ਸੜਕ ਹਾਦਸਿਆਂ ਵਿਚ ਔਰਤ ਸਮੇਤ ਚਾਰ ਵਿਅਕਤੀ ਜ਼ਖ਼ਮੀ
ਬਠਿੰਡਾ, 19 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ’ਤੇ ਹੋਏ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਮਿਲਦੇ ਸਾਰ ਚਾਰ ਵਿਅਕਤੀਆਂ ਨੂੰ ਔਰਤ ਸਮੇਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਕ ਘਟਨਾ ਬਠਿੰਡਾ ਡੱਬਵਾਲੀ ਰੋਡ ’ਤੇ ਜੋਧਪੁਰ ਰੋਮਾਣਾ ਨੇੜੇ ਸੜਕ ’ਤੇ ਵਾਪਰੀ, ਇਕ ਤੂੜੀ ਨਾਲ ਭਰੀ ਇਕ ਟਰਾਲੀ ਖੜ੍ਹੀ ਸੀ, ਜਿਸ ਦਾ ਕੋਈ ਰਿਫ਼ਲੈਕਟਰ ਨਹੀਂ ਸੀ।
ਬਠਿੰਡਾ, 19 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ’ਤੇ ਹੋਏ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਮਿਲਦੇ ਸਾਰ ਚਾਰ ਵਿਅਕਤੀਆਂ ਨੂੰ ਔਰਤ ਸਮੇਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਕ ਘਟਨਾ ਬਠਿੰਡਾ ਡੱਬਵਾਲੀ ਰੋਡ ’ਤੇ ਜੋਧਪੁਰ ਰੋਮਾਣਾ ਨੇੜੇ ਸੜਕ ’ਤੇ ਵਾਪਰੀ, ਇਕ ਤੂੜੀ ਨਾਲ ਭਰੀ ਇਕ ਟਰਾਲੀ ਖੜ੍ਹੀ ਸੀ, ਜਿਸ ਦਾ ਕੋਈ ਰਿਫ਼ਲੈਕਟਰ ਨਹੀਂ ਸੀ। ਬਹੁਤ ਹਨੇਰਾ ਹੋਣ ਕਾਰਨ, ਇਕ ਕਾਰ ਟਕਰਾਉਣ ਕਾਰਨ ਕਾਰ ਵਿਚ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਕਾਰ ਸਵਾਰਾਂ ਦੀ ਪਹਿਚਾਣ ਅਰਸ਼ਦੀਪ ਸਿੰਘ (25) ਅਤੇ ਕਮਲਪ੍ਰੀਤ ਸਿੰਘ (25) ਵਜੋਂ ਹੋਈ ਹੈ, ਜੋ ਤਲਵੰਡੀ ਸਾਬੋ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਸਥਾਨਕ ਹਨੂੰਮਾਨ ਚੌਕ ’ਤੇ ਦੋ ਐਕਟਿਵਾ ਦੀ ਟੱਕਰ ਹੋ ਗਈ, ਐਕਟਿਵਾ ਸਵਾਰ ਇਕ ਔਰਤ ਸਮਰਜੀਤ ਕੌਰ ਵਾਸੀ ਮੋਗਾ ਗੰਭੀਰ ਜ਼ਖਮੀ ਹੋ ਗਈ। ਇਕ ਘਟਨਾ ਸਥਾਨਕ ਪਰਸ ਰਾਮ ਨਗਰ ਚੌਕ ਦੇ ਨੇੜੇ ਵਾਪਰੀ, ਜਿਸ ਵਿਚ ਇਕ ਮੋਟਰ ਸਾਈਕਲ ਦੀ ਟੱਕਰ ਕਾਰਨ ਇਕ ਪੈਦਲ ਰਾਹਗੀਰ ਮਾਹੀ ਲਾਲ ਵਾਸੀ ਪਰਸਰਾਮ ਨਗਰ ਗੰਭੀਰ ਜ਼ਖਮੀ ਹੋ ਗਿਆ।