11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੇ-ਮੌਸਮੇ ਮੀਂਹ ਅਤੇ ਝੱਖੜ ਨੇ ਕਿਸਾਨਾਂ ਦੀ ਵਧਾਈ ਚਿੰਤਾ

ਰਾਮਾਂ ਮੰਡੀ, 11 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਇਲਾਕੇ ਵਿਚ ਆਏ ਬੇ-ਮੌਸਮੀ ਮੀਂਹ ਅਤੇ ਤੇਜ਼ ਝੱਖੜ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਇਸ ਸਮੇਂ ਝੋਨਾ, ਕਪਾਹ, ਨਰਮਾ, ਗੁਆਰੇ ਅਤੇ ਬਾਜਰੇ ਦੀ ਫ਼ਸਲ ਪੱਕੀ ਹੋਈ ਹੈ ਅਤੇ ਅੱਜ ਆਏ ਇਸ ਮੀਹ ਅਤੇ ਝੱਖੜ ਨੇ ਕਿਸਾਨਾਂ ਦੀ ਪੱਕੇ ਹੋਈ ਫ਼ਸਲ ਕਈ ਥਾਈ ਝੱਖੜ ਨਾਲ ਹੇਠਾਂ ਵਿਛਾ ਦਿੱਤੀ।

Ad Position 21
No active advertisement
ਅਜੀਤ ਡੈਸਕ 12-10-2026
ਰਾਮਾਂ ਮੰਡੀ, 11 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਇਲਾਕੇ ਵਿਚ ਆਏ ਬੇ-ਮੌਸਮੀ ਮੀਂਹ ਅਤੇ ਤੇਜ਼ ਝੱਖੜ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਇਸ ਸਮੇਂ ਝੋਨਾ, ਕਪਾਹ, ਨਰਮਾ, ਗੁਆਰੇ ਅਤੇ ਬਾਜਰੇ ਦੀ ਫ਼ਸਲ ਪੱਕੀ ਹੋਈ ਹੈ ਅਤੇ ਅੱਜ ਆਏ ਇਸ ਮੀਹ ਅਤੇ ਝੱਖੜ ਨੇ ਕਿਸਾਨਾਂ ਦੀ ਪੱਕੇ ਹੋਈ ਫ਼ਸਲ ਕਈ ਥਾਈ ਝੱਖੜ ਨਾਲ ਹੇਠਾਂ ਵਿਛਾ ਦਿੱਤੀ। ਹੇਠਾਂ ਵਿਛੀ ਹੋਈ ਫ਼ਸਲ ਪਾਣੀ ਵਿਚ ਡੁੱਬਣ ਕਰਕੇ ਇਸ ਦੀ ਗੁਣਵੱਤਾ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਝਾੜ ਵੀ ਘਟੇਗਾ ਅਤੇ ਦੂਸਰਾ ਇਸ ਨੂੰ ਜੋ ਕੰਬਾਈਨ ਵਾਲੇ ਵੱਢਣਗੇ, ਉਸ ਨਾਲ ਉਸ ਦਾ ਖਰਚਾ ਵੀ ਜ਼ਿਆਦਾ ਲੈਣਗੇ ਕਿਉਂਕਿ ਹੇਠਾਂ ਵਿਛੀ ਹੋਈ ਫ਼ਸਲ ਦਾ ਵਢਾਈ ਕਰਨ ਵਾਸਤੇ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਕਿਸਾਨਾਂ ਨੂੰ ਇਸ ਗੱਲ ਦਾ ਫ਼ਿਕਰ ਸਤਾ ਰਿਹਾ ਹੈ ਕਿ ਉੱਪਰੋਂ ਮੌਸਮ ਵਿਭਾਗ ਵਲੋਂ ਅਜੇ ਹੋਰ ਤਿੰਨ ਚਾਰ ਦਿਨ ਮੌਸਮ ਖ਼ਰਾਬ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਮੌਕੇ ਪਿੰਡ ਫੁੱਲੋ ਖਾਰੀ ਦੇ ਕਿਸਾਨ ਬੋਹੜ ਸਿੰਘ ਅਤੇ ਪਿੰਡ ਮਾਨਵਾਲਾ ਦੇ ਗੁਰਜੰਟ ਸਿੰਘ ਤੇ ਰਘਵੀਰ ਸਿੰਘ ਨੇ ਦੱਸਿਆ ਕਿ ਨਰਮੇ ਤੇ ਕਪਾਹ ਦੀ ਫ਼ਸਲ ਵੀ ਪੱਕ ਕੇ ਚੁਗਾਈ ਲਈ ਤਿਆਰ ਹੋਈ ਖੜੀ ਹੈ। ਜੇਕਰ ਹੋਰ ਮੀਂਹ ਅਤੇ ਹਨੇਰੀ ਆਉਂਦਾ ਹੈ ਤਾਂ ਇਹ ਫ਼ਸਲ ਸਿੱਕਰੀਆਂ ਵਿਚੋਂ ਬਾਹਰ ਨਿਕਲ ਕੇ ਹੇਠਾਂ ਡਿੱਗ ਕੇ ਖ਼ਰਾਬ ਹੋ ਜਾਵੇਗੀ। ਝੋਨੇ ਦੀ ਫ਼ਸਲ ਪੱਕੀ ਹੋਈ ਹੈ ਤੇ ਬਹੁਤ ਕੁਝ ਤਾਂ ਝੋਨੇ ਦੀ ਕਟਾਈ ਹੋ ਚੁੱਕੀ ਹੈ ਅਤੇ ਬਾਕੀ ਜੋ ਝੋਨੇ ਦੀ ਫ਼ਸਲ ਦੀ ਕਟਾਈ ਰਹਿੰਦੀ ਹੈ। ਉਹ ਮੀਂਹ ਪੈਣ ਨਾਲ ਖੇਤਾਂ ਵਿਚ ਕਈ ਥਾਂ ਪਾਣੀ ਭਰਨ ਨਾਲ ਇਸ ਦੀ ਕਟਾਈ ਲੇਟ ਹੋ ਜਾਵੇਗੀ ਤੇ ਜੋ ਪਿਛੇਤੇ ਝੋਨੇ ਦੀ ਫ਼ਸਲ ਹੈ ਉਹ ਜ਼ਿਆਦਾ ਵਧੀ ਹੋਣ ਕਰਕੇ ਕਈ ਖੇਤਾਂ ਵਿਚ ਹੇਠਾਂ ਡਿੱਗ ਪਈ ਹੈ ਅਤੇ ਉਹ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਇਸ ਤਰ੍ਹਾਂ ਹੀ ਗੁਆਰੇ ਦੀ ਫ਼ਸਲ ਵੀ ਪੱਕ ਚੁੱਕੀ ਹੈ ਅਤੇ ਉਸ ਦੀ ਵੀ ਕਟਾਈ ਚੱਲ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ ਸੰਬੰਧੀ ਸੈਮੀਨਾਰ ਅਗਲੀ ਖ਼ਬਰ 12-10-2026
Ad Position 24