15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ਼ਰਧਾਪੂਰਵਕ ਮਨਾਇਆ ਛੱਠ ਪੂਜਾ ਦਾ ਤਿਉਹਾਰ

ਰਾਮਾਂ ਮੰਡੀ, 15 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਛੱਠ ਪੂਜਾ ਸੇਵਾ ਸਮਿਤੀ ਵਲੋਂ ਰਾਮਸਰਾ ਰਜਵਾਹਾ ਪੁਲ ਨੇੜੇ ਛਠ ਪੂਜਾ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਵਰਤੀ ਮਹਿਲਾਵਾਂ ਨੇ ਰਜਵਾਹੇ ਦੇ ਪਾਣੀ ਵਿਚ ਖੜ੍ਹੇ ਹੋ ਕੇ ਛਿਪਦੇ ਸੂਰਜ ਨੂੰ ਅਰਘ ਦਿੱਤਾ ਅਤੇ ਰਜਵਾਹੇ ਦੇ ਕੰਢੇ ਦੀਵੇ ਜਗਾਏ।

Ad Position 21
No active advertisement
ਇਹ ਉਹੀ ਸ਼ਸ਼ਠੀ ਮਾਤਾ ਹੈ, ਜਿਸ ਦੀ ਪੂਜਾ ਬੱਚੇ ਦੇ ਜਨਮ ਤੋਂ ਛੇਵੇਂ ਦਿਨ ਘਰਾਂ ਵਿਚ ਕੀਤੀ ਜਾਂਦੀ ਹੈ- ਕੁਲਦੀਪ ਭਾਰਦਵਾਜ 16-11-2026
ਰਾਮਾਂ ਮੰਡੀ, 15 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਛੱਠ ਪੂਜਾ ਸੇਵਾ ਸਮਿਤੀ ਵਲੋਂ ਰਾਮਸਰਾ ਰਜਵਾਹਾ ਪੁਲ ਨੇੜੇ ਛਠ ਪੂਜਾ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਵਰਤੀ ਮਹਿਲਾਵਾਂ ਨੇ ਰਜਵਾਹੇ ਦੇ ਪਾਣੀ ਵਿਚ ਖੜ੍ਹੇ ਹੋ ਕੇ ਛਿਪਦੇ ਸੂਰਜ ਨੂੰ ਅਰਘ ਦਿੱਤਾ ਅਤੇ ਰਜਵਾਹੇ ਦੇ ਕੰਢੇ ਦੀਵੇ ਜਗਾਏ। ਇਸ ਦੌਰਾਨ ਸ੍ਰੀ ਸ਼ਿਵ ਵਾਟੀਕਾ ਮੰਦਰ ਦੇ ਪੁਜਾਰੀ ਪੰਡਿਤ ਕੁਲਦੀਪ ਭਾਰਦਵਾਜ ਨੇ ਛੱਠੀ ਮਾਤਾ ਦੀ ਪੂਜਾ ਕਰਵਾਈ ਅਤੇ ਸ਼ਰਧਾਲੂਆਂ ਨੂੰ ਛਠ ਪੂਜਾ ਦੀ ਪੌਰਾਣਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੌਰਾਣਿਕ ਕਥਾ ਅਨੁਸਾਰ ਰਾਜਾ ਪ੍ਰਿਯਵਰਤ ਦੀ ਕੋਈ ਸੰਤਾਨ ਨਹੀਂ ਸੀ। ਮਹਾਂਰਿਸ਼ੀ ਕਸ਼ਯਪ ਵੱਲੋਂ ਕਰਵਾਏ ਪੁੱਤਰ ਪ੍ਰਾਪਤੀ ਯੱਗ ਤੋਂ ਬਾਅਦ ਰਾਣੀ ਮਾਲਿਨੀ ਨੇ ਮ੍ਰਿਤਕ ਪੁੱਤਰ ਨੂੰ ਜਨਮ ਦਿੱਤਾ। ਇਸ ਦੁੱਖ ਵਿਚ ਰਾਜਾ ਜਦੋਂ ਸ਼ਮਸ਼ਾਨਘਾਟ ਪਹੁੰਚਿਆ ਤਾਂ ਬ੍ਰਹਮਾ ਦੀ ਮਾਨਸਿਕ ਪੁੱਤਰੀ ਦੇਵਸੇਨਾ ਪ੍ਰਗਟ ਹੋਈ, ਜਿਸ ਨੇ ਆਪਣਾ ਨਾਮ ਸ਼ਸ਼ਠੀ ਦੱਸਦਿਆਂ ਰਾਜੇ ਨੂੰ ਆਪਣੀ ਪੂਜਾ ਕਰਨ ਲਈ ਕਿਹਾ। ਰਾਜੇ ਵੱਲੋਂ ਵਿਧੀ-ਵਿਧਾਨ ਨਾਲ ਪੂਜਾ ਕਰਨ ਉਪਰੰਤ ਉਸ ਦਾ ਪੁੱਤਰ ਜੀਵਤ ਹੋ ਗਿਆ।ਪੰਡਿਤ ਕੁਲਦੀਪ ਨੇ ਕਿਹਾ ਕਿ ਇਹ ਉਹੀ ਸ਼ਸ਼ਠੀ ਮਾਤਾ ਹੈ, ਜਿਸ ਦੀ ਬੱਚੇ ਦੇ ਜਨਮ ਤੋਂ ਛੇਵੇਂ ਦਿਨ ਘਰਾਂ ਵਿਚ ਪੂਜਾ ਕੀਤੀ ਜਾਂਦੀ ਹੈ। ਇਸ ਮੌਕੇ ਸਮਿਤੀ ਦੇ ਮੈਂਬਰਾਂ ਅਧਿਕ ਠਾਕੁਰ, ਅਰੁਣ ਕੁਮਾਰ, ਰਾਜਕੁਮਾਰ, ਸੋਨੂੰ ਸਮੇਤ ਸਮੂਹ ਮੈਂਬਰਾਂ ਨੇ ਸ਼ਰਧਾਲੂਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਮੇਹਰਇੰਦਰ ਸਿੰਘ ਸਿੱਧੂ ‘ਫੇਅਰ ਪਲੇਅਰ ਐਵਾਰਡ’ ਨਾਲ ਸਨਮਾਨਿਤ
Ad Position 24