14 ਮਹੀਨੇ ਬਕਾਇਆ ਕਿਸ਼ਤਾਂ ਨਾ ਭਰਨ ’ਤੇ ਮਾਲ ਰੋਡ ਦੀ ਮਲਟੀਲੈਵਲ ਪਾਰਕਿੰਗ ਸੀਲ
ਬਠਿੰਡਾ, 27 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਵਲੋਂ ਆਖ਼ਰਕਾਰ ਮਾਲ ਰੋਡ ਸਥਿਤ 6 ਮੰਜ਼ਿਲ ਮਲਟੀਲੈਵਲ ਕਾਰ ਪਾਰਕਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਠੇਕੇਦਾਰ ਵਲੋਂ ਕਰੀਬ 14 ਮਹੀਨਿਆਂ ਤੋਂ ਠੇਕੇ ਦੀਆਂ ਕਿਸ਼ਤਾਂ ਜਮਾਂ ਨਾ ਕਰਵਾਉਣ ਦੇ ਬਾਵਜੂਦ ਪਾਰਕਿੰਗ ਦਾ ਸੰਚਾਲਨ ਜਾਰੀ ਰਿਹਾ ਅਤੇ ਲੋਕਾਂ ਤੋਂ ਪਾਰਕਿੰਗ ਫ਼ੀਸ ਵਸੂਲੀ ਜਾਂਦੀ ਰਹੀ।
ਬਠਿੰਡਾ, 27 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਵਲੋਂ ਆਖ਼ਰਕਾਰ ਮਾਲ ਰੋਡ ਸਥਿਤ 6 ਮੰਜ਼ਿਲ ਮਲਟੀਲੈਵਲ ਕਾਰ ਪਾਰਕਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਠੇਕੇਦਾਰ ਵਲੋਂ ਕਰੀਬ 14 ਮਹੀਨਿਆਂ ਤੋਂ ਠੇਕੇ ਦੀਆਂ ਕਿਸ਼ਤਾਂ ਜਮਾਂ ਨਾ ਕਰਵਾਉਣ ਦੇ ਬਾਵਜੂਦ ਪਾਰਕਿੰਗ ਦਾ ਸੰਚਾਲਨ ਜਾਰੀ ਰਿਹਾ ਅਤੇ ਲੋਕਾਂ ਤੋਂ ਪਾਰਕਿੰਗ ਫ਼ੀਸ ਵਸੂਲੀ ਜਾਂਦੀ ਰਹੀ। ਨਿਗਮ ਦੀ ਰਿਪੋਰਟ ਮੁਤਾਬਿਕ ਠੇਕੇਦਾਰ ਵੱਲ 97,79,588 ਰੁਪਏ ਬਕਾਇਆ ਹਨ। ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੀ ਰਿਪੋਰਟ ਤੋਂ ਬਾਅਦ ਨਿਗਮ ਨੇ ਸ਼ੁੱਕਰਵਾਰ ਨੂੰ ਪਾਰਕਿੰਗ ਸੀਲ ਕਰਨ ਦੀ ਕਾਰਵਾਈ ਕੀਤੀ। ਤਹਿਬਾਜ਼ਾਰੀ ਸਾਖਾ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਲੰਬੇ ਸਮੇਂ ਤੋਂ ਕਿਰਾਏ ਦੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕਰ ਰਿਹਾ ਸੀ।ਮਲਟੀਲੈਵਲ ਪਾਰਕਿੰਗ ਦਾ ਪੰਜ ਸਾਲਾਂ ਦਾ ਠੇਕਾ ਗੁਰਮੇਲ ਸਿੰਘ ਵਿਰਕ ਨੂੰ 21 ਜੂਨ 2023 ਤੋਂ 20 ਜੂਨ 2028 ਤੱਕ ਦਿੱਤਾ ਗਿਆ ਸੀ। ਠੇਕੇ ਦੀ ਸਾਲਾਨਾ ਬੋਲੀ ਕਰੀਬ 69.98 ਲੱਖ ਰੁਪਏ ਸੀ, ਜਿਸ ਤੋਂ ਇਲਾਵਾ ਜੀਐਸਟੀ ਅਤੇ ਟੀਸੀਐਸ ਲਾਗੂ ਸੀ। ਨਿਗਮ ਦੀ ਰਿਪੋਰਟ ਅਨੁਸਾਰ ਠੇਕੇਦਾਰ ਵਲੋਂ 10 ਅਗਸਤ 2025 ਤੋਂ 9 ਅਕਤੂਬਰ 2026 ਤੱਕ ਸੱਤ ਕਿਸ਼ਤਾਂ ਜਮਾਂ ਨਹੀਂ ਕਰਵਾਈਆਂ ਗਈਆਂ। ਨਿਗਮ ਦੇ ਜਨਰਲ ਹਾਊਸ ਨੇ 2 ਨਵੰਬਰ 2026 ਦੀ ਮੀਟਿੰਗ ਵਿਚ ਠੇਕਾ ਰੱਦ ਕਰਨ ਅਤੇ 17.42 ਲੱਖ ਰੁਪਏ ਦੀ ਬੈਂਕ ਗਰੰਟੀ ਜ਼ਬਤ ਕਰਨ ਦਾ ਮਤਾ ਪਾਸ ਕੀਤਾ ਸੀ, ਜਿਸ ਨੂੰ ਪ੍ਰਵਾਨਗੀ ਲਈ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜਿਆ ਗਿਆ। ਇਸ ਮਾਮਲੇ ਵਿਚ ਨਿਗਮ ਦੀ ਕਾਰਵਾਈ ‘ਤੇ ਵੀ ਸਵਾਲ ਉੱਠ ਰਹੇ ਹਨ ਕਿ ਜਦੋਂ ਠੇਕੇਦਾਰ ਲਗਾਤਾਰ ਕਿਸ਼ਤਾਂ ਨਹੀਂ ਭਰ ਰਿਹਾ ਸੀ ਤਾਂ ਪਾਰਕਿੰਗ ਦਾ ਕਬਜ਼ਾ ਪਹਿਲਾਂ ਕਿਉਂ ਨਹੀਂ ਲਿਆ ਗਿਆ। ਨਿਗਮ ਅਧਿਕਾਰੀਆਂ ਅਨੁਸਾਰ ਠੇਕੇਦਾਰ ਨੂੰ ਕਈ ਵਾਰ ਲਿਖਤ ਪੱਤਰ ਭੇਜ ਕੇ ਬਕਾਇਆ ਜਮਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸੀ। ਇਸ ਦੇ ਬਾਵਜੂਦ ਠੇਕੇਦਾਰ ਨੇ ਨਾ ਕਿਸ਼ਤਾਂ ਭਰਿਆ ਅਤੇ ਨਾ ਹੀ ਨਿਗਮ ਦੇ ਪੱਤਰ ਦਾ ਕੋਈ ਜਵਾਬ ਦਿੱਤਾ ਗਿਆ। ਹੁਣ ਨਿਗਮ ਸਾਹਮਣੇ ઠ97.79ઠ ਲੱਖ ਰੁਪਏ ਦੀ ਬਕਾਇਆ ਰਕਮ ਵਸੂਲਣ ਦੀ ਵੱਡੀ ਚੁਣੌਤੀ ਹੈ।