ਦੇਸ ਰਾਜ ਨੰਦਾ ਬਣੇ ਕਾਂਗਰਸ ਐਸ. ਸੀ. ਵਿਭਾਗ ਦੇ ਜ਼ਿਲ੍ਹਾ ਦਿਹਾਤੀ ਸਕੱਤਰ
ਭੁੱਚੋ ਮੰਡੀ, 5 ਅਕਤੂਬਰ (ਬਿੱਕਰ ਸਿੰਘ ਸਿੱਧੂ)-ਕਾਂਗਰਸ ਪਾਰਟੀ ਵਲੋਂ ਸੰਗਠਨਾਤਮਕ ਨਿਯੁਕਤੀਆਂ ਤਹਿਤ ਭੁੱਚੋ ਮੰਡੀ ਵਾਸੀ ਦੇਸ ਰਾਜ ਨੰਦਾ (ਬਿੰਟਾ) ਨੂੰ ਕਾਂਗਰਸ ਦੇ ਐਸ. ਸੀ.
ਭੁੱਚੋ ਮੰਡੀ, 5 ਅਕਤੂਬਰ (ਬਿੱਕਰ ਸਿੰਘ ਸਿੱਧੂ)-ਕਾਂਗਰਸ ਪਾਰਟੀ ਵਲੋਂ ਸੰਗਠਨਾਤਮਕ ਨਿਯੁਕਤੀਆਂ ਤਹਿਤ ਭੁੱਚੋ ਮੰਡੀ ਵਾਸੀ ਦੇਸ ਰਾਜ ਨੰਦਾ (ਬਿੰਟਾ) ਨੂੰ ਕਾਂਗਰਸ ਦੇ ਐਸ. ਸੀ. ਵਿਭਾਗ ਦਾ ਜ਼ਿਲ੍ਹਾ (ਦਿਹਾਤੀ) ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਲਕਾ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਦੇਸ ਰਾਜ ਨੰਦਾ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ। ਨਿਯੁਕਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਦੇਸ ਰਾਜ ਨੰਦਾ ਨੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਐਸ.ਸੀ. ਵਿਭਾਗ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਦਾ ਧੰਨਵਾਦ ਕੀਤਾ। ਦੇਸ ਰਾਜ ਨੰਦਾ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰਦੇ ਰਹਿਣਗੇ । ਇਸ ਮੌਕੇ ਕਾਂਗਰਸ ਦੇ ਸਿਟੀ ਪ੍ਰਧਾਨ ਮੁਕੇਸ਼ ਸ਼ਰਮਾ, ਨਗਰ ਕੌਂਸਲ ਕੌਂਸਲਰ ਸੰਤੋਖ ਸਿੰਘ ਜੁਗਨੂੰ, ਕੌਂਸਲਰ ਆਤਮਾ ਸਿੰਘ ਅਤੇ ਕੌਂਸਲਰ ਸੰਦੀਪ ਸਿੰਘ ਰਮਾਣਾ ਸਮੇਤ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ ।