ਸੰਤ ਮਹਾਂਪੁਰਸ਼ਾਂ ਨੇ ਸੰਤ ਗਿਆਨ ਦਾਸ ਨੂੰ ਪਗੜੀ ਦੀ ਰਸਮ ਅਦਾ ਕੀਤੀ
ਰਾਮਾਂ ਮੰਡੀ, 15 ਨਵੰਬਰ (ਤਰਸੇਮ ਸਿੰਗਲਾ)- ਪ੍ਰਾਚੀਨ ਉਦਾਸੀਨ ਮਹਾਂਮੰਡਲ ਪੰਜਾਬ ਦੇ ਮੁੱਖ ਬੁਲਾਰੇ ਸੰਤ ਗਿਆਨ ਦਾਸ ਜੱਜਲ ਦੀ ਮਾਤਾ ਸਵ. ਭਾਗਵੰਤੀ ਕੌਰ (80) ਦੀ ਆਤਮਿਕ ਸ਼ਾਂਤੀ ਨਮਿਤ ਪਿੰਡ ਕੋਟਬਖਤੂ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸੰਤ ਗਿਆਨ ਦਾਸ ਜੱਜਲ ਨੂੰ ਪਗੜੀ ਦੀ ਰਸਮ ਅਦਾ ਕੀਤੀ।
ਰਾਮਾਂ ਮੰਡੀ, 15 ਨਵੰਬਰ (ਤਰਸੇਮ ਸਿੰਗਲਾ)- ਪ੍ਰਾਚੀਨ ਉਦਾਸੀਨ ਮਹਾਂਮੰਡਲ ਪੰਜਾਬ ਦੇ ਮੁੱਖ ਬੁਲਾਰੇ ਸੰਤ ਗਿਆਨ ਦਾਸ ਜੱਜਲ ਦੀ ਮਾਤਾ ਸਵ. ਭਾਗਵੰਤੀ ਕੌਰ (80) ਦੀ ਆਤਮਿਕ ਸ਼ਾਂਤੀ ਨਮਿਤ ਪਿੰਡ ਕੋਟਬਖਤੂ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸੰਤ ਗਿਆਨ ਦਾਸ ਜੱਜਲ ਨੂੰ ਪਗੜੀ ਦੀ ਰਸਮ ਅਦਾ ਕੀਤੀ। ਇਸ ਮੌਕੇ ਸੰਤ ਮਹਾਂਪੁਰਸ਼ਾਂ ਨੇ ਸੰਗਤ ਨੂੰ ਮਾਂ ਦੀ ਮਹਾਨਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਮਾਂ ਦਾ ਰਿਸ਼ਤਾ ਦੁਨੀਆ ਦੇ ਸਭ ਤੋਂ ਪਵਿੱਤਰ ਅਤੇ ਨਿੱਘੇ ਰਿਸ਼ਤਿਆਂ ਵਿਚੋਂ ਇੱਕ ਹੈ। ਮਾਂ ਬੱਚਿਆਂ ਨੂੰ ਜਨਮ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਪਰਵਰਿਸ਼, ਸੰਸਕਾਰ ਅਤੇ ਜੀਵਨ ਦੀ ਨੀਂਹ ਰੱਖਦੀ ਹੈ। ਗੁਰਬਾਣੀ ਵਿਚ ਵੀ ਇਸਤਰੀ ਅਤੇ ਮਾਂ ਦੇ ਸਤਿਕਾਰ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਫ਼ਰਮਾਇਆ ਗਿਆ ਹੈ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।’ ਉਨ੍ਹਾਂ ਕਿਹਾ ਕਿ ਮਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਅਤੇ ਉਸ ਵੱਲੋਂ ਦਿੱਤੇ ਸੰਸਕਾਰ ਸਾਰੀ ਉਮਰ ਮਨੁੱਖ ਦਾ ਮਾਰਗਦਰਸ਼ਨ ਕਰਦੇ ਹਨ। ਇਸ ਮੌਕੇ ਵੱਖ ਵੱਖ ਡੇਰਿਆਂ ਦੇ ਸੰਤ ਮਹੰਤ, ਮਹੰਤ ਜਮਨਾ ਦਾਸ ਜੀ, ਮਹੰਤ ਭੀਮ ਦਾਸ ਜੀ, ਮਹੰਤ ਗਿਆਨ ਸਰੂਪ ਜੀ, ਮਹੰਤ ਦਰਬਾਰਾ ਦਾਸ, ਮਹੰਤ ਚਰਨਦਾਸ ਮਹੰਤ ਦੇਵਾ ਦਾਸ ਜੀ, ਮਹੰਤ ਫੂਮਣ ਦਾਸ, ਮਹੰਤ ਸਿਕੰਦਰ ਗਿਰ, ਮਹੰਤ ਮਨਸਾ ਦਾਸ ਜੀ ਤੋਂ ਇਲਾਵਾ ਰਵੀਪ੍ਰੀਤ ਸਿੰਘ ਸਿੱਧੂ ਵਿਧਾਨਸਭਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਤਲਵੰਡੀ ਸਾਬੋ, ਪੀਏ ਹਰਤਾਵਲ ਸਿੰਘ ਸੁੱਖੀ, ਜਗਦੇਵ ਸਿੰਘ ਜੱਜਲ ਆਜ਼ਾਦ ਉਮੀਦਵਾਰ ਹਲਕਾ ਤਲਵੰਡੀ ਸਾਬੋ, ਵਿਸ਼ਾਲ ਲੈਹਰੀ ਪ੍ਰਧਾਨ ਲੋਕ ਭਲਾਈ ਸੇਵਾ ਸਮਿਤੀ, ਸੋਨੀ ਰਾਮਾਂ ਪਿੰਡ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਸੰਤ ਗਿਆਨ ਦਾਸ ਨੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ।