ਝੁਨੀਰ ’ਚ ਕਿਸਾਨਾਂ ਨੇ ਨੰਗੇ ਧੜ ਹੋ ਕੇ ਰੋਸ ਮਾਰਚ ਕੱਢਣ ਉਪਰੰਤ ਸੜਕ ’ਤੇ ਜਾਮ ਲਗਾਇਆ
ਝੁਨੀਰ (ਮਾਨਸਾ), 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਸੰਜੀਵ ਸਿੰਗਲਾ)- ਨਜ਼ਦੀਕੀ ਪਿੰਡ ਹੀਰਕੇ ਦੇ ਕਿਸਾਨਾਂ ਵਲੋਂ ਜ਼ਮੀਨੀ ਵਿਵਾਦ ’ਚ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਰੋਸ ਵਜੋਂ ਝੁਨੀਰ ਥਾਣੇ ਅੱਗੇ ਧਰਨਾ ਦੇਣ ਉਪਰੰਤ ਨੰਗੇ ਧੜ ਕਸਬੇ ’ਚ ਰੋਸ ਮਾਰਚ ਕੱਢਿਆ ਗਿਆ। ਰੋਹ ’ਚ ਆਏ ਕਿਸਾਨਾਂ ਨੇ ਮਾਨਸਾ-ਸਿਰਸਾ ਮੁੱਖ ਸੜਕ ’ਤੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ।
ਮ
ਮਾਨਸਾ-ਸਿਰਸਾ ਮੁੱਖ ਸੜਕ ’ਤੇ ਨੰਗੇ ਧੜ ਧਰਨੇ ’ਤੇ ਬੈਠੇ ਕਿਸਾਨ । ਅਜੀਤ ਤਸਵੀਰ
21-09-2026
ਝੁਨੀਰ (ਮਾਨਸਾ), 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਸੰਜੀਵ ਸਿੰਗਲਾ)- ਨਜ਼ਦੀਕੀ ਪਿੰਡ ਹੀਰਕੇ ਦੇ ਕਿਸਾਨਾਂ ਵਲੋਂ ਜ਼ਮੀਨੀ ਵਿਵਾਦ ’ਚ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਰੋਸ ਵਜੋਂ ਝੁਨੀਰ ਥਾਣੇ ਅੱਗੇ ਧਰਨਾ ਦੇਣ ਉਪਰੰਤ ਨੰਗੇ ਧੜ ਕਸਬੇ ’ਚ ਰੋਸ ਮਾਰਚ ਕੱਢਿਆ ਗਿਆ। ਰੋਹ ’ਚ ਆਏ ਕਿਸਾਨਾਂ ਨੇ ਮਾਨਸਾ-ਸਿਰਸਾ ਮੁੱਖ ਸੜਕ ’ਤੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ । ਉਨ੍ਹਾਂ ਪੰਚਾਇਤ ’ਤੇ ਪੰਚਾਇਤੀ ਜ਼ਮੀਨ ਵੱਧ ਵਾਹੁਣ ਦੇ ਦੋਸ਼ ਲਗਾਏ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਿਆਸੀ ਸ਼ਹਿ ’ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਕਿਸਾਨ ਆਗੂ ਮਲੂਕ ਸਿੰਘ ਹੀਰਕੇ ਤੇ ਤਰਸੇਮ ਸਿੰਘ ਨੇ ਕਿਹਾ ਕਿ ਪੰਚਾਇਤ ਵਲੋਂ 2 ਏਕੜ ਜ਼ਮੀਨ ’ਤੇ ਵੱਧ ਵਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ, ਪਰ ਪ੍ਰਸ਼ਾਸਨ ਨੇ ਚੁੱਪ ਧਾਰ ਲਈ । ਉਨ੍ਹਾਂ ਦੱਸਿਆ ਕਿ ਪਹਿਲਾਂ ਵੀ 3 ਵਾਰ ਧਰਨਾ ਲਗਾਇਆ ਗਿਆ, ਜੋ ਪੁਲਿਸ ਪ੍ਰਸ਼ਾਸਨ ਦੇ ਭਰੋਸਾ ਦੇਣ ’ਤੇ ਉਠਾ ਦਿੱਤੇ ਗਏ ਸਨ। ਥਾਣਾ ਮੁਖੀ ਭੁਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਬੰਧਿਤ ਕਿਸਾਨਾਂ ਨੂੰ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ 3 ਮਹੀਨੇ ਹੋ ਗਏ ਕੋਈ ਵੀ ਡਾਕੂਮੈਂਟ ਨਹੀਂ ਦਿੱਤਾ ਗਿਆ। ਪਰਚੇ ਦਰਜ ਕਰਵਾਉਣ ’ ਚ ਕੋਈ ਭੂਮਿਕਾ ਨਹੀਂ - ਵਿਧਾਇਕ ਬਣਾਂਵਾਲੀ ਉੱਧਰ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਚਾਇਤੀ ਜ਼ਮੀਨ ਦਾ ਝਗੜਾ ਹੈ । ਕਬਜ਼ਾ ਕਰਨ ਦੇ ਮਾਮਲੇ ’ਚ ਪੰਚਾਇਤ ਦੇ ਬਿਆਨਾਂ ’ਤੇ ਕੁਝ ਵਿਅਕਤੀਆਂ ’ਤੇ ਮੁਕੱਦਮੇ ਦਰਜ ਹੋਏ ਹਨ । ਉਨ੍ਹਾਂ ਸਪੱਸ਼ਟ ਕਿਹਾ ਕਿ ਪਰਚੇ ਦਰਜ ਕਰਵਾਉਣ ’ਚ ਮੇਰੀ ਕੋਈ ਭੂਮਿਕਾ ਨਹੀਂ ਅਤੇ ਬਿਨਾਂ ਕਿਸੇ ਤੱਥਾਂ ਤੋਂ ਗ਼ਲਤ ਦੋਸ਼ ਲਗਾਏ ਜਾ ਰਹੇ ਹਨ ।