25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬਠਿੰਡਾ ਜ਼ਿਲ੍ਹੇ ਵਿਚ 'ਦਾਖ਼ਲਾ ਜਾਗਰੂਕਤਾ ਮੁਹਿੰਮ 2026' ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 29-01-2026

ਬਠਿੰਡਾ, 28 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ¢ ਇਸ 'ਦਾਖ਼ਲਾ ਜਾਗਰੂਕਤਾ ਮੁਹਿੰਮ 2026' ਦੀ ਸ਼ੁਰੂਆਤ ਸ਼ਹੀਦ ਮੇਜਰ ਰਵੀਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਮਾਲ ਰੋਡ ਬਠਿੰਡਾ ਤੋਂ ਕੀਤੀ ਗਈ, ਜਿੱਥੇ ਪਿ੍ੰਸੀਪਲ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਮੋਬਾਇਲ ਵੈਨ ਦੇ ਰਵਾਨਗੀ ਲਈ ਵਧੀਆ ਪ੍ਰਬੰਧ ਕੀਤੇ ਗਏ ਸਨ¢ ਇਸ ਮੌਕੇ ਮੁੱਖ ਮੰਤਰੀ ਖੇਤਰੀ ਦਫ਼ਤਰ ਦੇ ਫ਼ੀਲਡ ਅਫ਼ਸਰ ਰਮਨਜੀਤ ਪੀ.ਸੀ.ਐੱਸ ਨੇ ਦਾਖ਼ਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਸਿੱਖਿਆ ਪ੍ਰਣਾਲੀ ਨੂੰ ਇੰਨਾ ਮਜ਼ਬੂਤ ਕਰਨਾ ਹੈ ਕਿ ਹਰ ਵਰਗ ਦਾ ਬੱਚਾ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਸਕੇ¢ ਉਪਰੰਤ ਕੋਆਰਡੀਨੇਟਰ ਸਿੱਖਿਆ ਵਿਭਾਗ ਮਾਲਵਾ ਵੈਸਟ ਜ਼ੋਨ ਹਰਮੰਦਰ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਇਸ ਵਾਰ ਦਾਖ਼ਲੇ ਲਈ ਆਨਲਾਈਨ ਸੁਵਿਧਾ ਵੀ ਦਿੱਤੀ ਗਈ ਹੈ ਤਾਂ ਜੋ ਮਾਪਿਆਂ ਨੂੰ ਕੋਈ ਦਿੱਕਤ ਨਾ ਆਵੇ¢ ਡੀਈਓ ਸੈ. ਮਮਤਾ ਖ਼ੁਰਾਣਾ ਸੇਠੀ ਅਤੇ ਡੀਈਓ ਐਲੀਮੈਂਟਰੀ ਮਨਿੰਦਰ ਕੌਰ ਨੇ ਸਾਂਝੇ ਬਿਆਨ ਵਿਚ ਸਮੂਹ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਇਸ ਵੈਨ ਕੰਪੇਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ¢ ਇਹ ਮੋਬਾਇਲ ਵੈਨ ਮਾਲ ਰੋਡ ਸਕੂਲ ਤੋਂ ਰਵਾਨਾ ਹੋ ਕੇ ਵੱਖ-ਵੱਖ ਸਕੂਲਾਂ ਵਿਚ ਗਈ ਹੈ | ਇਸ ਪੂਰੀ ਮੁਹਿੰਮ ਦੌਰਾਨ ਡਾ. ਸੁਖਪਾਲ ਸਿੰਘ ਸਿੱਧੂ ਵਲੋਂ ਸਰਕਾਰੀ ਸਕੂਲਾਂ ਸੰਬੰਧੀ ਗਾਇਆ ਗੀਤ 'ਜਾਗੋ' ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ¢ ਇਸ ਦੌਰਾਨ ਚਮਕੌਰ ਸਿੰਘ ਸਿੱਧੂ ਉੱਪ ਡੀਈਓ ਸੈਕੰਡਰੀ, ਲਖਵਿੰਦਰ ਸਿੰਘ ਸਿੱਧੂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਮਹਿੰਦਰਪਾਲ ਸਿੰਘ ਸਾਬਕਾ ਉੱਪ ਡੀਈਓ ਵਲੋਂ ਨਵੇਂ ਦਾਖ਼ਲਿਆਂ ਸੰਬੰਧੀ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਚਰਚਾ ਕੀਤੀ ਗਈ¢ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਗੁਰਮੇਲ ਸਿੰਘ ਸਿੱਧੂ, ਪਿ੍ੰਸੀਪਲ ਕਰਮਜੀਤ ਸਿੰਘ, ਪਿ੍ੰਸੀਪਲ ਡੀ.ਕੇ. ਗੋਇਲ, ਪਿ੍ੰਸੀਪਲ ਜਸਵੀਰ ਕੌਰ, ਹੈੱਡ ਮਿਸਟ੍ਰੈਸ ਗੁਰਪ੍ਰੀਤ ਕੌਰ ਸਿੱਧੂ, ਹੈੱਡ ਮਿਸਟ੍ਰੈਸ ਹਰਪ੍ਰੀਤ ਕੌਰ, ਹੈੱਡ ਮਿਸਟ੍ਰੈਸ ਰੀਤੂ ਚੌਧਰੀ, ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਚੁੱਘੇ, ਗੁਰਵੀਰ ਸਿੰਘ ਭਾਈਰੂਪਾ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਸੈਂਟਰ ਹੈੱਡ ਟੀਚਰ ਬੂਟਾ ਸਿੰਘ ਸੁਨਾਮੀ, ਸੈਂਟਰ ਹੈੱਡ ਟੀਚਰ ਸਤਨਾਮ ਸਿੰਘ, ਜਤਿੰਦਰ ਭੁੱਚੋ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ, ਡਾ. ਸੁਖਪਾਲ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ ਡੀ.ਐੱਮ. ਕੰਪਿਊਟਰ, ਬਲਰਾਜ ਸਿੰਘ ਸਰਾਂ ਜ਼ਿਲ੍ਹਾ ਨੋਡਲ ਅਫ਼ਸਰ ਬਿਜ਼ਨੈੱਸ ਬਲਾਸਟਰ, ਭੁਪਿੰਦਰਜੀਤ ਸਿੰਘ ਬਰਾੜ ਬਲਾਕ ਖੇਡ ਅਫ਼ਸਰ, ਹੈੱਡ ਟੀਚਰ ਵਿਜੈ ਕੁਮਾਰ ਤੇ ਹਰਮੇਸ਼ ਕਟਾਰੀਆ, ਨਰਿੰਦਰ ਸਿੰਘ ਬੱਲੂਆਣਾ, ਨਵਨੀਤ ਕੁਮਾਰ, ਸੁਮਨ ਲਤਾ ਅਤੇ ਜਸਵਿੰਦਰ ਸਿੰਘ ਚਾਹਲ ਨੇ ਯੋਗਦਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਇਕ ਵਿਅਕਤੀ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਮੇਅਰ ਦੇ ਨਾਂਅ 'ਤੇ ਮਨੀ ਟਰਾਂਸਫ਼ਰ ਵਾਲੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਗਿ੍ਫ਼ਤਾਰ <br/>
Ad Position 24