29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜੀ.ਜੀ.ਐੱਸ.ਪੀ.ਐੱਸ. ਜੋਗੇਵਾਲਾ ਦੀ ਸਾਲਾਨਾ ਅਥਲੈਟਿਕ ਮੀਟ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ

ਸੀਂਗੋ ਮੰਡੀ , 29 ਨਵੰਬਰ ( ਪ੍ਰਿੰਸ ਗਰਗ )- ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ . ਸੈਕੰ .

Ad Position 21
No active advertisement
ਅਜੀਤ ਡੈਸਕ 30-11-2026
ਸੀਂਗੋ ਮੰਡੀ , 29 ਨਵੰਬਰ ( ਪ੍ਰਿੰਸ ਗਰਗ )- ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ . ਸੈਕੰ . ਸਕੂਲ , ਜੋਗੇਵਾਲਾ ਵਿਖੇ ਕਰਵਾਈ ਗਈ ਸਾਲਾਨਾ ਅਥਲੈਟਿਕ ਮੀਟ ਉਤਸ਼ਾਹ , ਖੇਡ ਭਾਵਨਾ ਅਤੇ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ ਹੋਈ । ਇਸ ਦੌਰਾਨ ਵੱਖ - ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਦੌੜਾਂ , ਰਿਲੇਅ ਦੌੜਾਂ , ਲੰਬੀ ਛਾਲ , ਉੱਚੀ ਛਾਲ , ਸ਼ਾਟਪੁੱਟ , ਡਿਸਕਸ ਥ੍ਰੋਅ , ਜੈਵਲਿਨ ਥ੍ਰੋਅ , ਕਬੱਡੀ ਅਤੇ ਖੋ - ਖੋ ਸਮੇਤ ਵੱਖ - ਵੱਖ ਖੇਡ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਮੀਟ ਦੇ ਸਮੁੱਚੇ ਨਤੀਜਿਆਂ ਵਿਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਹਾਊਸ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਓਵਰਆਲ ਟਰਾਫ਼ੀ ਆਪਣੇ ਨਾਂ ਕੀਤੀ । ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਨੇ ਦੂਜਾ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸਕੂਲ ਪ੍ਰਬੰਧਕਾਂ ਨੇ ਜੇਤੂ ਹਾਊਸਾਂ ਦੇ ਖਿਡਾਰੀਆਂ ਅਤੇ ਇੰਚਾਰਜਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ । ਸਕੂਲ ਦੇ ਐੱਮ . ਡੀ . ਹਰਪ੍ਰੀਤ ਸਿੰਘ ਬਰਾੜ , ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ , ਕੋਆਰਡੀਨੇਟਰ ਸਤਵੀਰ ਕੌਰ ਸਿੱਧੂ ਅਤੇ ਜਸਕਰਨ ਸਿੰਘ ਦੀ ਦੇਖ - ਰੇਖ ਹੇਠ ਹੋਏ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਕਜੁੱਟ ਹੋ ਕੇ ਯੋਗਦਾਨ ਪਾਇਆ । ਰੈਫ਼ਰੀ ਲਵਪ੍ਰੀਤ ਸਿੰਘ ਡੀ . ਪੀ . ਸਮੇਤ ਟਾਈਮ - ਕੀਪਰਾਂ , ਸਕੋਰਰਾਂ , ਸਟੇਜ ਸੰਚਾਲਕਾਂ , ਕੁਮੈਂਟਰੀ ਕਰਨ ਵਾਲਿਆਂ ਅਤੇ ਮੈਦਾਨ ਵਿਚ ਵੱਖ - ਵੱਖ ਡਿਊਟੀਆਂ ਨਿਭਾਉਣ ਵਾਲੇ ਅਧਿਆਪਕਾਂ ਨੇ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ । ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹਾਊਸ ਦੇ ਇੰਚਾਰਜਾਂ ਬੇਅੰਤ ਕੌਰ , ਸੁਖਪ੍ਰੀਤ ਕੌਰ , ਸ਼ਿਖਾ ਬਾਂਸਲ ਅਤੇ ਬਲਜਿੰਦਰ ਸਿੰਘ , ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਹਾਊਸ ਦੇ ਇੰਚਾਰਜਾਂ ਗੁਰਸੇਵਕ ਸਿੰਘ , ਗੁਰਪ੍ਰੀਤ ਕੌਰ , ਸੁਖਮਨਪਾਲ ਕੌਰ ਅਤੇ ਸਿਮਰਨ , ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਦੇ ਇੰਚਾਰਜਾਂ ਲਖਵੀਰ ਕੌਰ , ਗੁਰਪ੍ਰੀਤ ਕੌਰ , ਅਰਸ਼ਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ; ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਹਾਊਸ ਦੇ ਇੰਚਾਰਜਾਂ ਵੀਰਪਾਲ ਕੌਰ , ਸਾਕਸ਼ੀ ਸੋਨੀ , ਸੁਖਪ੍ਰੀਤ ਕੌਰ ਗਹਿਲੇਵਾਲਾ ਅਤੇ ਬਸੰਤ ਸਿੰਘ ਨੇ ਆਪਣੇ ਹਾਊਸਾਂ ਦੇ ਖਿਡਾਰੀਆਂ ਦੀ ਤਿਆਰੀ , ਅਨੁਸ਼ਾਸਨ ਅਤੇ ਹੌਸਲਾ - ਅਫ਼ਜ਼ਾਈ ਲਈ ਤਨਦੇਹੀ ਨਾਲ ਜ਼ਿੰਮੇਵਾਰੀਆਂ ਨਿਭਾਈਆਂ । ਇਸ ਤੋਂ ਇਲਾਵਾ ਕਿਰਨਦੀਪ ਕੌਰ ਕਲਰਕ , ਹਰਵੀਰ ਕੌਰ , ਸਿਮਰਨ ਕੌਰ , ਬੇਅੰਤ ਕੌਰ , ਅਮਨਦੀਪ ਕੌਰ , ਰਹਿਮਦੀਪ ਕੌਰ , ਕਿਰਨਦੀਪ ਕੌਰ ਅਤੇ ਸ਼ਸ਼ੀਕਿਰਨ ਸਮੇਤ ਸਮੂਹ ਅਧਿਆਪਕ ਸਾਹਿਬਾਨ ਨੇ ਪ੍ਰਬੰਧਾਂ ਵਿਚ ਭਰਪੂਰ ਸਹਿਯੋਗ ਦਿੱਤਾ । ਅੰਤ ਵਿਚ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 756ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ਚੋਣ ਕਮਿਸ਼ਨ ਦੀ ਕਾਰਜਸ਼ੈਲੀ ਅਤੇ ਈਵੀਐੱਮ ’ਤੇ ਸਵਾਲ ਉੱਠਣ ਕਾਰਨ ਨਿਰਪੱਖ ਚੋਣਾਂ ਦੀ ਭਰੋਸੇਯੋਗਤਾ ਪ੍ਰਭਾਵਿਤ- ਸਰੂਪ ਸਿੰਘ ਸ...
Ad Position 24