ਹਫ਼ਤਾ ਪਹਿਲਾਂ ਹੋਏ ਸੜਕੀ ਹਾਦਸੇ ’ਚ ਜ਼ਖ਼ਮੀ ਤੀਜੇ ਨੌਜਵਾਨ ਨੇ ਵੀ ਤੋੜਿਆ ਦਮ
ਤਲਵੰਡੀ ਸਾਬੋ, 29 ਨਵੰਬਰ (ਪੱਤਰ ਪ੍ਰੇਰਕ)- ਤਲਵੰਡੀ ਸਾਬੋ ਨਗਰ ਦੇ ਮੌੜ ਰੋਡ ‘ਤੇ 23 ਨਵੰਬਰ ਨੂੰ ਇਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਟੱਕਰ ਚ ਮੋਟਰਸਾਈਕਲ ਤੇ ਸਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦੇ ਤਿੰਨ ਨੌਜਵਾਨਾਂ ‘ਚੋਂ ਦੋ ਨੌਜਵਾਨਾਂ ਦੀ ਜਿੱਥੇ ਮੌਕੇ ਤੇ ਹੀ ਮੌਤ ਹੋ ਗਈ ਸੀ ਉੱਥੇ ਜ਼ਖ਼ਮੀ ਹੋਣ ਉਪਰੰਤ ਬਠਿੰਡਾ ਦੇ ਹਸਪਤਾਲ ‘ਚ ਜੇਰੇ ਇਲਾਜ ਤੀਜੇ ਨੌਜਵਾਨ ਦੇ ਵੀ ਲੰਘੀ ਦੇਰ ਸ਼ਾਮ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਬੀਤੀ 23 ਨਵੰਬਰ ਨੂੰ ਜਦੋਂ ਪਿੰਡ ਧਿੰਗੜ ਨਿਵਾਸੀ ਤਿੰਨ ਨੌਜਵਾਨ ਆਪਣੇ ਮੋਟਰਸਾਈਕਲ ਤੇ ਮੌੜ ਰੋਡ ਰਾਹੀਂ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਸਵਿਫ਼ਟ ਕਾਰ ਨਾਲ ਹੋਈ ਟੱਕਰ ‘ਚ ਤਿੰਨੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚੋਂ ਦੋ ਹਰਜੀਤ ਸਿੰਘ (24) ਅਤੇ ਚੰਨਪ੍ਰੀਤ ਸਿੰਘ (23) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਜਦੋਂਕਿ ਲਵਪ੍ਰੀਤ ਸਿੰਘ (23) ਨੂੰ ਗੰਭੀਰ ਜ਼ਖ਼ਮੀ ਹੋਣ ਕਾਰਣ ਬਠਿੰਡਾ ਦੇ ਇੱਕ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਜਿੱਥੇ ਲੰਘੀ ਸ਼ਾਮ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਹ ਵੀ ਦਮ ਤੋੜ ਗਿਆ।
ਮ
ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੀ ਫਾਈਲ ਤਸਵੀਰ।
30-11-2026
ਤਲਵੰਡੀ ਸਾਬੋ, 29 ਨਵੰਬਰ (ਪੱਤਰ ਪ੍ਰੇਰਕ)- ਤਲਵੰਡੀ ਸਾਬੋ ਨਗਰ ਦੇ ਮੌੜ ਰੋਡ ‘ਤੇ 23 ਨਵੰਬਰ ਨੂੰ ਇਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਟੱਕਰ ਚ ਮੋਟਰਸਾਈਕਲ ਤੇ ਸਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦੇ ਤਿੰਨ ਨੌਜਵਾਨਾਂ ‘ਚੋਂ ਦੋ ਨੌਜਵਾਨਾਂ ਦੀ ਜਿੱਥੇ ਮੌਕੇ ਤੇ ਹੀ ਮੌਤ ਹੋ ਗਈ ਸੀ ਉੱਥੇ ਜ਼ਖ਼ਮੀ ਹੋਣ ਉਪਰੰਤ ਬਠਿੰਡਾ ਦੇ ਹਸਪਤਾਲ ‘ਚ ਜੇਰੇ ਇਲਾਜ ਤੀਜੇ ਨੌਜਵਾਨ ਦੇ ਵੀ ਲੰਘੀ ਦੇਰ ਸ਼ਾਮ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਬੀਤੀ 23 ਨਵੰਬਰ ਨੂੰ ਜਦੋਂ ਪਿੰਡ ਧਿੰਗੜ ਨਿਵਾਸੀ ਤਿੰਨ ਨੌਜਵਾਨ ਆਪਣੇ ਮੋਟਰਸਾਈਕਲ ਤੇ ਮੌੜ ਰੋਡ ਰਾਹੀਂ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਸਵਿਫ਼ਟ ਕਾਰ ਨਾਲ ਹੋਈ ਟੱਕਰ ‘ਚ ਤਿੰਨੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚੋਂ ਦੋ ਹਰਜੀਤ ਸਿੰਘ (24) ਅਤੇ ਚੰਨਪ੍ਰੀਤ ਸਿੰਘ (23) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਜਦੋਂਕਿ ਲਵਪ੍ਰੀਤ ਸਿੰਘ (23) ਨੂੰ ਗੰਭੀਰ ਜ਼ਖ਼ਮੀ ਹੋਣ ਕਾਰਣ ਬਠਿੰਡਾ ਦੇ ਇੱਕ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਜਿੱਥੇ ਲੰਘੀ ਸ਼ਾਮ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਹ ਵੀ ਦਮ ਤੋੜ ਗਿਆ। ਮ੍ਰਿਤਕ ਦੇ ਵਾਰਿਸਾਂ ਵੱਲੋਂ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਥਾਣਾ ਤਲਵੰਡੀ ਸਾਬੋ ਪਹੁੰਚ ਕੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਤੇ ਥਾਣਾ ਮੁਖੀ ਨਾਲ ਸੰਪਰਕ ਨਹੀ ਹੋ ਸਕਿਆ। ਉੱਧਰ ਤੀਜੇ ਨੌਜਵਾਨ ਦੀ ਵੀ ਮੌਤ ਹੋ ਜਾਣ ਨਾਲ ਪਿੰਡ ਧਿੰਗੜ ‘ਚ ਸੋਗ ਦੀ ਲਹਿਰ ਦੌੜ ਗਈ ਹੈ।