07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਜ਼ੁਰਗ ਰੇਲਵੇ ਯਾਤਰੀ ਦੀ ਰੇਲਵੇ ਪੁੱਲ ’ਤੇ ਮੌਤ

ਬਠਿੰਡਾ, 6 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੀ ਲਿਫ਼ਟ ਨੇੜੇ ਪੌੜੀਆਂ ਤੋਂ ਉਤਰਦੇ ਸਮੇਂ ਇਕ ਵਿਅਕਤੀ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਸੰਦੀਪ ਗਿੱਲ ਬਠਿੰਡਾ ਰੇਲਵੇ ਸਟੇਸ਼ਨ ਦੀ ਲਿਫ਼ਟ ਨੇੜੇ ਮੌਕੇ ’ਤੇ ਪਹੁੰਚੀ।

Ad Position 21
No active advertisement
ਅਜੀਤ ਡੈਸਕ 07-10-2026
ਬਠਿੰਡਾ, 6 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੀ ਲਿਫ਼ਟ ਨੇੜੇ ਪੌੜੀਆਂ ਤੋਂ ਉਤਰਦੇ ਸਮੇਂ ਇਕ ਵਿਅਕਤੀ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਸੰਦੀਪ ਗਿੱਲ ਬਠਿੰਡਾ ਰੇਲਵੇ ਸਟੇਸ਼ਨ ਦੀ ਲਿਫ਼ਟ ਨੇੜੇ ਮੌਕੇ ’ਤੇ ਪਹੁੰਚੀ। ਬੇਹੋਸ਼ ਵਿਅਕਤੀ ਨੂੰ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਲਿਜਾਇਆ ਗਿਆ, ਜਿੱਥੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬਾਹਰੋਂ ਦਵਾਈ ਲੈ ਕੇ ਆ ਰਿਹਾ ਸੀ ਅਤੇ ਆਪਣੇ ਪਿੰਡ ਸਲਾਬਤਪੁਰਾ ਵਾਪਸ ਜਾਣਾ ਸੀ। ਉਹ ਸ਼ਾਇਦ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸਦੀ ਪਹਿਚਾਣ ਕਰਨੈਲ ਸਿੰਘ ਪੁੱਤਰ ਹਜ਼ਾਰਾ ਸਿੰਘ (80) ਵਾਸੀ ਭਾਗੀ ਵਜੋਂ ਹੋਈ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਾਰੇ ਕੌਮੀ ਇਨਸਾਫ਼ ਮੋਰਚੇ ਦੀ ਮੁੱਖ ਮੰਤਰੀ ਨਾਲ ਮੀਟਿੰਗ 12 ਨੂੰ ਅਗਲੀ ਖ਼ਬਰ 10.40 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
Ad Position 24