇਸ਼ਾਨ
ਬਰੇਟਾ, 19 ਸਤੰਬਰ (ਜੀਵਨ ਸ਼ਰਮਾ)- ਬਰੇਟਾ ਕੈਂਚੀਆਂ ਤੋਂ ਲੈ ਕੇ ਪਿੰਡ ਲਦਾਲ (ਲਹਿਰਾ ਗਾਗਾ) ਤੱਕ ਵਾਇਆ ਬਹਾਦਰਪੁਰ, ਕਿਸ਼ਨਗੜ੍ਹ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਚੌੜੀ ਸੜਕ ਦੀ ਮੁਰੰਮਤ ਦਾ ਕੰਮ ਵਿਚਕਾਰ ਲਟਕ ਜਾਣ ਕਰ ਕੇ ਰਾਹਗੀਰਾਂ ਨੂੰ ਆਉਣ ਜਾਣ ਸਮੇਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਮਹੀਨੇ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਉਪਰੰਤ ਸੜਕ ’ਤੇ ਰੋੜਾ ਵੀ ਪੈ ਗਿਆ ਸੀ ਪਰ ਇਸ ’ਤੇ ਪ੍ਰੀਮਿਕਸ ਪੈਣ ਤੋਂ ਪਹਿਲਾਂ ਹੀ ਬਾਅਦ ਕੰਮ ਬੰਦ ਹੋ ਗਿਆ।
ਬਰੇਟਾ, 19 ਸਤੰਬਰ (ਜੀਵਨ ਸ਼ਰਮਾ)- ਬਰੇਟਾ ਕੈਂਚੀਆਂ ਤੋਂ ਲੈ ਕੇ ਪਿੰਡ ਲਦਾਲ (ਲਹਿਰਾ ਗਾਗਾ) ਤੱਕ ਵਾਇਆ ਬਹਾਦਰਪੁਰ, ਕਿਸ਼ਨਗੜ੍ਹ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਚੌੜੀ ਸੜਕ ਦੀ ਮੁਰੰਮਤ ਦਾ ਕੰਮ ਵਿਚਕਾਰ ਲਟਕ ਜਾਣ ਕਰ ਕੇ ਰਾਹਗੀਰਾਂ ਨੂੰ ਆਉਣ ਜਾਣ ਸਮੇਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਮਹੀਨੇ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਉਪਰੰਤ ਸੜਕ ’ਤੇ ਰੋੜਾ ਵੀ ਪੈ ਗਿਆ ਸੀ ਪਰ ਇਸ ’ਤੇ ਪ੍ਰੀਮਿਕਸ ਪੈਣ ਤੋਂ ਪਹਿਲਾਂ ਹੀ ਬਾਅਦ ਕੰਮ ਬੰਦ ਹੋ ਗਿਆ। ਪ੍ਰੇਮ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਵਾਸੀ ਕਿਸ਼ਨਗੜ੍ਹ ਨੇ ਦੱਸਿਆ ਕਿ ਕੰਮ ਬੰਦ ਹੋਣ ਕਾਰਨ ਰੋੜਾ ਖਿੱਲਰ ਕੇ ਖੇਤਾਂ ਵਿਚ ਡਿੱਗ ਰਿਹਾ ਹੈ। ਥਾਂ-ਥਾਂ ਟੋਏ ਪੈ ਚੁੱਕੇ ਹਨ, ਜਿਸ ਕਰ ਕੇ ਸੜਕ ਦੀ ਪਹਿਲਾਂ ਨਾਲੋਂ ਵੀ ਸਥਿਤੀ ਖ਼ਰਾਬ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਹ ਇਕੋ ਇਕ ਸੜਕ ਹੀ ਇਸ ਖੇਤਰ ਨੂੰ ਸੰਗਰੂਰ ਜਿਲੇ੍ਹ ਦੇ ਲਹਿਰਾਗਾਗਾ ਨਾਲ ਜੋੜਦੀ ਹੈ ਪਰ ਇਸ ਸੜਕ ਦੀ ਹਾਲਤ ਮਾੜੀ ਹੋਣ ਕਾਰਨ ਲੋਕਾਂ ਨੂੰ ਦੂਜੇ ਰਸਤਿਆਂ ਰਾਹੀ ਆਉਣਾ ਜਾਣਾ ਪੈਂਦਾ ਹੈ, ਜਿਸ ਨਾਲ ਜਿੱਥੇ ਵਾਧੂ ਦੂਰੀ ਤੈਅ ਕਰਨੀ ਪੈਂਦੀ ਹੈ ਉੱਥੇ ਹੀ ਸਮਾਂ ਵੀ ਖ਼ਰਾਬ ਹੁੰਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ। ਫ਼ੰਡਾਂ ਦੀ ਘਾਟ ਕਾਰਨ ਕੰਮ ਰੁਕਿਆ- ਐਸ.ਡੀ.ਓ. ਇਸ ਸਬੰਧੀ ਪੰਜਾਬ ਮੰਡੀ ਬੋਰਡ ਦੇ ਐਸ. ਡੀ. ਓ.ਅਮਨਵੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁਰੰਮਤ ਦਾ ਕੰਮ ਫ਼ੰਡਾਂ ਦੀ ਘਾਟ ਕਾਰਨ ਰੁਕਿਆ ਹੈ। ਫ਼ੰਡ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਹੋਵੇਗਾ।