05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਿੰਡ ਘੜੈਲੀ ਵਿਖੇ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

Ad Position 21
No active advertisement
ਅਜੀਤ ਡੈਸਕ 04-01-2026
ਚਾਉਕੇ, 3 ਜਨਵਰੀ (ਮਨਜੀਤ ਸਿੰਘ ਘੜੈਲੀ)- ਪਿੰਡ ਘੜੈਲੀ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ¢ ਇਸ ਮੌਕੇ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ¢ ਨਗਰ ਕੀਰਤਨ ਦÏਰਾਨ ਭਾਰੀ ਗਿਣਤੀ 'ਚ ਸੰਗਤ ਵਾਹਿਗੁਰੂ-ਵਾਹਿਗੁਰੂ ਜੀ ਦਾ ਜਾਪ ਕਰ ਰਹੀ ਸੀ¢ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਸਾਹਿਬ ਤੋਂ ਸ਼ੁਰੂ ਹੋ ਪਿੰਡ ਦੀਆਂ ਗਲੀਆਂ ਮਹੱਲਿਆਂ 'ਚੋਂ ਦੀ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ¢ ਇਸ ਮÏਕੇ ਮੀਰੀ ਪੀਰੀ ਗੱਤਕਾ ਆਖਾੜਾ ਚਾਉਕੇ ਦੀ ਟੀਮ ਵਲੋਂ ਗੱਤਕੇ ਦੇ ਜÏਹਰ ਵਿਖਾਏ ਗਏ¢ ਇਸ ਨਗਰ ਕੀਰਤਨ ਦÏਰਾਨ ਕੀਰਤਨ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ¢ ਢਾਡੀ ਜਥਾ ਭਾਈ ਗੁਰਮੀਤ ਸਿੰਘ ਮੰਡੀ ਕਲਾਂ ਅਤੇ ਬੀਬੀ ਗੁਰਪ੍ਰੀਤ ਕੌਰ ਮਲਕਾਣਾ ਅਤੇ ਹੋਰ ਜਥਿਆਂ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਗਿਆ¢ ਪਿੰਡ 'ਚ ਵੱਖ-ਵੱਖ ਪੜਾਵਾਂ ਤੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ¢ ਸਮਾਪਤੀ ਮÏਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੰਦੀਪ ਸਿੰਘ ਨੇ ਸਮੂਹ ਸੰਗਤ ਦਾ ਸਹਿਯੋਗ ਲਈ ਧੰਨਵਾਦ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਨਿੱਜੀਕਰਨ ਅਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਮੋਟਰ-ਸਾਈਕਲ ਮਾਰ... ਅਗਲੀ ਖ਼ਬਰ ਬ੍ਰਾਹਮਣ ਸਭਾ ਮੰਦਰ ਵਿਖੇ ਮਾਤਾ ਦੀ ਚੌਕੀ ਦਾ ਆਯੋਜਨ
Ad Position 24