28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

‘ਆਪ’ ਦੇ ਪੁਰਾਣੇ ਕਾਡਰ ਵਿਚ ਸੰਨ੍ਹ ਲਾਉਣ ’ਚ ਸਫਲ ਰਿਹਾ ਐਡਵੋਕੇਟ ਲੇਖਪ੍ਰੀਤ ਸਿੰਘ ਵਿੱਕੀ

ਭੁੱਚੋ ਮੰਡੀ, 28 ਨਵੰਬਰ (ਪਰਵਿੰਦਰ ਸਿੰਘ ਜੌੜਾ)-2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਭੁੱਚੋ ਵਿਚ ‘ਸਿਆਸੀ ਹਵਾ’ ਦਾ ਰੰਗ ਬਦਲਣ ਲੱਗਾ ਹੈ। ਇੱਥੇ ਨੌਜਵਾਨ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਵਿੱਕੀ ‘ਆਪ’ ਦੇ ਪੁਰਾਣੇ ਕਾਡਰ ਵਿਚ ਸੰਨ੍ਹ ਲਾਉਣ ਵਿਚ ਸਫਲ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 29-11-2026
ਭੁੱਚੋ ਮੰਡੀ, 28 ਨਵੰਬਰ (ਪਰਵਿੰਦਰ ਸਿੰਘ ਜੌੜਾ)-2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਭੁੱਚੋ ਵਿਚ ‘ਸਿਆਸੀ ਹਵਾ’ ਦਾ ਰੰਗ ਬਦਲਣ ਲੱਗਾ ਹੈ। ਇੱਥੇ ਨੌਜਵਾਨ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਵਿੱਕੀ ‘ਆਪ’ ਦੇ ਪੁਰਾਣੇ ਕਾਡਰ ਵਿਚ ਸੰਨ੍ਹ ਲਾਉਣ ਵਿਚ ਸਫਲ ਹੋ ਗਿਆ ਹੈ। ਜਿਨ੍ਹਾਂ ਨੌਜਵਾਨ ਅਤੇ ਵਰਕਰਾਂ ਨੇ 2022 ਵਿਚ ‘ਆਪ’ ਦੀ ਹਨੇਰੀ ‘ਚ ਮਿਹਨਤ ਦੇ ‘ਬੁੱਲੇ’ ਸੁੱਟੇ ਸਨ ਅਤੇ ਪੂਰੇ ਪੰਜਾਬ ਵਿਚ 117 ਚੋਂ 92 ਸੀਟਾਂ ਪਾਰਟੀ ਦੀ ਝੋਲੀ ਪਾ ਕੇ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਮਜ਼ਬੂਤ ਇਤਿਹਾਸਕ ਸਰਕਾਰ ਬਣਾਈ ਸੀ, ਪਿਛਲੇ ਅਰਸੇ ਤੋਂ ਹਤਾਸ਼ ਅਤੇ ਨਿਰਾਸ਼ ਹੋ ਕੇ ਘਰ ਬੈਠ ਗਏ ਸਨ। ਸਰਵੇਖਣਾਂ ਦੇ ਮੁਤਾਬਿਕ ਪਾਰਟੀ ਇੱਥੋਂ ਸੀਟ ਜਿੱਤਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਸੀ। ਨੌਜਵਾਨ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਜੋ ਕਿ ਦਿਆਲਪੁਰਾ ਤੋਂ ਬਲਾਕ ਸੰਮਤੀ ਮੈਂਬਰ ਹਨ ਅਤੇ ਨਰਮ ਤੇ ਮਿਲਾਪੜੇ ਸੁਭਾਅ ਵਜੋਂ ਜਾਣੇ ਜਾਂਦੇ ਹਨ, ਦੀਆਂ ਹਲਕੇ ਵਿਚ ਸਰਗਰਮੀਆਂ ਨੇ ਪਾਰਟੀ ਵਰਕਰਾਂ ਦੇ ਚਿਹਰਿਆਂ ‘ਤੇ ਮੁੜ ਰੌਣਕ ਲਿਆ ਦਿੱਤੀ ਅਤੇ ਪਾਰਟੀ ਦੇ ਪੁਰਾਣੇ ਵਰਕਰ ਲੇਖਪ੍ਰੀਤ ਸਿੰਘ ਨਾਲ ਇੱਕ-ਇੱਕ ਕਰਕੇ ਜੁੜਨ ਲੱਗੇ। ਦੇਖਦੇ ਹੀ ਦੇਖਦੇ ਲੇਖਪ੍ਰੀਤ ਸਿੰਘ ਦਾ ਸਿਆਸੀ ਕਾਫ਼ਲਾ ਵਿਸ਼ਾਲ ਹੁੰਦਾ ਗਿਆ ਅਤੇ ਉਸ ਦੀਆਂ ਸਰਗਰਮੀਆਂ ਦੀ ਸਮੀਖਿਆ ਰਿਪੋਰਟ ਪਾਰਟੀ ਦੀ ਹਾਈ ਕਮਾਂਡ ਕੋਲ ਪਹੁੰਚ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਾਰਟੀ ਵਲੋਂ ਥਾਪੜਾ ਅਤੇ ਵਰਕਰਾਂ ਵਲੋਂ ਉਤਸ਼ਾਹ ਮਿਲਣ ‘ਤੇ ਲੇਖਪ੍ਰੀਤ ਸਿੰਘ ਨੇ ਹਲਕੇ ਵਿਚ ਜ਼ਬਰਦਸਤ ਲਾਮਬੰਦੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਹਲਕਾ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਣ ਲੱਗਾ। ਹਲਕਾ ਭੁੱਚੋ ਤੋਂ ਪਾਰਟੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚ ਉਨ੍ਹਾਂ ਦਾ ਨਾਂਅ ਵੀ ਵਿਸ਼ੇਸ਼ ਤੌਰ ‘ਤੇ ਉੱਭਰ ਕੇ ਸਾਹਮਣੇ ਆ ਗਿਆ। ਹਾਲਾਂਕਿ ਪਾਰਟੀ ਹਾਈ ਕਮਾਂਡ ਵਲੋਂ ਜਾਰੀ ਕੀਤੀ ਜਾਣ ਵਾਲੀ ਉਮੀਦਵਾਰਾਂ ਦੀ ਤੀਜੀ ਸੂਚੀ ਵਿਚ ਹਲਕੇ ਤੋਂ ਕਿਸ ਨੂੰ ‘ਨਿਵਾਜਿਆ’ ਜਾਂਦਾ ਹੈ, ਕਹਿਣਾ ਹਾਲ ਦੀ ਘੜੀ ਮੁਸ਼ਕਿਲ ਹੈ ਪ੍ਰੰਤੂ ਐਡਵੋਕੇਟ ਲੇਖਪ੍ਰੀਤ ਸਿੰਘ ਨੇ ‘ਆਪ’ ਦੀ ਮੋਗਾ ਵਿਖੇ ਹੋਈ ‘ਖ਼ੁਸ਼ਹਾਲ ਪੰਜਾਬ’ ਰੈਲੀ ਵਿਚ ਜੋ ਵੱਡੀ ਕਾਰਗੁਜ਼ਾਰੀ ਦਿਖਾਈ, ਉਸ ਨੇ ਲੇਖਪ੍ਰੀਤ ਸਿੰਘ ਨੂੰ ਮੂਹਰਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ- ਕੁਲਵੰਤ ਮਲੂਕਾ ਅਗਲੀ ਖ਼ਬਰ ਜ਼ਮੀਨ ਖ਼ਰੀਦੋ-ਫ਼ਰੋਖ਼ਤ ’ਚ ਧੋਖਾਧੜੀ ਦੇ ਦੋਸ਼ਾਂ ਤਹਿਤ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
Ad Position 24