17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਚਰਨਜੀਤ ਸਿੰਘ ਚੰਨੀ ਦੀ ਯਾਤਰਾ ਨਾਲ ਆਏ ਬਜ਼ੁਰਗ ਦੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਚਾਨਕ ਹੋਈ ਮੌਤ

ਤਲਵੰਡੀ ਸਾਬੋ, 17 ਨਵੰਬਰ (ਰਣਜੀਤ ਸਿੰਘ ਰਾਜੂ): ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਸਮੇਂ ਉਨ੍ਹਾਂ ਨਾਲ ਕਾਫ਼ਲੇ ’ਚ ਪੁੱਜੇ ਰੋਪੜ (ਰੂਪਨਗਰ) ਜ਼ਿਲੇ੍ਹ ਦੇ ਪਿੰਡ ਕੋਟਲਾ ਨਿਹੰਗ ਦੇ ਬਜ਼ੁਰਗ ਕਾਂਗਰਸੀ ਵਰਕਰ ਸੁਰਜੀਤ ਸਿੰਘ (60) ਪੁੱਤਰ ਮਾਈ ਦਿੱਤਾ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਚੰਨੀ ਦੇ ਨਾਲ ਹੀ ਮੱਥਾ ਟੇਕ ਰਿਹਾ ਸੁਰਜੀਤ ਸਿੰਘ ਤਖਤ ਸਾਹਿਬ ਤੋਂ ਕੜਾਹ ਪ੍ਰਸਾਦਿ ਦੀ ਦੇਗ ਲੈਣ ਉਪਰੰਤ ਤਖਤ ਸਾਹਿਬ ਕੰਪਲੈਕਸ ਦੇ ਥੱਲੇ ਆਕੇ ਪਿੰਨੀ ਪ੍ਰਸਾਦ ਵਾਲੇ ਕਾੳਂੂਟਰ ਤੇ ਖੜਾ ਸੀ ਤਾਂ ਕਿ ਪਰਿਵਾਰ ਲਈ ਪਿੰਨੀ ਪ੍ਰਸਾਦ ਖ਼ਰੀਦ ਸਕੇ ਕਿ ਇਸ ਦੌਰਾਨ ਉਹ ਅਚਾਨਕ ਡਿੱਗ ਪਿਆ।

Ad Position 21
No active advertisement
ਮ੍ਰਿਤਕ ਕਾਂਗਰਸੀ ਵਰਕਰ ਸੁਰਜੀਤ ਸਿੰਘ ਦੀ ਫਾਈਲ ਤਸਵੀਰ। 18-11-2026
ਤਲਵੰਡੀ ਸਾਬੋ, 17 ਨਵੰਬਰ (ਰਣਜੀਤ ਸਿੰਘ ਰਾਜੂ): ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਸਮੇਂ ਉਨ੍ਹਾਂ ਨਾਲ ਕਾਫ਼ਲੇ ’ਚ ਪੁੱਜੇ ਰੋਪੜ (ਰੂਪਨਗਰ) ਜ਼ਿਲੇ੍ਹ ਦੇ ਪਿੰਡ ਕੋਟਲਾ ਨਿਹੰਗ ਦੇ ਬਜ਼ੁਰਗ ਕਾਂਗਰਸੀ ਵਰਕਰ ਸੁਰਜੀਤ ਸਿੰਘ (60) ਪੁੱਤਰ ਮਾਈ ਦਿੱਤਾ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਚੰਨੀ ਦੇ ਨਾਲ ਹੀ ਮੱਥਾ ਟੇਕ ਰਿਹਾ ਸੁਰਜੀਤ ਸਿੰਘ ਤਖਤ ਸਾਹਿਬ ਤੋਂ ਕੜਾਹ ਪ੍ਰਸਾਦਿ ਦੀ ਦੇਗ ਲੈਣ ਉਪਰੰਤ ਤਖਤ ਸਾਹਿਬ ਕੰਪਲੈਕਸ ਦੇ ਥੱਲੇ ਆਕੇ ਪਿੰਨੀ ਪ੍ਰਸਾਦ ਵਾਲੇ ਕਾੳਂੂਟਰ ਤੇ ਖੜਾ ਸੀ ਤਾਂ ਕਿ ਪਰਿਵਾਰ ਲਈ ਪਿੰਨੀ ਪ੍ਰਸਾਦ ਖ਼ਰੀਦ ਸਕੇ ਕਿ ਇਸ ਦੌਰਾਨ ਉਹ ਅਚਾਨਕ ਡਿੱਗ ਪਿਆ। ਸੁਰਜੀਤ ਸਿੰਘ ਦੇ ਭਤੀਜੇ ਨਰਿੰਦਰ ਸਿੰਘ ਉਰਫ਼ ਸੋਨੂ ਜੋ ਬਲਾਕ ਸੰਮਤੀ ਮੋਰਿੰਡਾ ਦੇ ਉੱਪ ਚੇਅਰਮੈਨ ਹਨ ਨੇ ਆਪਣੇ ਸਾਥੀਆਂ ਦੀ ਮਦੱਦ ਨਾਲ ਉਨ੍ਹਾਂ ਨੂੰ ਚੁੱਕਕੇ ਗੱਡੀ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਬਜ਼ੁਰਗ ਨੂੰ ਜ਼ਬਰਦਸਤ ਦਿਲ ਦਾ ਦੌਰਾ ਪਿਆ, ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਉੱਧਰ ਹਸਪਤਾਲ ’ਚ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਜਗਜੀਤ ਸਿੰਘ ਮਾਨ ਲੁਠੇੜੀ ਤੇ ਮਲਕੀਤ ਸਿੰਘ ਬੰਨਮਾਜਰਾ ਮੈਂਬਰ ਬਲਾਕ ਸੰਮਤੀ ਨੇ ਦੱਸਿਆ ਕਿ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਐ ਅਤੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਜਾਇਆ ਜਾਵੇਗਾ, ਜਿੱਥੇ 18 ਨਵੰਬਰ ਨੂੰ ਅੰਤਿਮ ਸਸਕਾਰ ਹੋਣ ਦੀ ਉਮੀਦ ਹੈ। ਉੱਧਰ ਜਿਉਂ ਹੀ ਚੰਨੀ ਦੀ ਯਾਤਰਾ ਦਰਮਿਆਨ ਕਾਂਗਰਸੀ ਵਰਕਰ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਸੋਗ ਦਾ ਮਾਹੌਲ ਬਣ ਗਿਆ।
Ad Position 22
No active advertisement
ਪਿਛਲੀ ਖ਼ਬਰ ਸਿਦਕੀ ਸਿੱਖ ਭਾਈ ਗੁਲਾਬ ਸਿੰਘ ਯਾਦ ਵਿਚ ਸਾਲਾਨਾ ਬੰਦੀ ਛੋੜ ਦਿਵਸ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ-ਕਰਤਾਰ ਸਿੰਘ ਜੌੜਾ ਅਗਲੀ ਖ਼ਬਰ ਬਠਿੰਡਾ ਪੁਲਿਸ ਦੀ ਪੀ.ਸੀ.ਆਰ. ਟੀਮ ਨੇ ਚੋਰੀ ਹੋਇਆ ਈ-ਰਿਕਸ਼ਾ ਲੱਭ ਕੇ ਮਾਲਕ ਦੇ ਹਵਾਲੇ ਕੀਤਾ
Ad Position 24