11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੇਰਾ ਬਾਬਾ ਠਾਕੁਰ ਕੋਟਸ਼ਮੀਰ ’ਚ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਕੋਟਫੱਤਾ , 11 ਅਕਤੂਬਰ ( ਰਣਜੀਤ ਸਿੰਘ ਬੁੱਟਰ )- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਾਧਾਂ ਦੀ ਮੱਸਿਆ ’ ਤੇ ਡੇਰਾ ਬਾਬਾ ਠਾਕਰ ਦੁਆਰਾ ਕੋਟਸ਼ਮੀਰ ਵਿਖੇ ਪ੍ਰਕਾਸ਼ ਕੀਤੇ ਗਏ 9 ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਡੇਰੇ ਦੇ ਮੌਜੂਦਾ ਗੱਦੀਨਸ਼ੀਨ ਮਹੰਤ ਸੰਸਾਰੀ ਦਾਸ ਤੇ ਡੇਰਾ ਬਾਬਾ ਧਿਆਨ ਦਾਸ ਦੇ ਮੁਖੀ ਮਹੰਤ ਕੇਸੋਰਾਮ ਦੀ ਅਗਵਾਈ ਵਿਚ ਸੇਵਾਦਾਰਾਂ ਨੇ ਸੇਵਾ ਕੀਤੀ ।

Ad Position 21
No active advertisement
ਅਜੀਤ ਡੈਸਕ 12-10-2026
ਕੋਟਫੱਤਾ , 11 ਅਕਤੂਬਰ ( ਰਣਜੀਤ ਸਿੰਘ ਬੁੱਟਰ )- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਾਧਾਂ ਦੀ ਮੱਸਿਆ ’ ਤੇ ਡੇਰਾ ਬਾਬਾ ਠਾਕਰ ਦੁਆਰਾ ਕੋਟਸ਼ਮੀਰ ਵਿਖੇ ਪ੍ਰਕਾਸ਼ ਕੀਤੇ ਗਏ 9 ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਡੇਰੇ ਦੇ ਮੌਜੂਦਾ ਗੱਦੀਨਸ਼ੀਨ ਮਹੰਤ ਸੰਸਾਰੀ ਦਾਸ ਤੇ ਡੇਰਾ ਬਾਬਾ ਧਿਆਨ ਦਾਸ ਦੇ ਮੁਖੀ ਮਹੰਤ ਕੇਸੋਰਾਮ ਦੀ ਅਗਵਾਈ ਵਿਚ ਸੇਵਾਦਾਰਾਂ ਨੇ ਸੇਵਾ ਕੀਤੀ । ਇਨ੍ਹਾਂ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਭੋਗ ਮੌਕੇ ਜਿੱਥੇ ਪਿੰਡ ਦੀਆਂ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ , ਉੱਥੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਡੇਰਾ ਠਾਕੁਰ ਦੁਆਰਾ ਅੰਦਰ ਹਾਜ਼ਰੀ ਭਰੀ । ਭੋਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰਾ ਬਾਬਾ ਧਿਆਨ ਦਾਸ ਦੇ ਮੁਖੀ ਮਹੰਤ ਕੇਸ਼ੋ ਰਾਮ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਵਲੋਂ ਆਪਣੇ ਘਰ ਦੀ ਸੁੱਖ ਸ਼ਾਂਤੀ ਲਈ ਸੁੱਖੀ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਅੱਜ ਹਰ ਸਾਲ ਦੀ ਤਰ੍ਹਾਂ ਸ਼ਰਾਧਾ ਦੀ ਮੱਸਿਆ ਨੂੰ ਮੁੱਖ ਰੱਖਦਿਆਂ ਭੋਗ ਪਾਏ ਗਏ ਹਨ , ਜਿੱਥੇ ਸਮਾਗਮ ਵਿਚ ਨਗਰ ਦੇ ਵੱਡੀ ਗਿਣਤੀ ਲੋਕਾਂ ਨੇ ਭਾਗ ਲਿਆ ।
Ad Position 22
No active advertisement
ਪਿਛਲੀ ਖ਼ਬਰ ਐਨ.ਆਰ.ਆਈ. ਆਗੂ ਗਰੇਵਾਲ ਦੀ ਯਾਦ ਨੂੰ ਸਮਰਪਿਤ ਗੁਰਬਾਣੀ ਸਿਮਰਨ ਸਮਾਗਮ ਅਗਲੀ ਖ਼ਬਰ ਸਰਕਾਰੀ ਸਕੂਲਾਂ ’ਚ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24