24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਰੇਲਵੇ ਗਰਾਉਂਡ ’ਤੇ 2 ਹਜ਼ਾਰ ਰੁਪਏ ਫ਼ੀਸ ਲਾਉਣ ਦਾ ਫ਼ੈਸਲਾ ਲੋਕ ਵਿਰੋਧੀ- ਸੁਸ਼ੀਲ ਗੋਲਡੀ

ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਸ਼੍ਰੋਮਣੀ ਅਕਾਲੀ ਦਲ (ਬ) ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਬਠਿੰਡਾ ਦੇ ਰੇਲਵੇ ਗਰਾਉਂਡ ਨੂੰ ਬੰਦ ਕਰਨ ਅਤੇ ਦਾਖ਼ਲੇ ਲਈ ਪ੍ਰਤੀ ਵਿਅਕਤੀ 2000 ਰੁਪਏ ਫ਼ੀਸ ਲਗਾਉਣ ਦੇ ਫ਼ੈਸਲੇ ’ਤੇ ਸਖ਼ਤ ਇਤਰਾਜ਼ ਜਤਾਇਆ ਹੈ । ਉਨ੍ਹਾਂ ਕਿਹਾ ਕਿ ਜਿਸ ਗਰਾਉਂਡ ’ਚ ਲਾਈਨੋ ਪਾਰ ਇਲਾਕੇ ਦੇ ਬਜ਼ੁਰਗ, ਨੌਜਵਾਨ, ਬੱਚੇ ਅਤੇ ਔਰਤਾਂ ਰੋਜ਼ਾਨਾ ਸੈਰ ਕਰਨ ਜਾਂਦੇ ਸਨ, ਉਸਨੂੰ ਆਮ ਲੋਕਾਂ ਤੋਂ ਦੂਰ ਕਰਨਾ ਲੋਕ ਹਿੱਤਾਂ ਨਾਲ ਖਿਲਵਾੜ ਹੈ।

Ad Position 21
No active advertisement
ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਜ਼ਿਲ੍ਹਾ ਪ੍ਰੈੱਸਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ। 25-09-2026
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਸ਼੍ਰੋਮਣੀ ਅਕਾਲੀ ਦਲ (ਬ) ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਬਠਿੰਡਾ ਦੇ ਰੇਲਵੇ ਗਰਾਉਂਡ ਨੂੰ ਬੰਦ ਕਰਨ ਅਤੇ ਦਾਖ਼ਲੇ ਲਈ ਪ੍ਰਤੀ ਵਿਅਕਤੀ 2000 ਰੁਪਏ ਫ਼ੀਸ ਲਗਾਉਣ ਦੇ ਫ਼ੈਸਲੇ ’ਤੇ ਸਖ਼ਤ ਇਤਰਾਜ਼ ਜਤਾਇਆ ਹੈ । ਉਨ੍ਹਾਂ ਕਿਹਾ ਕਿ ਜਿਸ ਗਰਾਉਂਡ ’ਚ ਲਾਈਨੋ ਪਾਰ ਇਲਾਕੇ ਦੇ ਬਜ਼ੁਰਗ, ਨੌਜਵਾਨ, ਬੱਚੇ ਅਤੇ ਔਰਤਾਂ ਰੋਜ਼ਾਨਾ ਸੈਰ ਕਰਨ ਜਾਂਦੇ ਸਨ, ਉਸਨੂੰ ਆਮ ਲੋਕਾਂ ਤੋਂ ਦੂਰ ਕਰਨਾ ਲੋਕ ਹਿੱਤਾਂ ਨਾਲ ਖਿਲਵਾੜ ਹੈ। ਸੁਸ਼ੀਲ ਗੋਲਡੀ ਨੇ ਕਿਹਾ ਕਿ ਭਾਜਪਾ ਇਕ ਪਾਸੇ ‘ਵਿਕਾਸ’ ਅਤੇ ‘ਸੁਵਿਧਾਵਾਂ’ ਦੀਆਂ ਗੱਲਾਂ ਕਰਦੀ ਹੈ, ਪਰ ਦੂਜੇ ਪਾਸੇ ਆਮ ਲੋਕਾਂ ਤੋਂ ਸੈਰ ਕਰਨ ਲਈ ਬਣੀ ਜਨਤਕ ਸਹੂਲਤ ਵੀ ਖੋਹੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਆਗੂ ਦੱਸਣ ਕਿ ਰੇਲਵੇ ਮੈਦਾਨ ਲਈ ਸਰਕਾਰ ਅਤੇ ਪਾਰਟੀ ਦਾ ਕੀ ਯੋਗਦਾਨ ਹੈ । ਲੋਕਾਂ ਨੇ ਪੱਲਿਓ ਰੁਪਏ ਖ਼ਰਚ ਕਰਕੇ ਖੇਡ ਮੈਦਾਨ ਦੀ ਦਿਸ਼ਾ ਸੁਧਾਰੀ, ਹੁਣ ਉਸ ਉਪਰ ਟੈਕਸ ਲਗਾ ਦਿੱਤਾ, ਇਹ ਵੀ ਪਹਿਲੀ ਵਾਰ ਹੋਇਆ ਕਿ ਲੋਕਾਂ ਨੂੰ ਸੈਰ ਕਰਨ ਲਈ ਵੀ ਪੈਸੇ ਦੇਣੇ ਪੈਣਗੇ। ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਰੇਲਵੇ ਗਰਾਉਂਡ ਲਾਈਨੋ ਪਾਰ ਇਲਾਕੇ ਦੇ ਲੋਕਾਂ ਲਈ ਸਿਰਫ਼ ਪਾਰਕ ਨਹੀਂ, ਸਗੋਂ ਰੋਜ਼ਾਨਾ ਦੀ ਸੈਰ ਅਤੇ ਆਪਸੀ ਮਿਲਵਰਤਣ ਦਾ ਇੱਕ ਅਹਿਮ ਸਥਾਨ ਸੀ । ਹੁਣ ਲੋਕਾਂ ਨੂੰ ਉੱਥੋਂ ਦੂਰ ਕਰਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਧਰਮਸ਼ਾਲਾ ’ਚ ਸ੍ਰੀਮਦ ਭਾਗਵਤ ਕਥਾ 27 ਸਤੰਬਰ ਤੋਂ 2 ਅਕਤੂਬਰ ਤੱਕ ਅਗਲੀ ਖ਼ਬਰ ਗਊਸ਼ਾਲਾ ਰੋਡ ਦੇ ਨਿਰਮਾਣ ਕਾਰਜ ਨੂੰ ਲੈ ਕੇ ਦੁਕਾਨਦਾਰਾਂ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ
Ad Position 24