20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਠਿੰਡਾ ਦਿਹਾਤੀ ਦੇ ਖ਼ਰੀਦ ਕੇਂਦਰਾਂ ‘ਚੋਂ ਝੋਨਾ ਨਾਂ ਚੁੱਕਣ ਦੇ ਰੋਸ ਵਜੋਂ ਕਿਸਾਨਾਂ ਲਗਾਇਆ ਬਠਿੰਡਾ ਮਲੋਟ ਸੜਕ ’ਤੇ ਧਰਨਾ

ਬੱਲੂਆਣਾ, 20 ਨਵੰਬਰ (ਗੁਰਨੈਬ ਸਾਜਨ)- ਬਠਿੰਡਾ ਜ਼ਿਲ੍ਹਾ ਦੇ ਖ਼ਰੀਦ ਕੇਂਦਰਾਂ ‘ਚੋਂ ਸਰਕਾਰ ਵੱਲੋਂ ਝੋਨਾ ਨਾਂ ਚੁੱਕਣ ਦੇ ਰੋਸ ਵਜੋਂ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਕਿਸਾਨਾਂ ਨੇ ਬਠਿੰਡਾ-ਮਲੋਟ ਸੜਕ ਬੱਲੂਆਣਾ ਬੱਸ ਅੱਡਾ ਤੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਇਹ ਕਹਿ ਕੇ ਪੰਜਾਬ ਦੇ 400 ਖ਼ਰੀਦ ਕੇਂਦਰ ਬੰਦ ਕਰ ਦਿੱਤੇ ਗਏ ਹਨ ਕਿ ਝੋਨਾ ਖ਼ਰੀਦਣ ਦਾ ਸਾਡਾ ਟੀਚਾ ਪੂਰਾ ਹੋ ਚੁੱਕਿਆ ਹੈ।

Ad Position 21
No active advertisement
ਬਠਿੰਡਾ-ਮਲੋਟ ਸੜਕ ਬੱਲੂਆਣਾ ਬੱਸ ਅੱਡੇ ‘ਤੇ ਝੋਨੇ ਦੇ ਖ਼ਰੀਦ ਬੰਦ ਹੋਣ ਦੇ ਰੋਸ ਵਜੋਂ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ। ਤਸਵੀਰ: ਗੁਰਨੈਬ ਸਾਜਨ 21-11-2026
ਬੱਲੂਆਣਾ, 20 ਨਵੰਬਰ (ਗੁਰਨੈਬ ਸਾਜਨ)- ਬਠਿੰਡਾ ਜ਼ਿਲ੍ਹਾ ਦੇ ਖ਼ਰੀਦ ਕੇਂਦਰਾਂ ‘ਚੋਂ ਸਰਕਾਰ ਵੱਲੋਂ ਝੋਨਾ ਨਾਂ ਚੁੱਕਣ ਦੇ ਰੋਸ ਵਜੋਂ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਕਿਸਾਨਾਂ ਨੇ ਬਠਿੰਡਾ-ਮਲੋਟ ਸੜਕ ਬੱਲੂਆਣਾ ਬੱਸ ਅੱਡਾ ਤੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਇਹ ਕਹਿ ਕੇ ਪੰਜਾਬ ਦੇ 400 ਖ਼ਰੀਦ ਕੇਂਦਰ ਬੰਦ ਕਰ ਦਿੱਤੇ ਗਏ ਹਨ ਕਿ ਝੋਨਾ ਖ਼ਰੀਦਣ ਦਾ ਸਾਡਾ ਟੀਚਾ ਪੂਰਾ ਹੋ ਚੁੱਕਿਆ ਹੈ। ਜਦੋਂ ਕਿ ਖ਼ਰੀਦ ਕੇਂਦਰਾਂ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਝੋਨੇ ਦੀ ਸਰਕਾਰੀ ਖ਼ਰੀਦ ਨਾਂ ਹੋਣ ਕਾਰਨ ਜਿੱਥੇ ਮੰਡੀਆਂ ਵਿਚ ਝੋਨਾ ਰੁਲ ਰਿਹਾ ਹੈ ਉੱਥੇ ਕਿਸਾਨ ਵੀ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦਸ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਕਿਸਾਨਾਂ ਦਾ ਝੋਨਾ ਨਹੀਂ ਚੁੱਕਿਆ ਜਾਂਦਾ ਤਾਂ ਉਹ ਸੜਕਾਂ ਜਾਮ ਕਰਨਗੇ। ਬਠਿੰਡਾ ਦਿਹਾਤੀ ਦੇ ਖ਼ਰੀਦ ਕੇਂਦਰ ਬੱਲੂਆਣਾ, ਝੁੰਬਾ, ਚੁੱਘੇ ਕਲਾਂ, ਸਰਦਾਰਗੜ੍ਹ ਅਤੇ ਬਾਹੋ ਯਾਤਰੀ ਦੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੇ ਗੱਟਿਆਂ ਦੇ ਅੰਬਾਰ ਲੱਗਣ ਕਰਕੇ ਉਨ੍ਹਾਂ ਨੇ ਅੱਜ ਸੜਕ ਰੋਕ ਕੇ ਤਿੰਨ ਘੰਟਿਆਂ ਲਈ ਬਠਿੰਡਾ ਮਲੋਟ ਸੜਕ ਬੱਲੂਆਣਾ ਬੱਸ ਅੱਡੇ ਤੇ ਇੱਕ ਪਾਸੇ ਟਰਾਲੀਆਂ ਲਗਾ ਕੇ ਸੜਕ ਬੰਦ ਕਰ ਦਿੱਤੀ ਸੀ ਜਦੋਂ ਕਿ ਦੂਜੇ ਪਾਸੇ ਸੜਕ ਦਾ ਰਸਤਾ ਖੋਲਿਆ ਗਿਆ ਸੀ ਤਾਂ ਕਿ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾਂ ਕਰਨਾ ਪਵੇ। । ਬੱਲੂਆਣਾ ਤੇ ਝੁੰਬਾ ਦੇ ਖ਼ਰੀਦ ਕੇਂਦਰ ਵਿਚ ਪਿਛਲੇ 15 ਦਿਨਾਂ ਤੋਂ ਕੰਮ ਨਾਂ ਮਿਲਣ ਕਰਕੇ ਵਿਹਲੇ ਬੈਠੇ ਪ੍ਰਵਾਸੀ ਮਜ਼ਦੂਰ ਜਤਿੰਦਰ ਕੁਮਾਰ ਅਤੇ ਨੀਤੇਸ ਯਾਦਵ ਨੇ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਮੰਡੀਆਂ ਵਿਚ ਵਿਹਲੇ ਬੈਠੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕੰਮ ਨਾਂ ਮਿਲਣ ਕਰਕੇ ਰਾਸ਼ਨ ਪਾਣੀ ਵੀ ਲਿਆਉਣਾ ਔਖਾ ਹੋਇਆ ਪਿਆ ਹੈ। ਸੜਕ ਵਿਚਕਾਰ ਕਿਸਾਨਾਂ ਵਲੋਂ ਲਗਾਏ ਧਰਨੇ ਦੀ ਸੂਚਨਾ ਮਿਲਦਿਆਂ ਹੀ ਬੱਲੂਆਣਾ ਦੇ ਖ਼ਰੀਦ ਕੇਂਦਰ ਵਿਚ ਤਹਿਸੀਲਦਾਰ ਅਤੇ ਮਾਰਕਫੈੱਡ ਦੇ ਜੀਐਮ ਪਹੁੰਚੇ, ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਝੋਨੇ ਦੀ ਖ਼ਰੀਦ ਕਰਕੇ ਮੰਡੀਆਂ ਵਿਚੋਂ ਝੋਨਾ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹੀ ਮੁਸ਼ਕਿਲ ਪੇਸ਼ ਆ ਰਹੀ ਹੈ। ਕਿਸਾਨਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਜਲਦੀ ਹੀ ਸਰਕਾਰ ਝੋਨੇ ਦੀ ਬੋਲੀ ਲਗਾ ਕੇ ਝੋਨੇ ਦੀ ਚੁਕਾਈ ਕਰਵਾਏਗੀ। ਅਧਿਕਾਰੀਆਂ ਦੇ ਭਰੋਸੇ ਦੇ ਬਾਅਦ ਹੀ ਕਿਸਾਨਾਂ ਨੇ ਸੜਕ ਵਿਚਕਾਰੋਂ ਰੋਸ ਧਰਨਾ ਚੁੱਕ ਲਿਆ। ਇਸ ਮੌਕੇ ਮੇਜਰ ਸਿੰਘ ਖ਼ਜ਼ਾਨਚੀ, ਭੋਲਾ ਸਿੰਘ ਬੱਲੂਆਣਾ, ਹਰਜੀਤ ਸਿੰਘ ਪਿੰਡ ਇਕਾਈ ਪ੍ਰਧਾਨ ਬੱਲੂਆਣਾ, ਜਗਸੀਰ ਸਿੰਘ, ਘੋਨਾ ਸਿੰਘ ਸਰਦਾਰਗੜ੍ਹ,ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਨੇ ਚਾਰ ਦਿਨਾਂ ਵਿਚ ਲੋਕਾਂ ਦੇ ਗੁਆਚੇ ਵਾਹਨ ਅਤੇ ਚੋਰੀ ਹੋਇਆ ਸਮਾਨ ਲੱਭ ਕੇ ਮਾਲਕਾਂ ਨੂੰ ਸੌਂਪਿਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬਣੇ ਜਥੇਦਾਰ ਮੋਹਨ ਸਿੰਘ ਬੰਗੀ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ
Ad Position 24