ਰਾਤ ਦੇ ਸਮੇਂ ਬਜ਼ੁਰਗ ਵਿਅਕਤੀ ਦੀ ਮੌਤ, ਬਜ਼ੁਰਗ ਦਮੇ ਦਾ ਮਰੀਜ਼ ਸੀ
ਬਠਿੰਡਾ , 22 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਤਿੰਨਕੋਣੀ ਰੋਡ ’ ਤੇ ਰਾਤ ਦੇ ਸਮੇਂ ਇਕ ਬੇਸਹਾਰਾ ਬਜ਼ੁਰਗ ਦੁਕਾਨ ਦੇ ਬਾਹਰ ਬੇਸੁੱਧ ਪਿਆ ਹੋਣ ਦੀ ਸੂਚਨਾ ਮਿਲਣ ’ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਯਾਦਵਿੰਦਰ ਕੰਗ ਤੇ ਹਰਪ੍ਰੀਤ ਸਿੰਘ ਐਂਬੂਲੈਂਸ ਸਮੇਤ ਘਟਨਾ ਸਥਾਨ ਪਹੁੰਚੇ ਅਤੇ ਬਜ਼ੁਰਗ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ।
ਅਜੀਤ ਡੈਸਕ
23-11-2026