09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਗੋਨਿਆਣਾ ਮੰਡੀ ਵਿਚ ਨਗਰ ਕੌਂਸਲ ਦੀ ਕਾਰਵਾਈ, ਦੁਕਾਨਾਂ ਅੱਗੋਂ ਨਾਜਾਇਜ਼ ਕਬਜ਼ੇ ਤੇ ਸਾਇਨ ਬੋਰਡ ਹਟਵਾਏ

ਗੋਨਿਆਣਾ, 9 ਅਕਤੂਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੀ ਨਵ ਨਿਯੁੱਕਤ ਨਗਰ ਕੌਂਸਲ ਵਲੋਂ ਕਾਨੂੰਨੀ ਕਾਰਵਾਈ ਕਰਦਿਆਂ ਸ਼ਹਿਰ ਵਿਚ ਦੁਕਾਨਾਂ ਦੇ ਅੱਗੋ ਨਜਾਇਜ਼ ਕਬਜ਼ੇ ਅਤੇ ਦੁਕਾਨਾਂ ਅੱਗੇ ਲੱਗੇ ਸਾਇਨ ਬੋਰਡਾਂ ਨੂੰ ਹਟਵਾਉਣ ਲਈ ਕਾਰਵਾਈ ਕੀਤੀ ਗਈ। ਇਥੋਂ ਤੱਕ ਕਿ ਸੜਕ ਦੇ ਕਿਨਾਰਿਆਂ ’ਤੇ ਖੜਦੇ ਰੇਹੜੇ-ੇਹੜੀਆਂ ਨੂੰ ਵੀ ਸੜਕ ਤੋਂ ਪਾਸੇ ਕਰਵਾਇਆ ਗਿਆ।

Ad Position 21
No active advertisement
ਗੋਨਿਆਣਾ ਨਗਰ ਕੌਂਸਲ ਕਰਮੀ ਦੁਕਾਨਾਂ ਅੱਗੇ ਲੱਗੇ ਸਾਇਨ ਬੋਰਡ ਪੁੱਟ ਕੇ ਟਰਾਲੀ ਵਿਚ ਸੁੱਟ ਕੇ ਲਿਜਾਂਦੇ ਹੋਏ। ਤਸਵੀਰ: ਲਛਮਣ ਦਾਸ ਗਰਗ 10-10-2026
ਗੋਨਿਆਣਾ, 9 ਅਕਤੂਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੀ ਨਵ ਨਿਯੁੱਕਤ ਨਗਰ ਕੌਂਸਲ ਵਲੋਂ ਕਾਨੂੰਨੀ ਕਾਰਵਾਈ ਕਰਦਿਆਂ ਸ਼ਹਿਰ ਵਿਚ ਦੁਕਾਨਾਂ ਦੇ ਅੱਗੋ ਨਜਾਇਜ਼ ਕਬਜ਼ੇ ਅਤੇ ਦੁਕਾਨਾਂ ਅੱਗੇ ਲੱਗੇ ਸਾਇਨ ਬੋਰਡਾਂ ਨੂੰ ਹਟਵਾਉਣ ਲਈ ਕਾਰਵਾਈ ਕੀਤੀ ਗਈ। ਇਥੋਂ ਤੱਕ ਕਿ ਸੜਕ ਦੇ ਕਿਨਾਰਿਆਂ ’ਤੇ ਖੜਦੇ ਰੇਹੜੇ-ੇਹੜੀਆਂ ਨੂੰ ਵੀ ਸੜਕ ਤੋਂ ਪਾਸੇ ਕਰਵਾਇਆ ਗਿਆ। ਨਗਰ ਕੌਂਸਲ ਦੇ ਕਰਮੀਆਂ ਨੇ ਟਰੈਕਟਰ ਟਰਾਲੀਆਂ ਅਤੇ ਵੱਖ-ਵੱਖ ਔਜ਼ਾਰਾਂ ਰਾਂਹੀ ਇਸ ਕਾਰਵਾਈ ਦੌਰਾਨ ਨਜਾਇਜ਼ ਕਬਜ਼ਿਆਂ ਸਮੇਤ ਦੁਕਾਨਾਂ ਦੇ ਬਾਹਰ ਲੱਗੇ ਬੋਰਡਾਂ ਨੂੰ ਹਟਾਇਆ ਗਿਆ। ਨਗਰ ਕੌਂਸਲ ਦੀ ਇਸ ਕਾਰਵਾਈ ਦਾ ਮੁੱਖ ਉਦੇਸ਼ ਜਨਤਕ ਥਾਵਾਂ ਨੂੰ ਦੁਕਾਨਦਾਰਾਂ ਤੋਂ ਕਬਜ਼ਾ-ਮੁਕਤ ਕਰਵਾਉਣਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੁਝ ਦੁਕਾਨਦਾਰਾਂ ਵਲੋਂ ਸਰਕਾਰੀ ਥਾਂ ਨੂੰ ਕਬਜ਼ਿਆਂ ਤਹਿਤ ਰੋਕਿਆ ਹੋਇਆ ਸੀ ਅਤੇ ਕੁਝ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਲੱਗੇ ਸਾਇਨ ਬੋਰਡਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਆਉਣ-ਜਾਣ ਵਿਚ ਬਹੁਤ ਜ਼ਿਆਦਾ ਦਿੱਕਤ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤੇ ਰੋਜ਼ਾਨਾ ਹੀ ਹਾਦਸੇ ਹੋਣ ਦੇ ਖਦਸ਼ੇ ਬਣੇ ਹੋਏ ਸਨ। ਕੌਂਸਲ ਦੇ ਕਰਮੀਆਂ ਵਲੋਂ ਸਾਇਨ ਬੋਰਡਾਂ ਦੇ ਹਟਾਉਣ ਨਾਲ ਸ਼ਹਿਰ ਦੇ ਬਾਜ਼ਾਰਾਂ ਵਿਚ ਸੜਕਾਂ ਅਤੇ ਫੁੱਟਪਾਥਾਂ ਨੂੰ ਖੁੱਲ੍ਹਾ ਰੱਖਣਾ ਜ਼ਰੂਰੀ ਸਮਝਿਆ ਹੈ, ਤਾਂ ਜੋ ਲੋਕਾਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਗੋਨਿਆਣਾ ਨਗਰ ਕੌਂਸਲ ਵਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਦੁਕਾਨਦਾਰਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨ ਅਤੇ ਜਨਤਕ ਥਾਵਾਂ –ਤੇ ਬਿਨ੍ਹਾਂ ਮਨਜ਼ੂਰੀ ਸਾਇਨ ਬੋਰਡ ਨਾ ਲਗਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਉਮੀਦ ਜਤਾਈ ਕਿ ਨਗਰ ਕੌਂਸਲ ਵਲੋਂ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰੱਖੀਆਂ ਜਾਣ. ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਨਾਲ ਸਪੰਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਰੋਜ਼ਾਨਾ ਦੀ ਤਰ੍ਹਾਂ ਜਾਰੀ ਰਹਿਣਗੀਆਂ, ਇਸ ਮਾਮਲੇ ਵਿਚ ਕਿਸੇ ਦੀ ਕੋਈ ਸਿਫ਼ਾਰਸ਼ ਨਹੀਂ ਮੰਨੀ ਜਾਵੇਗੀ। ਇਸ ਮੌਕੇ ਸੁਖਜਿੰਦਰ ਸਿੰਘ, ਜਤਿੰਦਰ ਕਲਰਕ, ਅਸ਼ੋਕ ਕੁਮਾਰ, ਜੀਵਨ, ਸੁੱਖਾ ਸਮੇਤ ਅਨੇਕਾਂ ਕਰਮੀਆਂ ਨਾਲ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀ ਕੇ ਵਿਖੇ ਮੈਗਾ ਪੀ.ਟੀ.ਐਮ. ਕਰਵਾਈ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਦੀ ਪ੍ਰਗਤੀ ਬਾਰੇ ਕ... ਅਗਲੀ ਖ਼ਬਰ ਮਾਪੇ-ਅਧਿਆਪਕ ਮਿਲਣੀ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ’ਤੇ ਜ਼ੋਰ
Ad Position 24