27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਗਾਵਾਂ ਚੋਰੀ ਕਰਨ ਦੇ ਮਾਮਲੇ ’ਚ ਤਿੰਨ ਵਿਅਕਤੀ ਗ੍ਰਿਫ਼ਤਾਰ

ਸੰਗਤ ਮੰਡੀ, 27 ਨਵੰਬਰ (ਅੰਮ੍ਰਿਤ ਸ਼ਰਮਾ) - ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਮਵੇਸ਼ੀਆਂ ਦੇ ਵਾੜੇ ਵਿਚੋਂ ਗਾਵਾਂ ਚੋਰੀ ਕਰਨ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤੀਆਂ ਗਾਵਾਂ ਬਰਾਮਦ ਕਰ ਲਈਆਂ ਹਨ। ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ 5 ਜੂਨ ਨੂੰ ਥਾਣਾ ਨੰਦਗੜ੍ਹ ਦੇ ਪਿੰਡ ਬਾਜਕ ਵਾਸੀ ਗੁਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਪਸ਼ੂਆਂ ਦੇ ਵਾੜੇ ਵਿਚੋਂ ਤਿੰਨ ਲੱਖ ਰੁਪਏ ਮੁੱਲ ਦੀਆਂ ਦੋ ਗਾਵਾਂ ਚੋਰੀ ਹੋ ਜਾਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ।

Ad Position 21
No active advertisement
ਅਜੀਤ ਡੈਸਕ 28-11-2026
ਸੰਗਤ ਮੰਡੀ, 27 ਨਵੰਬਰ (ਅੰਮ੍ਰਿਤ ਸ਼ਰਮਾ) - ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਮਵੇਸ਼ੀਆਂ ਦੇ ਵਾੜੇ ਵਿਚੋਂ ਗਾਵਾਂ ਚੋਰੀ ਕਰਨ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤੀਆਂ ਗਾਵਾਂ ਬਰਾਮਦ ਕਰ ਲਈਆਂ ਹਨ। ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ 5 ਜੂਨ ਨੂੰ ਥਾਣਾ ਨੰਦਗੜ੍ਹ ਦੇ ਪਿੰਡ ਬਾਜਕ ਵਾਸੀ ਗੁਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਪਸ਼ੂਆਂ ਦੇ ਵਾੜੇ ਵਿਚੋਂ ਤਿੰਨ ਲੱਖ ਰੁਪਏ ਮੁੱਲ ਦੀਆਂ ਦੋ ਗਾਵਾਂ ਚੋਰੀ ਹੋ ਜਾਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ। ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਆਪਣੇ ਤਰੀਕਿਆਂ ਰਾਹੀਂ ਕੀਤੀ ਤਫ਼ਤੀਸ਼ ਦੇ ਅਧਾਰ ‘ਤੇ ਬਲਜੀਤ ਸਿੰਘ ਵਾਸੀ ਮੁੱਦਕੀ ਜ਼ਿਲ੍ਹਾ ਫ਼ਰੀਦਕੋਟ ਅਤੇ ਸੁਖਚੈਨ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਸਾਹਿਬ ਚੰਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ 24 ਨਵੰਬਰ ਨੂੰ ਸਬ-ਇੰਸਪੈਕਟਰ ਗਿਆਨ ਚੰਦ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਬਲਜੀਤ ਸਿੰਘ ਨੂੰ ਮੁੱਦਕੀ ਤੋਂ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਆਪਣੇ ਸਾਥੀਆਂ ਸਮੇਤ ਬੋਲੈਰੋ ਪਿਕਅਪ ਗੱਡੀ ਰਾਹੀਂ ਦੋ ਗਾਵਾਂ ਅਮਰੀਕਨ ਚੋਰੀ ਕਰਕੇ ਸਸਤੇ ਭਾਅ ਗੁਰਭੇਜ ਸਿੰਘ ਵਾਸੀ ਹਰੀਕੇ ਨੂੰ ਵੇਚ ਦਿੱਤੀਆਂ ਸਨ। ਪੁਲਿਸ ਵੱਲੋਂ ਦੱਸੀ ਥਾਂ ‘ਤੇ ਤੁਰੰਤ ਰੇਡ ਕਰਕੇ ਚੋਰੀ ਹੋਈਆਂ ਗਾਵਾਂ ਕਰੀਬ 6 ਮਹੀਨੇ ਬਾਅਦ ਬਰਾਮਦ ਕਰਕੇ ਗੁਰਭੇਜ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਦੌਰਾਨੇ ਰਿਮਾਂਡ ਬਲਜੀਤ ਸਿੰਘ ਨੇ ਦੱਸਿਆ ਕਿ ਚੋਰੀ ਕਰਦੇ ਸਮੇਂ ਲਖਵਿੰਦਰ ਸਿੰਘ ਉਰਫ਼ ਕਿੰਦਰ ਵਾਸੀ ਕੋਟਕਪੂਰਾ ਅਤੇ ਜਗਦੀਪ ਸਿੰਘ ਉਰਫ਼ ਗੋਰੀ ਵਾਸੀ ਸਾਹਿਬ ਚੰਦ ਵੀ ਉਸ ਦੇ ਨਾਲ ਸਨ। ਥਾਣਾ ਮੁਖੀ ਨੇ ਦੱਸਿਆ ਕਿ ਚੋਰੀ ਦੇ ਇਸ ਮਾਮਲੇ ‘ਚ ਬਲਜੀਤ ਸਿੰਘ, ਗੁਰਭੇਜ ਸਿੰਘ ਅਤੇ ਲਖਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦੋਂ ਕਿ ਸੁਖਚੈਨ ਸਿੰਘ ਅਤੇ ਜਗਦੀਪ ਸਿੰਘ ਉਰਫ਼ ਗੋਰੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ.(ਉਗਰਾਹਾਂ) ਵਲੋਂ ਗੜੇਮਾਰੀ ਦਾ ਮੁਆਵਜ਼ਾ ਲੈਣ ਲਈ ਸੰਘਰਸ਼ ਦੀ ਤਿਆਰੀ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ
Ad Position 24