ਸਮੱਸਿਆਵਾਂ ਨਾਲ ਜੂਝ ਰਿਹਾ ਰਾਮਪੁਰਾ ਫੂਲ ਸ਼ਹਿਰ-ਟੁੱਟੀਆਂ ਸੜਕਾਂ ਅਤੇ ਰਸਤਿਆਂ ਕਾਰਨ ਲੋਕ ਪ੍ਰੇਸ਼ਾਨ
ਰਾਮਪੁਰਾ ਫੂਲ, 10 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਫੂਲ ਸ਼ਹਿਰ ਵੈਸੇ ਤਾਂ ਅਨੇਕਾਂ ਹੀ ਸਮੱਸਿਆ ਨਾਲ ਜੂਝ ਰਿਹਾ ਹੈ ਜੇਕਰ ਸ਼ਹਿਰ ਦੀਆ ਮੁੱਖ ਸਮੱਸਿਆ ਵੱਲ ਝਾਤ ਮਾਰੀਏ ਤਾਂ ਟਰੈਫ਼ਿਕ ਸਮੱਸਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਸ਼ਹਿਰ ਦੇ ਮੁੱਖ ਬਜ਼ਾਰਾਂ ’ਚ ਲੱਗਦੇ ਟਰੈਫ਼ਿਕ ਜਾਮ ਕਾਰਨ ਲੋਕ ਅਕਸਰ ਹੀ ਇਸ ਵਿਚ ਫਸੇ ਰਹਿੰਦੇ ਹਨ। ਇਹ ਹਾਲ ਜ਼ਿਆਦਾਤਰ ਸ਼ਹਿਰ ਦੇ ਬਠਿੰਡਾ-ਚੰਡੀਗੜ੍ਹ ਹਾਈਵੇ ਤੇ ਬਣੇ ਟੀ ਪੁਆਇੰਟ ਤੇ ਹਰ ਸਮੇਂ ਟਰੈਫ਼ਿਕ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ।
ਰ
ਰਾਮਪੁਰਾ ਫੂਲ ਦੇ ਕੋਲ ਇਕ ਕੱਚੇ ਰਸਤੇ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ
11-11-2026
ਰਾਮਪੁਰਾ ਫੂਲ, 10 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਫੂਲ ਸ਼ਹਿਰ ਵੈਸੇ ਤਾਂ ਅਨੇਕਾਂ ਹੀ ਸਮੱਸਿਆ ਨਾਲ ਜੂਝ ਰਿਹਾ ਹੈ ਜੇਕਰ ਸ਼ਹਿਰ ਦੀਆ ਮੁੱਖ ਸਮੱਸਿਆ ਵੱਲ ਝਾਤ ਮਾਰੀਏ ਤਾਂ ਟਰੈਫ਼ਿਕ ਸਮੱਸਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਸ਼ਹਿਰ ਦੇ ਮੁੱਖ ਬਜ਼ਾਰਾਂ ’ਚ ਲੱਗਦੇ ਟਰੈਫ਼ਿਕ ਜਾਮ ਕਾਰਨ ਲੋਕ ਅਕਸਰ ਹੀ ਇਸ ਵਿਚ ਫਸੇ ਰਹਿੰਦੇ ਹਨ। ਇਹ ਹਾਲ ਜ਼ਿਆਦਾਤਰ ਸ਼ਹਿਰ ਦੇ ਬਠਿੰਡਾ-ਚੰਡੀਗੜ੍ਹ ਹਾਈਵੇ ਤੇ ਬਣੇ ਟੀ ਪੁਆਇੰਟ ਤੇ ਹਰ ਸਮੇਂ ਟਰੈਫ਼ਿਕ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਸ ਦੌਰਾਨ ਇੱਥੇ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਤੇ ਲੋਕਾਂ ਨੂੰ ਇਸ ਟਰੈਫਿਕ ਸਮੱਸਿਆ ਕਾਰਨ ਆਪਣੀਆਂ ਜਾਨਾਂ ਵੀ ਗਵਾਉਣੀਆ ਪਈਆ ਹਨ ਅਤੇ ਅਕਸਰ ਟਰੈਫ਼ਿਕ ਜਾਮ ਵਿਚ ਫ਼ਸੇ ਲੋਕ ਇਕ ਦੂਜੇ ਤੋਂ ਅੱਗੇ ਲੱਗਣ ਦੀ ਕਾਹਲ ਦੌਰਾਨ ਆਪਸ ਵਿਚ ਲੜਦੇ ਝਗੜਦੇ ਅਕਸਰ ਹੀ ਦੇਖੇ ਜਾ ਸਕਦੇ ਹਨ। ਇਸਤੋਂ ਇਲਾਵਾ ਸੜਕਾਂ ਦਾ ਬੁਰਾ ਹਾਲ ਹੀ ਹੈ ਬੇਸ਼ੱਕ ਕੁਝ ਸੜਕਾਂ ਨਵੀਂਆਂ ਬਣਾਈਆਂ ਗਈਆਂ ਹਨ, ਕੁਝ ਅਧੂਰੀ ਮੁਰੰਮਤ ਕਰਕੇ ਹੀ ਸਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਇੰਡਸਟਰੀਅਲ ਏਰੀਆ ਜਿੱਥੋਂ ਦੀ ਕਈ ਰਸਤੇ ਸ਼ਹਿਰ ਅਤੇ ਮਹਿਰਾਜ ਪਿੰਡ ਅਤੇ ਖਾਸਕਰ ਰਾਮਪੁਰਾ ਫੂਲ ਸ਼ਹਿਰ ਬਾਈਪਾਸ ਨੂੰ ਮਿਲਾਉਂਦੇ ਹਨ ਅੱਜ ਤੱਕ ਇਨ੍ਹਾਂ ਰਸਤਿਆਂ ਦਾ ਨਵੀਨੀਕਰਨ ਕਰਨਾ ਤਾਂ ਦੂਰ ਇਸ ਵੱਲ ਕਿਸੇ ਵੀ ਸਰਕਾਰੀ ਆਗੂਆਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ, ਨਗਰ ਕੌਂਸਲ ਨੇ ਇਨ੍ਹਾਂ ਰਸਤਿਆਂ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ। ਇਲਾਕੇ ਦੇ ਕਿਸੇ ਵੀ ਕੌਂਸਲਰ ਅਤੇ ਨਗਰ ਕੌਂਸਲ ਅਧਿਕਾਰੀਆ ਨੇ ਇਨ੍ਹਾਂ ਰਸਤਿਆਂ ਨੂੰ ਠੀਕ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਸੂਆ ਬਾਈਪਾਸ ਤੇ ਜੋ ਸੜਕ ਨਹਿਰੀ ਕੋਠੀ ਤੋਂ ਸਾਹਮਣੇ ਮਹਿਰਾਜ ਵੱਲ ਜਾਂਦੀ ਹੈ ਉਹ ਵੀ ਲੰਬੇ ਸਮੇਂ ਤੋਂ ਖਸਤਾ ਹਾਲ ਹੈ। ਨਸ਼ਿਆਂ ਦੀ ਵਿਕਰੀ ਅਤੇ ਨਸ਼ੇੜੀਆਂ ਕਾਰਨ ਵੀ ਸ਼ਹਿਰ ਨਿਵਾਸੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਨਸ਼ੇੜੀਆਂ ’ਤੇ ਨਕੇਲ ਕੱਸਣ ਦੀ ਅਪੀਲ ਕੀਤੀ ਹੈ।