17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਲੋਨ ਲੈ ਕੇ ਖੋਲ੍ਹੀ ਟੇਲਰ ਦੀ ਦੁਕਾਨ ਅੱਗ ਦੀ ਭੇਟ ਚੜ੍ਹੀ, ਕਰੀਬ 3 ਲੱਖ ਦਾ ਸਾਮਾਨ ਸੜ ਕੇ ਸੁਆਹ

ਮਹਿਮਾ ਸਰਜਾ, 17 ਨਵੰਬਰ (ਬਲਦੇਵ ਸੰਧੂ)-ਪਿੰਡ ਮਹਿਮਾ ਸਰਜਾ ਵਿਖੇ ਬੀਤੀ ਰਾਤ ਇਕ ਟੇਲਰ ਮਾਸਟਰ ਦੀ ਦੁਕਾਨ ਨੂੰ ਅਚਾਨਕ ਲੱਗੀ ਅੱਗ ਨੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਹਾਰਾ ਤਬਾਹ ਕਰ ਦਿੱਤਾ। ਅੱਗ ਦੀ ਲਪੇਟ ਵਿਚ ਆਉਣ ਕਾਰਨ ਦੁਕਾਨ ਅੰਦਰ ਪਿਆ ਸਮੁੱਚਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਕਰੀਬ 3 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਹੈ।

Ad Position 21
No active advertisement
ਮਹਿਮਾ ਸਰਜਾ ਵਿਖੇ ਅੱਗ ਨਾਲ ਸੜਿਆ ਟੇਲਰ ਮਾਸਟਰ ਦੀ ਦੁਕਾਨ ਦਾ ਲੱਖਾਂ ਦਾ ਸਾਮਾਨ। ਤਸਵੀਰ: ਬਲਦੇਵ ਸੰਧੂ 18-11-2026
ਮਹਿਮਾ ਸਰਜਾ, 17 ਨਵੰਬਰ (ਬਲਦੇਵ ਸੰਧੂ)-ਪਿੰਡ ਮਹਿਮਾ ਸਰਜਾ ਵਿਖੇ ਬੀਤੀ ਰਾਤ ਇਕ ਟੇਲਰ ਮਾਸਟਰ ਦੀ ਦੁਕਾਨ ਨੂੰ ਅਚਾਨਕ ਲੱਗੀ ਅੱਗ ਨੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਹਾਰਾ ਤਬਾਹ ਕਰ ਦਿੱਤਾ। ਅੱਗ ਦੀ ਲਪੇਟ ਵਿਚ ਆਉਣ ਕਾਰਨ ਦੁਕਾਨ ਅੰਦਰ ਪਿਆ ਸਮੁੱਚਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਕਰੀਬ 3 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੀੜ੍ਹਤ ਲਾਭ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਘਰ ਵਿਚ ਸੁੱਤੇ ਪਏ ਸਨ ਕਿ ਕਰੀਬ ਸਾਢੇ 11:30 ਵਜੇ ਉਨ੍ਹਾਂ ਨੂੰ ਦੁਕਾਨ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ। ਉਨ੍ਹਾਂ ਵਲੋਂ ਰੌਲਾ ਪਾਉਣ ’ਤੇ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ’ਤੇ ਬਠਿੰਡਾ ਤੋਂ ਫ਼ਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਅਤੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਦੁਕਾਨ ਅੰਦਰਲਾ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਚੁੱਕਾ ਸੀ। ਅੱਗ ਕਾਰਨ ਕਰੀਬ 4 ਹਜ਼ਾਰ ਰੁਪਏ ਦੀ ਨਕਦੀ, ਚਾਰ ਮਹਿੰਗੀਆਂ ਸਿਲਾਈ ਮਸ਼ੀਨਾਂ, ਇਕ ਇੰਟਰਲਾਕ ਮਸ਼ੀਨ, ਸਿਲਾਈ ਕਾਊਂਟਰ, ਛੱਤ ਵਾਲਾ ਪੱਖਾ, ਦੁਕਾਨ ਦੀ ਸਜਾਵਟ, ਬੋਰਡ, ਅਲਮਾਰੀ ਅਤੇ ਗਾਹਕਾਂ ਦੇ ਸਿਲਾਈ ਲਈ ਆਏ ਕਰੀਬ 60 ਜੈਂਟਸ ਸੂਟ ਸੜ ਗਏ। ਇਸ ਤੋਂ ਇਲਾਵਾ ਰਸੋਈ ਗੈਸ ਨਾਲ ਸਬੰਧਿਤ ਭਾਰਤ ਅਤੇ ਇੰਡੇਨ ਦੀਆਂ ਦੋ ਪਾਸਬੁੱਕਾਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ। ਲਾਭ ਸਿੰਘ ਅਨੁਸਾਰ ਉਨ੍ਹਾਂ ਦੇ ਪੁੱਤਰ ਸਤਨਾਮ ਸਿੰਘ ਨੇ ਕਰਜ਼ਾ ਚੁੱਕ ਕੇ ਇਹ ਕੰਮ ਸ਼ੁਰੂ ਕੀਤਾ ਸੀ। ਮਸ਼ੀਨਾਂ ਅਤੇ ਸਾਮਾਨ ’ਤੇ ਕਰੀਬ ਦੋ ਲੱਖ ਰੁਪਏ ਖ਼ਰਚ ਕੀਤੇ ਗਏ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਸਰਪੰਚ ਗੁਰਜੀਤ ਕੌਰ ਅਤੇ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਮੌਕੇ ’ਤੇ ਪਹੁੰਚੇ ਤੇ ਹਮਦਰਦੀ ਪ੍ਰਗਟਾਈ। ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਪੀੜਤ ਪਰਿਵਾਰ ਲਈ ਵਿਸ਼ੇਸ਼ ਮੁਆਵਜ਼ੇ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀ ਕਾਬੂ ਦੋ ਵਿਅਕਤੀਆਂ ਕੋਲੋਂ 13.50 ਗ੍ਰਾਮ ਹੈਰੋਇਨ ਅਤੇ ਇਕ ਕੋਲੋਂ 10 ਲੀ... ਅਗਲੀ ਖ਼ਬਰ ਪੀ.ਸੀ.ਐੱਸ ਭਰਤੀ ਵਿਚ ਕਥਿਤ ਬੇਨਿਯਮੀਆਂ ਖ਼ਿਲਾਫ਼ ਭਾਜਪਾ ਯੁਵਾ ਮੋਰਚਾ ਬਠਿੰਡਾ ਵਲੋਂ ਫੂਲ ਵਿਖੇ ਰੋਸ ਪ੍ਰਦਰਸ਼ਨ, ਸੀ.ਬੀ.ਆਈ...
Ad Position 24