ਪੰਜ ਤੱਤਾਂ ਤੋਂ ਬਣਿਆ ਸਰੀਰ ਨਾਸ਼ਵਾਨ, ਆਤਮਾ ਦਾ ਕਲਿਆਣ ਹੀ ਜੀਵਨ ਦਾ ਅਸਲ ਟੀਚਾ : ਸਾਧਵੀ ਡਾ. ਸ਼ੁਭਿਤਾ
ਕਿਹਾ, ਸੰਸਾਰਕ ਵਸਤੂਆਂ ਨੂੰ ਸਾਧਨ ਸਮਝੋ, ਸਾਧਿਆ ਨਹੀਂ
ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)- ਜੈਨ ਸਮਾਰਕ ਰਾਮਾਂ ਵਿਖੇ ਬਿਰਾਜਮਾਨ ਜੈਨ ਸਾਧਵੀ ਡਾ. ਸ਼ੁਭਿਤਾ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਜਿਸ ਸਰੀਰ ਨੂੰ ਆਪਣਾ ਸਮਝ ਕੇ ਸਾਰੀ ਉਮਰ ਇਸ ਦੇ ਸੁੱਖ-ਸਾਧਨਾਂ ਵਿਚ ਲੱਗਿਆ ਰਹਿੰਦਾ ਹੈ, ਉਹ ਸਰੀਰ ਪਦਾਰਥਕ ਅਤੇ ਪਰਿਵਰਤਨਸ਼ੀਲ ਹੈ।
ਕ
ਕਿਹਾ, ਸੰਸਾਰਕ ਵਸਤੂਆਂ ਨੂੰ ਸਾਧਨ ਸਮਝੋ, ਸਾਧਿਆ ਨਹੀਂ
20-09-2026
ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)- ਜੈਨ ਸਮਾਰਕ ਰਾਮਾਂ ਵਿਖੇ ਬਿਰਾਜਮਾਨ ਜੈਨ ਸਾਧਵੀ ਡਾ. ਸ਼ੁਭਿਤਾ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਜਿਸ ਸਰੀਰ ਨੂੰ ਆਪਣਾ ਸਮਝ ਕੇ ਸਾਰੀ ਉਮਰ ਇਸ ਦੇ ਸੁੱਖ-ਸਾਧਨਾਂ ਵਿਚ ਲੱਗਿਆ ਰਹਿੰਦਾ ਹੈ, ਉਹ ਸਰੀਰ ਪਦਾਰਥਕ ਅਤੇ ਪਰਿਵਰਤਨਸ਼ੀਲ ਹੈ। ਸਰੀਰ ਆਤਮਾ ਨਹੀਂ, ਸਗੋਂ ਅਚੇਤਨ ਪੁਦਗਲ ਹੈ, ਜਦਕਿ ਆਤਮਾ ਚੇਤਨ ਸਰੂਪ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿਚ ਸੰਯੋਗ ਨਾਲ ਪ੍ਰਾਪਤ ਹੋਣ ਵਾਲੀ ਹਰ ਵਸਤੂ ਦਾ ਵਿਯੋਗ ਨਿਸ਼ਚਿਤ ਹੈ। ਇਸ ਲਈ ਸਰੀਰ, ਧਨ, ਪਰਿਵਾਰ, ਅਹੁਦੇ ਅਤੇ ਮਾਣ-ਸਨਮਾਨ ਦੇ ਮੋਹ ਵਿਚ ਆਪਣੇ ਅਸਲ ਸਰੂਪ ਨੂੰ ਭੁੱਲਣਾ ਉਚਿਤ ਨਹੀਂ। ਮਨੁੱਖ ਨੂੰ ਸੰਸਾਰਕ ਵਸਤੂਆਂ ਨੂੰ ਜੀਵਨ ਦੇ ਸਾਧਨ ਵਜੋਂ ਵਰਤਣਾ ਚਾਹੀਦਾ ਹੈ, ਉਨ੍ਹਾਂ ਨੂੰ ਜੀਵਨ ਦਾ ਅੰਤਿਮ ਟੀਚਾ ਨਹੀਂ ਬਣਾਉਣਾ ਚਾਹੀਦਾ। ਸਾਧਵੀ ਨੇ ਕਿਹਾ ਕਿ ਰਾਗ, ਦਵੈਸ਼, ਕ੍ਰੋਧ, ਮਾਨ, ਮਾਇਆ ਅਤੇ ਲੋਭ ਵਰਗੀਆਂ ਕਸ਼ਾਇਆਂ ਕਰਮ-ਬੰਧਨ ਦਾ ਕਾਰਨ ਬਣਦੀਆਂ ਹਨ। ਆਤਮ-ਕਲਿਆਣ ਲਈ ਸੰਵਰ ਅਤੇ ਨਿਰਜਰਾ ਦੇ ਮਾਰਗ ‘ਤੇ ਚੱਲਣਾ ਜ਼ਰੂਰੀ ਹੈ। ਉਨ੍ਹਾਂ ਨੇ ਅਹਿੰਸਾ, ਸੱਚ, ਅਸਤੇਯ, ਅਪਰਿਗ੍ਰਹ, ਸੰਜਮ, ਸਵਾਧਿਆਇ, ਤਪ ਅਤੇ ਆਤਮ-ਚਿੰਤਨ ਨੂੰ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੌਤ ਦਾ ਸਿਮਰਨ ਡਰ ਪੈਦਾ ਕਰਨ ਲਈ ਨਹੀਂ, ਸਗੋਂ ਆਤਮ-ਜਾਗਰੂਕਤਾ ਲਈ ਹੋਣਾ ਚਾਹੀਦਾ ਹੈ। ਮਨੁੱਖਾ ਜਨਮ ਆਤਮਾ ਨੂੰ ਪਛਾਣਨ ਅਤੇ ਕਰਮਾਂ ਤੋਂ ਮੁਕਤੀ ਦੀ ਦਿਸ਼ਾ ਵਿਚ ਪੁਰਸ਼ਾਰਥ ਕਰਨ ਦਾ ਦੁਰਲੱਭ ਮੌਕਾ ਹੈ।