ਅਗਰਵਾਲ ਧਰਮਸ਼ਾਲਾ ’ਚ ਸ੍ਰੀਮਦ ਭਾਗਵਤ ਕਥਾ 27 ਸਤੰਬਰ ਤੋਂ 2 ਅਕਤੂਬਰ ਤੱਕ
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)- ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ’ਚ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਪਵਿੱਤਰ ਸਮਾਗਮ ਕਥਾ ਦਾ ਵਾਚਨ ਸਵਾਮੀ ਰਾਮ ਤੀਰਥ ਹਰਿਦੁਆਰ ਵਾਲਿਆਂ ਵਲੋਂ ਕੀਤਾ ਜਾਵੇਗਾ ।
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)- ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ’ਚ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਪਵਿੱਤਰ ਸਮਾਗਮ ਕਥਾ ਦਾ ਵਾਚਨ ਸਵਾਮੀ ਰਾਮ ਤੀਰਥ ਹਰਿਦੁਆਰ ਵਾਲਿਆਂ ਵਲੋਂ ਕੀਤਾ ਜਾਵੇਗਾ । ਕਥਾ 27 ਸਤੰਬਰ ਤੋਂ 2 ਅਕਤੂਬਰ ਤੱਕ ਹਰ ਰੋਜ਼ ਸ਼ਾਮ 7.30 ਵਜੇ ਤੋਂ ਰਾਤ 9.30 ਵਜੇ ਤੱਕ ਹੋਵੇਗੀ । ਇਸ ਤੋਂ ਪਹਿਲਾਂ 26 ਸਤੰਬਰ ਨੂੰ ਸ਼ਾਮ 3 ਵਜੇ ਕਲਸ਼ ਯਾਤਰਾ ਕੱਢੀ ਜਾਵੇਗੀ । 3 ਅਕਤੂਬਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਹਵਨ ਯੱਗ ਹੋਵੇਗਾ। ਪ੍ਰਬੰਧਕਾਂ ਵਲੋਂ ਸੰਗਤ ਨੂੰ ਪਰਿਵਾਰ ਅਤੇ ਮਿੱਤਰਾਂ ਸਮੇਤ ਪਹੁੰਚ ਕ ੇ ਸ੍ਰੀਮਦ ਭਾਗਵਤ ਕਥਾ ਦਾ ਸਰਵਣ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਮੌਕੇ ਮੁਕੇਸ਼ ਕੁਮਾਰ ਸਿੰਗਲਾ, ਪੁਨੀਤ ਕੁਮਾਰ ਚੀਮਾ, ਗਗਨਦੀਪ ਸ਼ਰਮਾ, ਵਿਕਾਸ ਕੁਮਾਰ ਵਿੱਕੀ, ਅਰਪਨ ਜੈਨ, ਪਰਵੀਨ ਕੁਮਾਰ ਬੱਬਾ, ਸੁਨੀਲ ਕੁਮਾਰ ਪਪਲੂ, ਮਹਿੰਦਰਪਾਲ ਪਿੰਟੂ, ਹੈਪੀ ਮਿੱਤਲ, ਰਿਆਨਾ ਮਿੱਤਲ ਆਦਿ ਹਾਜ਼ਰ ਸਨ ।