ਸ਼ਰਾਬ ਦੀ ਭੱਠੀ ਫੜਣ ਦੇ ਮੁਕੱਦਮੇ ’ਚੋਂ ਇਕ ਵਿਅਕਤੀ ਬਰੀ
ਬਠਿੰਡਾ, 6 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਵਲੋਂ ਨਜਾਇਜ਼ ਦੇਸੀ ਸ਼ਰਾਬ ਦੀ ਭੱਠੀ ਫੜਣ ਦੇ ਮਾਮਲੇ ’ਚੋਂ ਇਕ ਵਿਅਕਤੀ ਨੂੰ ਬਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਨਥਾਣਾ ਦੀ ਪੁਲਿਸ ਵਲੋਂ ਪਿੰਡ ਤੁੁੰਗਵਾਲੀ ਦੀ ਚੋਟੀਆਂ ਪੱਤੀ ਦੇ ਵਸਨੀਕ ਪ੍ਰਗਟ ਸਿੰਘ ਉਰਫ਼ ਬੂਟਾ ਦੇ ਖ਼ਿਲਾਫ਼ ਉਸ ਦੇ ਘਰ ’ਚੋਂ ਸ਼ਰਾਬ ਦੀ ਚਾਲੂ ਭੱਠੀ ਸਮੇਤ ਲਾਹਣ ਤੇ ਦੇਸੀ ਸ਼ਰਾਬ ਬਰਾਮਦ ਹੋਣ ਦੇ ਦੋਸ਼ਾਂ ਤਹਿਤ 8/8/2021 ਨੂੰ ਧਾਰਾ 61/1/14 ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦਾ ਬਠਿੰਡਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ।
ਬਠਿੰਡਾ, 6 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਵਲੋਂ ਨਜਾਇਜ਼ ਦੇਸੀ ਸ਼ਰਾਬ ਦੀ ਭੱਠੀ ਫੜਣ ਦੇ ਮਾਮਲੇ ’ਚੋਂ ਇਕ ਵਿਅਕਤੀ ਨੂੰ ਬਰੀ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਥਾਣਾ ਨਥਾਣਾ ਦੀ ਪੁਲਿਸ ਵਲੋਂ ਪਿੰਡ ਤੁੁੰਗਵਾਲੀ ਦੀ ਚੋਟੀਆਂ ਪੱਤੀ ਦੇ ਵਸਨੀਕ ਪ੍ਰਗਟ ਸਿੰਘ ਉਰਫ਼ ਬੂਟਾ ਦੇ ਖ਼ਿਲਾਫ਼ ਉਸ ਦੇ ਘਰ ’ਚੋਂ ਸ਼ਰਾਬ ਦੀ ਚਾਲੂ ਭੱਠੀ ਸਮੇਤ ਲਾਹਣ ਤੇ ਦੇਸੀ ਸ਼ਰਾਬ ਬਰਾਮਦ ਹੋਣ ਦੇ ਦੋਸ਼ਾਂ ਤਹਿਤ 8/8/2021 ਨੂੰ ਧਾਰਾ 61/1/14 ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦਾ ਬਠਿੰਡਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ।ਇਸ ਕੇਸ ਦੀ ਕਾਨੂੰਨੀ ਪੈਰਵਾਈ ਲਈ ਬਚਾਅ ਪੱਖ ਨੇ ਵਕੀਲ ਰਾਮ ਭਗਤ ਸਿੰਘ ਮਾਹਲ ਮੁਕੱਰਰ ਕੀਤਾ ਸੀ, ਜਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਨੇ ਇਸ ਕੇਸ ਦਾ ਨਿਪਟਾਰਾ ਕਰਦਿਆਂ ਇਸ ਮੁਕੱਦਮੇ ’ਚੋਂ ਪ੍ਰਗਟ ਸਿੰਘ ਉਰਫ਼ ਬੂਟਾ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ।