28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੁਲਿਸ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਕਥਿਤ ਦੋਸ਼ ਲਾਉਣ ਸੰਬੰਧੀ ਨੌਜਵਾਨ ਦੀ ਵਾਇਰਲ ਵੀਡੀਓ ਨੇ ਮਚਾਇਆ ਹੜਕੰਪ

ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- ਇਕ ਸੜਕੀ ਹਾਦਸੇ ਦੇ ਮਾਮਲੇ ਚ ਫਸਾਉਣ ਦੇ ਨਾਂ ਤੇ ਤਲਵੰਡੀ ਸਾਬੋ ਪੁਲਿਸ ਉੇੱਪਰ ਕਥਿਤ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾ ਕੇ ਸਾਹਿਤਿਕ ਖੇਤਰ ਨਾਲ ਜੁੜੇ ਤਲਵੰਡੀ ਸਾਬੋ ਦੇ ਇੱਕ ਨੌਜਵਾਨ ਦੀ ਲੰਘੀ ਸ਼ਾਮ ਪਰਿਵਾਰ ਸਮੇਤ ਥਾਣੇ ਅੱਗੇ ਆਤਮਦਾਹ ਕਰਨ ਦੀ ਧਮਕੀ ਸਬੰਧੀ ਵੀਡੀਓ ਵਾਇਰਲ ਹੋਣ ਨਾਲ ਮੱਚੇ ਹੜਕੰਪ ਉਪਰੰਤ ਅੱਜ ਉਕਤ ਨੌਜਵਾਨ ਨਾਲ ਵੱਡੀ ਗਿਣਤੀ ਸ਼ਹਿਰ ਦੇ ਇਕੱਤਰ ਮੁਹਤਬਰਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੇ ਇਨਸਾਫ਼ ਦੇ ਭਰੋਸੇ ਮਗਰੋਂ ਮਾਮਲਾ ਸ਼ਾਂਤ ਹੋ ਸਕਿਆ। ਥਾਣੇ ਅੱਗੇ ਪਹੁੰਚੇ ਪ੍ਰੀਤ ਕੈਂਥ ਨਾਂ ਦੇ ਨੌਜਵਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ 1 ਨਵੰਬਰ ਨੂੰ ਜਗਾ ਰਾਮ ਤੀਰਥ ਕੋਲ ਸੜਕੀ ਹਾਦਸੇ ਚ ਇੱਕ ਨੌਜਵਾਨ ਦੀ ਮੌਤ ਮਾਮਲੇ ’ਚ ਥਾਣਾ ਤਲਵੰਡੀ ਸਾਬੋ ਮੁਖੀ ਅਮਰੀਕ ਸਿੰਘ ਵਲੋਂ 15 ਨਵੰਬਰ ਨੂੰ ਸਾਨੂੰ ਬੁਲਾ ਕੇ ਕਿਹਾ ਜਾਂਦੈ ਕਿ ਸੜਕੀ ਹਾਦਸੇ ਨੂੰ ਤੁਹਾਡੀ ਗੱਡੀ ਨੇ ਅੰਜਾਮ ਦਿੱਤਾ ਹੈ ਪਰ ਪੁਲਿਸ ਕੋਲ ਇਸ ਦਾ ਕੋਈ ਸਬੂਤ ਮੌਜੂਦ ਨਹੀਂ।

Ad Position 21
No active advertisement
ਲੋਕਾਂ ਨਾਲ ਗੱਲਬਾਤ ਕਰਦੇ ਡੀ.ਐੱਸ.ਪੀ। 29-11-2026
ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- ਇਕ ਸੜਕੀ ਹਾਦਸੇ ਦੇ ਮਾਮਲੇ ਚ ਫਸਾਉਣ ਦੇ ਨਾਂ ਤੇ ਤਲਵੰਡੀ ਸਾਬੋ ਪੁਲਿਸ ਉੇੱਪਰ ਕਥਿਤ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾ ਕੇ ਸਾਹਿਤਿਕ ਖੇਤਰ ਨਾਲ ਜੁੜੇ ਤਲਵੰਡੀ ਸਾਬੋ ਦੇ ਇੱਕ ਨੌਜਵਾਨ ਦੀ ਲੰਘੀ ਸ਼ਾਮ ਪਰਿਵਾਰ ਸਮੇਤ ਥਾਣੇ ਅੱਗੇ ਆਤਮਦਾਹ ਕਰਨ ਦੀ ਧਮਕੀ ਸਬੰਧੀ ਵੀਡੀਓ ਵਾਇਰਲ ਹੋਣ ਨਾਲ ਮੱਚੇ ਹੜਕੰਪ ਉਪਰੰਤ ਅੱਜ ਉਕਤ ਨੌਜਵਾਨ ਨਾਲ ਵੱਡੀ ਗਿਣਤੀ ਸ਼ਹਿਰ ਦੇ ਇਕੱਤਰ ਮੁਹਤਬਰਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੇ ਇਨਸਾਫ਼ ਦੇ ਭਰੋਸੇ ਮਗਰੋਂ ਮਾਮਲਾ ਸ਼ਾਂਤ ਹੋ ਸਕਿਆ। ਥਾਣੇ ਅੱਗੇ ਪਹੁੰਚੇ ਪ੍ਰੀਤ ਕੈਂਥ ਨਾਂ ਦੇ ਨੌਜਵਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ 1 ਨਵੰਬਰ ਨੂੰ ਜਗਾ ਰਾਮ ਤੀਰਥ ਕੋਲ ਸੜਕੀ ਹਾਦਸੇ ਚ ਇੱਕ ਨੌਜਵਾਨ ਦੀ ਮੌਤ ਮਾਮਲੇ ’ਚ ਥਾਣਾ ਤਲਵੰਡੀ ਸਾਬੋ ਮੁਖੀ ਅਮਰੀਕ ਸਿੰਘ ਵਲੋਂ 15 ਨਵੰਬਰ ਨੂੰ ਸਾਨੂੰ ਬੁਲਾ ਕੇ ਕਿਹਾ ਜਾਂਦੈ ਕਿ ਸੜਕੀ ਹਾਦਸੇ ਨੂੰ ਤੁਹਾਡੀ ਗੱਡੀ ਨੇ ਅੰਜਾਮ ਦਿੱਤਾ ਹੈ ਪਰ ਪੁਲਿਸ ਕੋਲ ਇਸ ਦਾ ਕੋਈ ਸਬੂਤ ਮੌਜੂਦ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਉਸ ਦਿਨ ਤੋਂ ਲੈ ਕੇ ਪੁਲਿਸ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ ਅਤੇ ਉਨ੍ਹਾਂ ਦੇ ਕਲੀਨਿਕ (ਨੌਜਵਾਨ ਆਰ.ਐੱਮ.ਪੀ ਡਾਕਟਰ ਵੀ ਹੈ) ਤੇ ਵੀ ਪੁਲਿਸ ਦਬਿਸ਼ ਦਿੰਦੀ ਹੈ। ਇਨਸਾਫ਼ ਨਾ ਮਿਲਦਾ ਦੇਖ ਉਨ੍ਹਾਂ ਨੇ ਮਜ਼ਬੂਰੀਵੱਸ ਪਰਿਵਾਰ ਸਮੇਤ ਆਤਮਦਾਹ ਕਰਨ ਸਬੰਧੀ ਵੀਡੀਓ ਪਾਈ ਜਿਸ ਦੇ ਚੱਲਦਿਆਂ ਅੱਜ ਡੀ.ਐੱਸ.ਪੀ ਤਲਵੰਡੀ ਸਾਬੋ ਨਾਲ ਮੁਹਤਬਰਾਂ, ਆਰ.ਐੱਮ.ਪੀ ਯੂਨੀਅਨ ਆਗੂਆਂ ਸਮੇਤ ਉਨ੍ਹਾਂ ਦੀ ਮੀਟਿੰਗ ਹੋਈ ਤੇ ਡੀ.ਐੱਸ.