ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ 2026 ਦੇ ਨਤੀਜੇ ਐਲਾਨੇ
ਤਲਵੰਡੀ ਸਾਬੋ, 11 ਅਕਤੂਬਰ (ਰਣਜੀਤ ਸਿੰਘ ਰਾਜੂ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਤਲਵੰਡੀ ਸਾਬੋ ਵਲੋਂ ਅਗਸਤ ਮਹੀਨੇ ਦੌਰਾਨ ਲਈ ਗਈ ਨੈਤਿਕ ਸਿੱਖਿਆ ਪ੍ਰੀਖਿਆ, ਜਿਸ ਵਿਚ 40 ਸਕੂਲਾਂ ਦੇ 2500 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਦਾ ਨਤੀਜਾ ਅੱਜ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਖੇਤਰ ਸਕੱਤਰ ਸੇਵਾਮੁਕਤ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਸੀਨੀਅਰ ਮੈਂਬਰ ਪ੍ਰੋ. ਗੁਰਜੀਤ ਸਿੰਘ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।
ਤਲਵੰਡੀ ਸਾਬੋ, 11 ਅਕਤੂਬਰ (ਰਣਜੀਤ ਸਿੰਘ ਰਾਜੂ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਤਲਵੰਡੀ ਸਾਬੋ ਵਲੋਂ ਅਗਸਤ ਮਹੀਨੇ ਦੌਰਾਨ ਲਈ ਗਈ ਨੈਤਿਕ ਸਿੱਖਿਆ ਪ੍ਰੀਖਿਆ, ਜਿਸ ਵਿਚ 40 ਸਕੂਲਾਂ ਦੇ 2500 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਦਾ ਨਤੀਜਾ ਅੱਜ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਖੇਤਰ ਸਕੱਤਰ ਸੇਵਾਮੁਕਤ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਸੀਨੀਅਰ ਮੈਂਬਰ ਪ੍ਰੋ.ਗੁਰਜੀਤ ਸਿੰਘ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਨਤੀਜਿਆਂ ਅਨੁਸਾਰ ਦਰਜਾ ਦੂਜਾ (6ਵੀਂ ਤੋਂ 8ਵੀਂ ਸ਼੍ਰੇਣੀ) ਵਿਚ ਸਿਮਰਨਜੀਤ ਕੌਰ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ, ਭਾਗੀਵਾਂਦਰ ਨੇ ਪਹਿਲਾ, ਸਹਿਜਵੀਰ ਕੌਰ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਜਾ, ਪੁਨੀਤ ਕੌਰ ਖ਼ਾਲਸਾ ਸੀ.ਸੈ.ਸਕੂਲ (ਲੜਕੀਆਂ) ਤਲਵੰਡੀ ਸਾਬੋ ਨੇ ਤੀਜਾ, ਨਵਨੀਤ ਕੌਰ ਭਾਗੀਵਾਂਦਰ ਨੇ ਚੌਥਾ, ਸੁਖਮਨ ਕੌਰ ਅਕਾਲ ਅਕੈਡਮੀ ਬਾਘਾ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਦਰਜਾ ਤੀਜਾ (9ਵੀਂ ਤੋਂ 12ਵੀਂ) ਦੇ ਨਤੀਜਿਆਂ ਅਨੁਸਾਰ ਹਰਜੋਤ ਕੌਰ ਮਾਸਟਰ ਮਾਈਂਡ ਪਬਲਿਕ ਸਕੂਲ ਬੰਗੀ ਰੱਘੂ ਨੇ ਪਹਿਲਾ , ਦਮਨਜੀਤ ਕੌਰ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਸਰਾ, ਸਿਮਰਨਪ੍ਰੀਤ ਕੌਰ ਖ਼ਾਲਸਾ ਸੀ.ਸੈ.ਸਕੂਲ (ਲੜਕੀਆਂ) ਤਲਵੰਡੀ ਸਾਬੋ ਅਤੇ ਜਸਵਿੰਦਰ ਕੌਰ ਅਕਾਲ ਅਕੈਡਮੀ ਭਾਈ ਦੇਸਾ ਨੇ ਸਾਂਝੇ ਤੌਰ ਤੇ ਤੀਜਾ, ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੀ ਆਰਾਧਨਾ ਨੇ ਚੌਥਾ ਅਤੇ ਸੁਖਦੀਪ ਸਿੰਘ ਜੋਗੇਵਾਲਾ ਨੇ ਪੰਜਵਾਂ ਸਥਾਨ ਹਾਸਲ ਕੀਤਾ। ਦੋਵਾਂ ਦਰਜਿਆਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਮੈਰਿਟ ਸਥਾਨ ਹਾਸਲ ਕੀਤੇ ਹਨ । ਸੰਸਥਾ ਦੇ ਸੀਨੀਅਰ ਮੈਂਬਰ ਪ੍ਰੋ.ਗੁਰਜੀਤ ਸਿੰਘ ਨੱਤ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸੰਸਥਾ ਵਲੋਂ 6 ਨਵੰਬਰ ਨੂੰ ਕਰਵਾਏ ਜਾ ਰਹੇ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਨਗਦ ਇਨਾਮਾਂ ਅਤੇ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਨਤੀਜੇ ਜਾਰੀ ਕਰਨ ਮੌਕੇ ਦਸਤਾਰ ਕੋਚ ਲਖਵੀਰ ਸਿੰਘ ਨੱਤ, ਮਾਸਟਰ ਸੁਖਰਾਜ ਸਿੰਘ ਸੰਦੋਹਾ, ਗੁਰਜੰਟ ਸਿੰਘ ਨਥੇਹਾ, ਗੁਰਤੇਜ ਸਿੰਘ ਮਲਕਾਣਾ, ਭਾਈ ਹਰਪਾਲ ਸਿੰਘ ਆਦਿ ਹਾਜ਼ਰ ਸਨ ।