ਆਨਲਾਈਨ ਚਲਾਨਾਂ ਦੀ ਆੜ ਹੇਠ ਵਾਹਨ ਚਾਲਕਾਂ ਦੀ ਲੁੱਟ ਬੰਦ ਹੋਵੇ- ਲਾਭ ਚੰਦ, ਗਗਨਦੀਪ
ਰਾਮਾਂ ਮੰਡੀ, 11 ਨਵੰਬਰ (ਤਰਸੇਮ ਸਿੰਗਲਾ)- ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਅਤੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਹਿਣੀਵਾਲ ਨੇ ਰੋਡ ਟੈਕਸ, ਟੋਲ ਟੈਕਸ, ਆਰ. ਸੀ.
ਲ
ਲਾਭ ਚੰਦ ਸ਼ਰਮਾ ਅਤੇ ਗਗਨਦੀਪ ਬਹਿਣੀਵਾਲ।
12-11-2026
ਰਾਮਾਂ ਮੰਡੀ, 11 ਨਵੰਬਰ (ਤਰਸੇਮ ਸਿੰਗਲਾ)- ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਅਤੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਹਿਣੀਵਾਲ ਨੇ ਰੋਡ ਟੈਕਸ, ਟੋਲ ਟੈਕਸ, ਆਰ.ਸੀ. ਬਣਵਾਉਣ ਸਮੇਂ ਵਸੂਲੇ ਜਾਂਦੇ ਭਾਰੀ ਟੈਕਸਾਂ ਤੋਂ ਬਾਅਦ ਆਨਲਾਈਨ ਚਲਾਨ ਪ੍ਰਣਾਲੀ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇੰਨੇ ਵੱਡੇ ਟੈਕਸ ਭਰਨ ਦੇ ਬਾਵਜੂਦ ਵਾਹਨ ਚਾਲਕਾਂ ਨੂੰ ਸੜਕ ਤੇ ਵਾਹਨ ਚਲਾਉਣ ਸਮੇਂ ਅਪਰਾਧੀ ਕਿਉਂ ਸਮਝਿਆ ਜਾਂਦਾ ਹੈ। ਆਨਲਾਈਨ ਚਲਾਨਾਂ ਬਾਰੇ ਅਕਸਰ ਸਮੇਂ ਸਿਰ ਚਾਲਕਾਂ ਨੂੰ ਨਾ ਤਾਂ ਚਲਾਨ ਬਾਰੇ ਪਤਾ ਲੱਗਦਾ ਹੈ ਅਤੇ ਨਾ ਹੀ ਮੌਕੇ ਤੇ ਜਾਣਕਾਰੀ ਮਿਲਦੀ ਹੈ ਅਤੇ ਬਾਅਦ ਵਿਚ ਬਿਨ੍ਹਾਂ ਗਲਤੀ ਹੀ ਵੱਡੀ ਰਕਮ ਦੇ ਚਲਾਨ ਭਰਨੇ ਪੈਂਦੇ ਹਨ, ਜੋ ਵਾਹਨ ਚਾਲਕਾਂ ਨਾਲ ਚਿੱਟੇ ਦਿਨ ਕਾਨੂੰਨੀ ਧੱਕੇਸ਼ਾਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸੜਕਾਂ ਤੇ ਅਣਰਜਿਸਟਰਡ ਵਾਹਨਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੁੰਦੀ ਤਾਂ ਟੈਕਸ ਭਰਨ ਵਾਲੇ ਰਜਿਸਟਰਡ ਵਾਹਨ ਚਾਲਕਾਂ ‘ਤੇ ਹੀ ਸਖ਼ਤੀ ਕਿਉਂ ਕੀਤੀ ਜਾਂਦੀ ਹੈ? ਉਨ੍ਹਾਂ ਕਿਹਾ ਕਿ ਓਵਰ ਸਪੀਡ ਵਾਹਨਾਂ ਦੇ ਚਲਾਨ ਕਰਨ ਦੀ ਬਜਾਏ ਸਰਕਾਰ ਨੂੰ ਵਾਹਨ ਨਿਰਮਾਤਾ ਕੰਪਨੀਆਂ ਨਾਲ ਗੱਲਬਾਤ ਕਰਕੇ ਵਾਹਨਾਂ ਦੀ ਵੱਧ ਤੋਂ ਵੱਧ ਸਪੀਡ ਦੀ ਸੀਮਾ ਨਿਰਧਾਰਿਤ ਕਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਸ਼੍ਰੀ ਸ਼ਰਮਾ ਅਤੇ ਬਹਿਣੀਵਾਲ ਨੇ ਮੰਗ ਕੀਤੀ ਕਿ ਵਾਹਨਾਂ ਦੇ ਚਲਾਨਾਂ ਦੀ ਆੜ ਹੇਠ ਕਥਿਤ ਲੁੱਟ ਬੰਦ ਹੋਣੀ ਚਾਹੀਦੀ ਹੈ। ਆਨਲਾਈਨ ਚਲਾਨ ਪ੍ਰਣਾਲੀ ਬੰਦ ਕਰਕੇ ਟ੍ਰੈਫਿਕ ਜੁਰਮਾਨੇ ਦੀ ਵੱਧ ਤੋਂ ਵੱਧ ਰਕਮ 500 ਰੁਪਏ ਨਿਰਧਾ ਰਿਤ ਅਤੇ ਉਹ ਵੀ ਮੌਕੇ ‘ਤੇ ਵਸੂਲੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਵਾਹਨ ਚਲਾਉਣ, ਬਿਨਾਂ ਨੰਬਰ ਪਲੇਟ, ਚੱਲਦੇ ਵਾਹਨ ਦੌਰਾਨ ਮੋਬਾਈਲ ਵਰਤਣ ਵਾਲ਼ਿਆਂ ਅਤੇ ਓਵਰ ਲੋਡ ਸਮਾਨ ਵਾਲੇ ਵਾਹਨਾਂ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਨ੍ਹਾਂ ਦੇ ਵਾਹਨ ਥਾਣੇ ਬੰਦ ਕਰਨ ਦੀ ਮੰਗ ਵੀ ਕੀਤੀ।