ਐਨ.ਆਰ.ਆਈ. ਆਗੂ ਗਰੇਵਾਲ ਦੀ ਯਾਦ ਨੂੰ ਸਮਰਪਿਤ ਗੁਰਬਾਣੀ ਸਿਮਰਨ ਸਮਾਗਮ
ਨਥਾਣਾ, 11 ਅਕਤੂਬਰ (ਗੁਰਦਰਸ਼ਨ ਲੁੁੱਧੜ): ਬਲਾਕ ਨਥਾਣਾ ਦੇ ਪਿੰਡ ਗਿੱਦੜ ਦੇ ਜੰਮਪਲ ਸ਼੍ਰੋਮਣੀ ਅਕਾਲੀ ਦਲ ਐਨ. ਆਰ.
ਨਥਾਣਾ, 11 ਅਕਤੂਬਰ (ਗੁਰਦਰਸ਼ਨ ਲੁੁੱਧੜ): ਬਲਾਕ ਨਥਾਣਾ ਦੇ ਪਿੰਡ ਗਿੱਦੜ ਦੇ ਜੰਮਪਲ ਸ਼੍ਰੋਮਣੀ ਅਕਾਲੀ ਦਲ ਐਨ.ਆਰ.ਆਈ. ਵਿੰਗ ਯੂ.ਕੇ ਦੇ ਸਾਬਕਾ ਪ੍ਰਧਾਨ ਅਤੇ ਪ੍ਰਵਾਸੀ ਘੱਟ ਗਿਣਤੀ ਭਾਈਚਾਰਾ ਵਿੰਗ ਦੀ ਅਗਵਾਈ ਕਰ ਚੁੱਕੇ ਕੌਮਾਂਤਰੀ ਆਗੂ ਮਲਕੀਤ ਸਿੰਘ ਗਰੇਵਾਲ ਦੀ ਯਾਦ ਨੂੰ ਸਮਰਪਿਤ ਪਿੰਡ ਗਿੱਦੜ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸਿਮਰਨ ਪ੍ਰੋਗਰਾਮ ਕਰਵਾਇਆ ਗਿਆ। ਵੱਖ-ਵੱਖ ਬੁਲਾਰਿਆਂ ਨੇ ਸਵਰਗੀ ਗਰੇਵਾਲ ਵਲੋਂ ਧਾਰਮਿਕ, ਰਾਜਨੀਤਿਕ ਸਮਾਜਿਕ, ਵਿੱਦਿਅਕ ਅਤੇ ਜਥੇਬੰਦਕ ਪੱਧਰ ’ਤੇ ਸਥਾਪਿਤ ਕੀਤੇ ਕੀਰਤੀਮਾਨ ਦਾ ਜ਼ਿਕਰ ਕੀਤਾ ਗਿਆ। ਇਸ ਸਮਾਗਮ ਦੌਰਾਨ ਉਨ੍ਹਾਂ ਦੇ ਸਪੁੱਤਰ ਬਲਜਿੰਦਰ ਸਿੰਘ ਗਰੇਵਾਲ ਨੂੰ ਸਨਮਾਨਿਤ ਕੀਤਾ ਗਿਆ। ਗਰੇਵਾਲ ਪਰਿਵਾਰ ਵਲੋਂ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਜਥੇਬੰਦਕ ਸੰਸਥਾਵਾਂ ਲਈ ਦਸਵੰਧ ਕੱਢਿਆ ਗਿਆ। ਇਸ ਸਮਾਗਮ ਨੂੰ ਟੀਚਰਜ਼ ਹੋਮ ਦੇ ਆਗੂ ਲਛਮਣ ਸਿੰਘ ਮਲੂਕਾ, ਅਕਾਲੀ ਆਗੂ ਭੋਲਾ ਸਿੰਘ ਗਿੱਲਪੱਤੀ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸ਼ਿੰਗਾਰਾ ਸਿੰਘ ਮਾਨ, ਹਰਬੰਸ ਸਿੰਘ ਸਕੱਤਰ, ਜਗਜੀਤ ਸਿੰਘ ਸਰਪੰਚ ਅਤੇ ਹੋਰਨਾਂ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ।