29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹਲਕਾ ਭੁੱਚੋ ’ਚ ਸਾਬਕਾ ਤੇ ਮੌਜੂਦਾ ਵਿਧਾਇਕਾਂ ਦੇ ਫ਼ਰਜ਼ੰਦਾਂ ਦੀਆਂ ਸਿਆਸੀ ਦੌੜ

ਮਹਿਮਾ ਸਰਜਾ, 29 ਨਵੰਬਰ (ਬਲਦੇਵ ਸੰਧੂ)- ਪੰਜਾਬ ਦੀ ਸਿਆਸਤ ਵਿਚ ਪਰਿਵਾਰਕ ਵਿਰਾਸਤ, ਸਿਆਸੀ ਰਸੂਖ਼ ਅਤੇ ਜੱਦੀ ਪਛਾਣ ਦਾ ਪ੍ਰਭਾਵ ਅਕਸਰ ਚੋਣੀ ਸਮੀਕਰਨਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਪਰ ਹਲਕਾ ਭੁੱਚੋ ਵਿਚ ਇਸ ਵਾਰ ਸਿਆਸੀ ਦ੍ਰਿਸ਼ ਕੁਝ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 30-11-2026
ਮਹਿਮਾ ਸਰਜਾ, 29 ਨਵੰਬਰ (ਬਲਦੇਵ ਸੰਧੂ)- ਪੰਜਾਬ ਦੀ ਸਿਆਸਤ ਵਿਚ ਪਰਿਵਾਰਕ ਵਿਰਾਸਤ, ਸਿਆਸੀ ਰਸੂਖ਼ ਅਤੇ ਜੱਦੀ ਪਛਾਣ ਦਾ ਪ੍ਰਭਾਵ ਅਕਸਰ ਚੋਣੀ ਸਮੀਕਰਨਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਪਰ ਹਲਕਾ ਭੁੱਚੋ ਵਿਚ ਇਸ ਵਾਰ ਸਿਆਸੀ ਦ੍ਰਿਸ਼ ਕੁਝ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਮੌਜੂਦਾ ਅਤੇ ਤੱਤਕਾਲੀ ਵਿਧਾਇਕਾਂ ਦੇ ਫ਼ਰਜ਼ੰਦ ਆਪਣੇ ਪਿਤਰਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰਨ ਲਈ ਪਾਰਟੀ ਟਿਕਟ ਦੀ ਤਮੰਨਾ ਤਾਂ ਰੱਖਦੇ ਹਨ, ਪਰ ਅਜੇ ਤੱਕ ਉਨ੍ਹਾਂ ਦੀਆਂ ਖ਼ਾਹਿਸ਼ਾਂ ਨੂੰ ਪਾਰਟੀ ਹਾਈਕਮਾਂਡ ਦੀ ਪ੍ਰਵਾਨਗੀ ਨਹੀਂ ਮਿਲ ਸਕੀ। ਅਜਿਹੇ ਵਿਚ ਹਲਕੇ ਦੀ ਸਿਆਸਤ ਅੰਦਰ ਵਿਰਾਸਤੀ ਦਾਅਵੇਦਾਰੀ ਅਤੇ ਨਵੀਂ ਲੀਡਰਸ਼ਿਪ ਦੀ ਤਲਾਸ਼ ਦਰਮਿਆਨ ਕਸ਼ਮਕਸ਼ ਤੇਜ਼ ਹੋ ਰਹੀ ਹੈ। ਹਲਕਾਬੰਦੀ ਤੋਂ ਪਹਿਲਾਂ ਹਲਕਾ ਨਥਾਣਾ ਤੋਂ ਸਾਬਕਾ ਵਿਧਾਇਕ ਜਸਮੇਲ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਲਾਡੀ ਨੂੰ ਕਾਂਗਰਸ ਨੇ ਦੋ ਵਾਰ ਚੋਣ ਮੈਦਾਨ ਵਿਚ ਉਤਾਰਿਆ, ਪਰ ਜਿੱਤ ਦੀ ਮੰਜ਼ਿਲ ਹਾਸਲ ਨਹੀਂ ਹੋ ਸਕੀ। ਇਸ ਦੇ ਬਾਵਜੂਦ ਉਹ ਤੀਜੀ ਵਾਰ ਸਿਆਸੀ ਕਿਸਮਤ ਅਜ਼ਮਾਉਣ ਦੀ ਇੱਛਾ ਰੱਖਦੇ ਹਨ। ਦੂਜੇ ਪਾਸੇ ਹਲਕਾ ਭੁੱਚੋ ਵਿਚ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਐ ਡਵੋਕੇਟ ਦੀ ਭਾਜਪਾ ਵਲੋਂ, ਸਾਬਕਾ ਸਪੀਕਰ ਅਜਾਇਬ ਸਿੰਘ ਭੱਟੀ ਦੀ ਪੁੱਤਰੀ ਡਾ. ਜੀਵਨ ਜੋਤ ਕੌਰ ਕਾਂਗਰਸ ਵਲੋਂ ਅਤੇ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪੁੱਤਰ ਹਰਸਿਮਰਨ ਸਿੰਘ ਦੀ ਆਮ ਆਦਮੀ ਪਾਰਟੀ ਵਲੋਂ ਦਾਅਵੇਦਾਰੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਹਾਲਾਂਕਿ ਅਕਾਲੀ-ਭਾਜਪਾ ਗੱਠਜੋੜ ਦੇ ਸੰਭਾਵੀ ਸਿਆਸੀ ਸਮੀਕਰਨਾਂ ਨੇ ਗੁਲਜ਼ਾਰ ਸਿੰਘ ਦੇ ਪੁੱਤਰ ਦੀ ਦਾਅਵੇਦਾਰੀ ਅੱਗੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਕਾਂਗਰਸ ਲਈ ਵੀ ਟਿਕਟ ਦੀ ਤਕਸੀਮ ਸੌਖਾ ਫ਼ੈਸਲਾ ਨਹੀਂ ਹੋਵੇਗੀ। ਜੇਕਰ ਹਾਈਕਮਾਂਡ ਪ੍ਰੀਤਮ ਸਿੰਘ ਕੋਟਭਾਈ ਨੂੰ ਮਲੋਟ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਭੁੱਚੋ ਵਿਚ ਕਿਸੇ ਨਵੇਂ ਚਿਹਰੇ ਨੂੰ ਤਰਜੀਹ ਦੇਣ ਦੀ ਸੰਭਾਵਨਾ ਸਬੰਧੀ ਚਰਚਾ ਹੋਰ ਪ੍ਰਬਲ ਹੋ ਸਕਦੀ ਹੈ। ਡਾ. ਜੀਵਨ ਜੋਤ ਕੌਰ ਉਮੀਦਵਾਰ ਬਣ ਦੇ ਹਨ। ਕਾਂਗਰਸ ਅੰਦਰ ਕਈ ਧੜੇ ਆਪੋ ਆਪਣੇ ਦਾਅਵੇਦਾਰਾਂ ਲਈ ਜੋਰ ਲਾ ਰਹੇ ਹਨ। ਅਕਾਲੀ ਦਲ ਵਲੋਂ ਉਤਾਰੇ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ ਨੂੰ ਅਕਾਲੀ ਭਾਜਪਾ ਗੱਠਜੋੜ ਨੇ ਹੋਰ ਮਜ਼ਬੂਤ ਕਰ ਦਿੱਤਾ ਹੈ। ਇਸ ਤੋਂ ਪਹਿਲਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਮਿਲੇ ਭਾਰੀ ਬਹੁਮਤ ਨੂੰ ਉਨ੍ਹਾਂ ਦੇ ਸਿਆਸੀ ਆਧਾਰ ਵਜੋਂ ਦੇਖਿਆ ਜਾ ਰਿਹਾ ਹੈ। ਅਕਾਲੀ ਵਰਕਰਾਂ ਦਾ ਮੰਨਣਾ ਹੈ ਕਿ ਡਾਕਟਰ ਗੁਰੂ ਦੀ ਜ਼ਮੀਨੀ ਪੱਧਰ ਤੇ ਮਜ਼ਬੂਤ ਪਕੜ ਰੱਖਦੇ ਹਨ। ਆਮ ਆਦਮੀ ਪਾਰਟੀ ਵੀ ਉਮੀਦਵਾਰ ਦੀ ਚੋਣ ਨੂੰ ਲੈ ਕੇ ਮੰਥਨ ਕਰ ਰਹੀ ਹੈ। ਪਾਰਟੀ ਵਲੋਂ ਦੋ ਸੂਚੀਆਂ ਵਿਚ 71 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਭੁੱਚੋ ਤੋਂ ਨਵੇਂ ਚਿਹਰੇ ਦੀ ਤਲਾਸ਼ ਦੀ ਚਰਚਾ ਹੈ। ਇਸ ਦੇ ਬਾਵਜੂਦ ਹਰਸਿਮਰਨ ਸਿੰਘ ਦੀ ਦਾਅਵੇਦਾਰੀ ਵੀ ਸਿਆਸੀ ਚਰਚਾ ਵਿਚ ਬਰਕਰਾਰ ਹੈ। ਹੁਣ ਸਵਾਲ ਇਹ ਹੈ ਕਿ ਪਾਰਟੀਆਂ ਪਰਿਵਾਰਕ ਵਿਰਾਸਤ ਅਤੇ ਸਿਆਸੀ ਰਸੂਖ਼ ਨੂੰ ਤਰਜੀਹ ਦਿੰਦੀਆਂ ਹਨ ਜਾਂ ਜ਼ਮੀਨੀ ਪੱਧਰ ‘ਤੇ ਨਵੀਂ ਲੀਡਰਸ਼ਿਪ ਨੂੰ ਮੌਕਾ ਦੇ ਕੇ ਨਵੇਂ ਸਿਆਸੀ ਅਧਿਆਇ ਦਾ ਆਗਾਜ਼ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਰਾਮਾਂ ਮੰਡੀ ਵਿਚ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਸਾਢੇ ਤਿੰਨ ਲੱਖ ਰੁਪਏ ਦਾ ਸਾਮਾਨ ਚੋਰੀ ਅਗਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 756ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
Ad Position 24