25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੋਨਿਆਣਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਲੋਕ ਸਭਾ ਅਤੇ ਪ੍ਰੀਤਮ ਸਿੰਘ ਕੋਟਭਾਈ ਜ਼ਿਲ੍ਹਾ ਪ੍ਰਧਾਨ ਬਠਿੰਡਾ ਅਤੇ ਵਰਕਰਾਂ ਵਲੋਂ ਇਨਸਾਫ਼ ਮਾਰਚ

ਗੋਨਿਆਣਾ, 25 ਨਵੰਬਰ (ਲਛਮਣ ਦਾਸ ਗਰਗ)-ਕਾਂਗਰਸ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਲੋਕ ਸਭਾ, ਪ੍ਰੀਤਮ ਸਿੰਘ ਕੋਟਭਾਈ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਠਿੰਡਾ ਅਤੇ ਹਲਕਾ ਭੁੱਚੋ, ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦੀ ਅਸਫ਼ਲਤਾ ਵਿਰੁੱਧ ਗੋਨਿਆਣਾ ਮੰਡੀ ਵਿਖੇ ਪੰਜਾਬ ਸਰਕਾਰ ਵਿਰੁੱਧ ‘ਇਨਸਾਫ਼ ਮਾਰਚ’ ਕੱਢਿਆ ਗਿਆ, ਜੋ ਸਥਾਨਕ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਕੇ ਮਹਾਰਾਜਾ ਅਗਰਸੈਨ ਚੌਕ ਹੁੰਦਾ ਹੋਇਆ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਪੁੱਜ ਕੇ ਸਮਾਪਤ ਹੋਇਆ। ਇਸ ਸਮੇਂ ਆਗੂਆਂ ਅਤੇ ਵਰਕਰਾਂ ਨੇ ਆਪਣੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉੱਤੇ ਰਾਣਾ ਬਲਾਚੋਰੀਅਨ, ਝਰਮਲ ਸਿੰਘ, ਸੰਜੇ ਵਰਮਾ ਦੀਆਂ ਫੋਟੋਆਂ ਦੇ ਨਾਲ ‘ਕਦੋਂ ਮਿਲੇਗਾ ਇਨਸਾਫ਼’ ਲਿਖਿਆ ਹੋਇਆ ਸੀ।

Ad Position 21
No active advertisement
ਗੋਨਿਆਣਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰੀਤਮ ਸਿੰਘ ਕੋਟਭਾਈ ਅਤੇ ਕਾਂਗਰਸੀ ਵਰਕਰ ਹੱਥ ਵਿਚ ਤਖਤੀਆਂ ਫੜ ਕੇ ਇਨਸਾਫ਼ ਮਾਰਚ ਤਹਿਤ ਪੈਦਲ ਮਾਰਚ ਕਰਦੇ ਹੋਏ। ਤਸਵੀਰ: ਲਛਮਣ ਦਾਸ ਗਰਗ 26-11-2026
ਗੋਨਿਆਣਾ, 25 ਨਵੰਬਰ (ਲਛਮਣ ਦਾਸ ਗਰਗ)-ਕਾਂਗਰਸ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਲੋਕ ਸਭਾ, ਪ੍ਰੀਤਮ ਸਿੰਘ ਕੋਟਭਾਈ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਠਿੰਡਾ ਅਤੇ ਹਲਕਾ ਭੁੱਚੋ, ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦੀ ਅਸਫ਼ਲਤਾ ਵਿਰੁੱਧ ਗੋਨਿਆਣਾ ਮੰਡੀ ਵਿਖੇ ਪੰਜਾਬ ਸਰਕਾਰ ਵਿਰੁੱਧ ‘ਇਨਸਾਫ਼ ਮਾਰਚ’ ਕੱਢਿਆ ਗਿਆ, ਜੋ ਸਥਾਨਕ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਕੇ ਮਹਾਰਾਜਾ ਅਗਰਸੈਨ ਚੌਕ ਹੁੰਦਾ ਹੋਇਆ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਪੁੱਜ ਕੇ ਸਮਾਪਤ ਹੋਇਆ। ਇਸ ਸਮੇਂ ਆਗੂਆਂ ਅਤੇ ਵਰਕਰਾਂ ਨੇ ਆਪਣੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉੱਤੇ ਰਾਣਾ ਬਲਾਚੋਰੀਅਨ, ਝਰਮਲ ਸਿੰਘ, ਸੰਜੇ ਵਰਮਾ ਦੀਆਂ ਫੋਟੋਆਂ ਦੇ ਨਾਲ ‘ਕਦੋਂ ਮਿਲੇਗਾ ਇਨਸਾਫ਼’ ਲਿਖਿਆ ਹੋਇਆ ਸੀ। (ਇਨ੍ਹਾਂ ਨੂੰ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ), ਇਸ ਮੌਕੇ ਸੰਬੋਧਨ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਭਿਆਨਕ ਹਨ। ਪੰਜਾਬ ਦੀ ਇਸ ਹਾਲਤ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਅੱਜ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਹੋਰ ਡੂੰਘਾ ਡੁੱਬ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਨੇ ਹੁਣ ਇੱਕ ਗਠਜੋੜ ਬਣਾ ਲਿਆ ਹੈ। ਇਹ ਅਕਾਲੀ ਦਲ (ਬਾਦਲ) ਅਤੇ ਭਾਜਪਾ ਹਨ ਜੋ ਪੰਜਾਬ ਵਿਚ ਨਸ਼ਿਆਂ ਦੀ ਆਮਦ ਲਈ ਜ਼ਿੰਮੇਵਾਰ ਹਨ। ਇਸ ਮੌਕੇ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਸੰਖੇਪ ਜਿਹਾ ਕਿਹਾ ਕਿ ਮੈਨੂੰ ਉਮੀਦ ਹੈ ਕਿ 2027 ਵਿਚ ਪਾਰਟੀ ਮੈਨੂੰ ਵਿਧਾਨ ਸਭਾ ਹਲਕਾ ਭੁੱਚੋ ਲਈ ਟਿਕਟ ਦੇਵੇਗੀ ਅਤੇ ਇਸ ਸੀਟ ਤੋਂ ਜਿੱਤ ਕੇ ਭੁੱਚੋ ਹਲਕੇ ਦੇ ਲੋਕਾਂ ਲਈ ਇਨਸਾਫ਼ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਵਾਂਗਾ। ਇਸ ਵੇਲੇ ਸਾਰੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਆਪਣੇ-ਆਪਣੇ ਪੱਧਰ ’ਤੇ ਪੰਜਾਬ ਵਿਚ ਕਾਂਗਰਸ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ ਅਤੇ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਇਕੱਲੇ ਝੰਡੇ ਹੇਠ ਇੱਕਜੁੱਟ ਹਾਂ। ਰਾਜਾ ਵੜਿੰਗ ਦਾ ਇਕੋ-ਇਕ ਸੁਪਨਾ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੇ ਦੇਖਣਾ ਹੈ। ਇਸ ਮੌਕੇ ਰਾਜਨ ਗਰਗ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਅਵਤਾਰ ਸਿੰਘ ਗੋਨਿਆਣਾ ਸਾਬਕਾ ਪ੍ਰਧਾਨ ਜੱਟ ਮਹਾਂਸਭਾ ਜ਼ਿਲ੍ਹਾ ਬਠਿੰਡਾ, ਗੁਰਦੀਪ ਸਿੰਘ ਭੋਖੜਾ ਸਾਬਕਾ ਪ੍ਰਧਾਨ ਬਲਾਕ ਗੋਨਿਆਣਾ, ਸ਼ਮਿੰਦਰ ਸਿੰਘ ਨੇਹੀਂਆਂ ਵਾਲਾ ਸਮੇਤ ਸੈਂਕੜੇ ਕਾਂਗਰਸੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਦਤਾਂ ਤੋਂ ਵਿੱਛੜੇ ਭਰਾਵਾਂ ਵਾਂਗੂੰ ਨਹੁੰ-ਮਾਸ ਦੀ ਜੋੜੀ ਨੇ ਗਲਵੱਕੜੀ ਪਾ ਕੇ ਮਨਾਈ ਖ਼ੁਸ਼ੀ ਅਗਲੀ ਖ਼ਬਰ ਪਿੰਡ ਪਥਰਾਲਾ ਵਿਖੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24