25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ ਭਾਜਪਾ ਦਾ ਗੱਠਜੋੜ ਦੁਬਾਰਾ ਪੰਜਾਬ ਦੀ ਤਰੱਕੀ ਦੀ ਰਾਹ ਖੋਲ੍ਹੇਗਾ - ਜਨਮੇਜਾ ਸਿੰਘ ਸੇਖੋਂ ਅਕਾਲੀ ਭਾਜਪਾ ਵਰਕਰਾਂ ਨੇ ਗਠਜੋੜ ਦੀ ਖੁਸ਼ੀ ਵਿਚ ਲੱਡੂ ਵੰਡੇ

ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਖ਼ਬਰ ਆਉਂਦੇ ਹੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅੱਜ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਦਫਤਰ ਵਿਖੇ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੇ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ।

Ad Position 21
No active advertisement
ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਖੁਸ਼ੀ ਵਿਚ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਭਾਜਪਾ ਵਰਕਰ। ਤਸਵੀਰ: ਕਮਾਲੂ 26-11-2026
ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਖ਼ਬਰ ਆਉਂਦੇ ਹੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅੱਜ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਦਫਤਰ ਵਿਖੇ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੇ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦਾ ਹੋਣਾ ਪੰਜਾਬ ਲਈ ਬਹੁਤ ਜਰੂਰੀ ਸੀ ਕਿਉਂਕਿ ਪੰਜਾਬ ਦਾ ਜਿੰਨ੍ਹਾਂ ਵਿਕਾਸ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਸਰਕਾਰ ਸਮੇੰ ਹੋਇਆ ਹੈ ਉਨ੍ਹਾਂ ਵਿਕਾਸ ਨਾ ਤਾ ਕਾਂਗਰਸ ਦੀ ਸਰਕਾਰ ਸਮੇਂ ਹੋਇਆ ਤੇ ਮੌਜੂਦਾ ਆਪ ਦੀ ਸਰਕਾਰ ਨੇ ਤਾਂ ਪੰਜਾਬ ਦਾ ਬੇੜਾ ਹੀ ਗਰਕ ਕਰ ਹੈਂ। ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ ਬੇਹੱਦ ਨਾਜ਼ੁਕ ਹੈ, ਨਸ਼ਾ ਅਤੇ ਬੇਰੁਜ਼ਗਾਰੀ ਆਪਣੇ ਚਰਮ ਸੀਮਾਂ ਤੇ ਪਹੁੰਚੇ ਹੋਏ ਹਨ। ਅਕਾਲੀ ਭਾਜਪਾ ਦੇ ਗਠਜੋੜ ਨਾਲ ਪੰਜਾਬ ਅੰਦਰ ਤਰੱਕੀ ਦੇ ਨਵੇਂ ਰਾਹ ਖੁੱਲਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ 2027 ਵਿਚ ਅਕਾਲੀ ਭਾਜਪਾ ਦੇ ਗਠਜੋੜ ਵਾਲੀ ਸਰਕਾਰ ਨੂੰ ਸੱਤਾ ਵਿਚ ਲੈ ਕੇ ਆਉਣ। ਇਸ ਮੌਕੇ ਅਕਾਲੀ ਆਗੂ ਰਵੀ ਕੁਮਾਰ ਉਭਾ, ਕ੍ਰਿਸ਼ਨ ਕੁਮਾਰ ਤਾਇਲ, ਸੁਰਿੰਦਰ ਬਾਂਸਲ, ਤੇਜਿੰਦਰ ਬਾਂਸਲ, ਵਿਜੇ ਕੁਮਾਰ ਸੰਦੋਹਾ, ਓਮ ਪ੍ਰਕਾਸ਼ ਘੁੰਮਣ, ਰਾਕੇਸ਼ ਕੁਮਾਰ ਰਾਜੂ,ਹੈਪੀ ਜ਼ੈਲਦਾਰ, ਸੰਦੀਪ ਪੱਪੂ, ਜਤਿੰਦਰ ਕੁਮਾਰ ਜ਼ੋਲੀ, ਰਮੇਸ਼ ਮਿੱਟੂ ਜਗਦੀਸ਼ ਸ਼ਰਮਾ ਤੋਂ ਇਲਾਵਾ ਬੀ ਜੇ ਪੀ ਦੇ ਆਗੂ ਹਰਸ਼ ਗੋਇਲ, ਜੀਵਨ ਗੁਪਤਾ, ਸੁਰਿੰਦਰ ਕੁਮਾਰ ਐਡਵੋਕੇਟ, ਭੂਸ਼ਨ ਕੁਮਾਰ, ਰਜਿੰਦਰ ਕੁਮਾਰ ਬੇਬੀ, ਨੱਥੂ ਰਾਮ, ਬਲਵੀਰ ਚੰਦ, ਮਾਸਟਰ ਸਤਪਾਲ, ਮਨੋਜ ਕੁਮਾਰ, ਮਹਿੰਦਰਪਾਲ, ਚੰਦਰ ਮੋਹਨ, ਅੰਮ੍ਰਿਤਪਾਲ ਗਰਗ ਐਡਵੋਕੇਟ, ਤਰਸੇਮ ਚੰਦ ਦਲਾਲ, ਦਿਨੇਸ਼ ਮਹਿਤਾ, ਯਸ਼ਪਾਲ ਸਿੰਗਲਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੱਤਪਾਲ ਸਿੰਘ ਸਿਵੀਆਂ ਦੀ ਅਗਵਾਈ ਹੇਠ ਹਲਕਾ ਭੁੱਚੋ ਮੰਡੀ ਵਿਚ ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਨੂੰ ਮਿਲ ਰਿਹਾ ਭਰਵਾਂ ਹੁੰ... ਅਗਲੀ ਖ਼ਬਰ ਦਿਆਲ ਸੋਢੀ ਨੇ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਨੂੰ ਦਿੱਤੀ ਹਰੀ ਝੰਡੀ
Ad Position 24