ਪੀ ਵਲੋਂ ਅੱਗੇ ਤੋਂ ਪੁਲਿਸ ਵਲੋਂ ਪ੍ਰੇਸ਼ਾਨ ਨਾ ਕਰਨ ਅਤੇ ਪੂਰਨ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ। ਉੱਧਰ ਥਾਣਾ ਮੁਖੀ ਅਮਰੀਕ ਸਿੰਘ ਨੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ 1 ਨਵੰਬਰ ਨੂੰ ਜਗਾ ਰਾਮ ਤੀਰਥ ਕੋਲ ਇਕ ਮੋਟਰ-ਸਾਈਕਲ ਸਵਾਰ ਜਸ਼ਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਭੰਮੇ ਖ਼ੁਰਦ ਦੀ ਕਾਰ ਦੀ ਟੱਕਰ ਨਾਲ ਮੌਤ ਹੋ ਗਈ ਜਿਸ ਦੀ ਜਾਂਚ ਦੌਰਾਨ ਸ਼ੱਕ ਦੇ ਘੇਰੇ ਚ ਇੱਕ ਕਾਰ ਆਈ ਜਿਸ ਕਰਕੇ ਪੜਤਾਲ ਅਧੀਨ ਇੰਨ੍ਹਾਂ ਨੂੰ ਬੁਲਾਇਆ ਗਿਆ ਸੀ। ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਹੁਣ ਤੱਕ ਦੀ ਜਾਂਚ ਮੁਤਾਬਿਕ ਪ੍ਰੀਤ ਕੈਂਥ ਦਾ ਤਾਂ ਕੋਈ ਰੋਲ ਹੀ ਨਹੀਂ ਸਗੋਂ ਗੱਡੀ ਕੋਈ ਹੋਰ ਵਿਅਕਤੀ ਚਲਾ ਰਿਹਾ ਸੀ ਜਿਸ ਦੀ ਦੋਬਾਰਾ ਜਾਂਚ ਆਰੰਭੀ ਗਈ ਹੈ। ਪੜਤਾਲ ਉਪਰੰਤ ਸੱਚ ਸਾਹਮਣੇ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਾਰਜਕਾਰੀ ਡੀ.ਐੱਸ.ਪੀ ਵਜੋਂ ਪਹੁੰਚੇ ਪਵਨ ਕੁਮਾਰ (ਡੀ.ਐੱਸ.ਪੀ ਹੈੱਡਕੁਆਟਰ) ਬਠਿੰਡਾ ਨੇ ਗੱਲਬਾਤ ਦੌਰਾਨ ਕਿਹਾ ਕਿ ਪ੍ਰੀਤ ਕੈਂਥ ਨਾਮੀ ਨੌਜਵਾਨ ਨੂੰ ਸ਼ੱਕ ਸੀ ਕਿ ਉਨ੍ਹਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ ਪਰ ਅੱਜ ਉਨ੍ਹਾਂ ਨੂੰ ਯਕੀਨ ਦਵਾਇਆ ਗਿਐ ਕਿ ਕਿਸੇ ਨੂੰ ਪ੍ਰੇਸ਼ਾਨ ਨਹੀ ਕੀਤਾ ਜਾਵੇਗਾ ਜਾਂਚ ਨਿਰਪੱਖ ਢੰਗ ਨਾਲ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸਕਾਰਪਿਉ ਗੱਡੀ ਅਤੇ ਐਕਟਿਵਾ ਦੀ ਟੱਕਰ , ਐਕਟਿਵਾ ਚਾਲਕ ਦੀ ਮੌਤ ਅਗਲੀ ਖ਼ਬਰ ਬਠਿੰਡਾ ਸ਼ਹਿਰੀ ਸੀਟ ’ਤੇ ਬਾਹਰੀ ਉਮੀਦਵਾਰ ਦੀ ਐਂਟਰੀ ਰੋਕਣ ਲਈ ਕਾਂਗਰਸੀ ਲੀਡਰਸ਼ਿਪ ਹੋਈ ਇਕਜੁੱਟ
Ad Position 24