05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬ੍ਰਾਹਮਣ ਸਭਾ ਮੰਦਰ ਵਿਖੇ ਮਾਤਾ ਦੀ ਚੌਕੀ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 04-01-2026
ਰਾਮਪੁਰਾ ਫੂਲ, 3 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਦੁਰਗਾ ਸਤੁਤੀ ਸੇਵਾ ਮੰਡਲ, ਮਹਿਲਾ ਕੀਰਤਨ ਮੰਡਲ ਅਤੇ ਕਾਂਵੜ ਸੰਘ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਥਾਨਕ ਬ੍ਰਾਹਮਣ ਸਭਾ ਮੰਦਿਰ ਵਿਖੇ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ 'ਮਾਤਾ ਦੀ ਚੌਕੀ' ਦਾ ਆਯੋਜਨ ਕੀਤਾ ਗਿਆ¢ ਜਿਸ ਵਿਚ ਪ੍ਰਧਾਨ ਗੁਰਤੇਜ ਸ਼ਰਮਾ ਦੀ ਅਗਵਾਈ ਵਿਚ ਬ੍ਰਾਹਮਣ ਸਭਾ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ¢ ਇਸ ਦੌਰਾਨ ਭਜਨ ਗਾਇਕਾ ਸਾਧਵੀ ਵੰਦਨਾ ਪੰਡਿਤ ਨੇ ਭੇਟਾਂ ਰਾਹੀ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਸਮਾਗਮ ਦੀ ਸ਼ੁਰੂਆਤ ਵਿਧੀ-ਵਿਧਾਨ ਅਨੁਸਾਰ ਜੋਤੀ ਪ੍ਰਚੰਡ ਕਰਕੇ ਕੀਤੀ ਗਈ¢ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਮਹਿੰਦਰਜੀਤ ਕÏਰ ਨੂੰ ਸਾਧਵੀ ਵੰਦਨਾ ਅਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ¢ ਪ੍ਰਬੰਧਕਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਭਵਿੱਖ ਵਿੱਚ ਵੀ ਕਰਵਾਏ ਜਾਂਦੇ ਰਹਿਣਗੇ¢ ਚÏਕੀ ਦੇ ਦÏਰਾਨ ਮਾਤਾ ਰਾਣੀ ਦਾ ਅਤੁੱਟ ਪ੍ਰਸ਼ਾਦ ਅਤੇ ਲੰਗਰ ਵੀ ਵਰਤਾਇਆ ਗਿਆ¢ਇਸ ਮੌਕੇ ਸਭਾ ਦੇ ਉਪ ਪ੍ਰਧਾਨ ਓਮ ਪ੍ਰਕਾਸ਼ ਸ਼ਾਸਤਰੀ, ਜਨਰਲ ਸਕੱਤਰ ਰਾਮ ਸ਼ਕਲ ਤਿ੍ਪਾਠੀ, ਸੰਯੁਕਤ ਸਕੱਤਰ ਰਾਮ ਸਰੂਪ, ਰਾਕੇਸ਼ ਸ਼ਰਮਾ, ਸ਼ਿਵ ਸ਼ਰਮਾ, ਡਾ. ਭਰਾਥਰੀ ਸ਼ਰਮਾ, ਦਰਸ਼ਨ ਸ਼ਰਮਾ, ਠਾਕੁਰ ਦਾਸ ਅਤੇ ਰੋਹਿਤ ਸ਼ਰਮਾ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਘੜੈਲੀ ਵਿਖੇ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਜੱਸੀ ਟੋਲ ਪਲਾਜ਼ਾ ਹੋਇਆ ਚਾਲੂ <br/>
Ad Position 24