24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗਊਸ਼ਾਲਾ ਰੋਡ ਦੇ ਨਿਰਮਾਣ ਕਾਰਜ ਨੂੰ ਲੈ ਕੇ ਦੁਕਾਨਦਾਰਾਂ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਗਊਸ਼ਾਲਾ ਰੋਡ ਦਾ ਨਿਰਮਾਣ ਕਾਰਜ ਪਿਛਲੇ 42 ਦਿਨਾਂ ਤੋਂ ਅੱਧ ਵਿਚਾਲੇ ਲਟਕਣ ਕਾਰਨ ਦੁਕਾਨਦਾਰਾਂ ਦਾ ਵਪਾਰ ਠੱਪ ਹੋ ਚੁੱਕਾ ਹੈ। ਦੁਕਾਨਦਾਰਾਂ ਨੇ ਕਹਿਣਾ ਹੈ ਕਿ ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਸਿਰ ’ਤੇ ਹੋਣ ਦੇ ਬਾਵਜੂਦ ਸੜਕ ਦੀ ਮਾੜੀ ਹਾਲਤ ਕਰ ਕੇ ਬਾਜ਼ਾਰ ’ਚੋਂ ਗਾਹਕੀ ਬਿਲਕੁਲ ਗ਼ਾਇਬ ਹੋ ਗਈ ਹੈ, ਜਿਸ ਕਾਰਨ ਦੁਕਾਨਾਂ ’ਚ ਪਿਆ ਮਾਲ ਖ਼ਰਾਬ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਗਊਸ਼ਾਲਾ ਰੋਡ ਦਾ ਨਿਰਮਾਣ ਕਾਰਜ ਪਿਛਲੇ 42 ਦਿਨਾਂ ਤੋਂ ਅੱਧ ਵਿਚਾਲੇ ਲਟਕਣ ਕਾਰਨ ਦੁਕਾਨਦਾਰਾਂ ਦਾ ਵਪਾਰ ਠੱਪ ਹੋ ਚੁੱਕਾ ਹੈ। ਦੁਕਾਨਦਾਰਾਂ ਨੇ ਕਹਿਣਾ ਹੈ ਕਿ ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਸਿਰ ’ਤੇ ਹੋਣ ਦੇ ਬਾਵਜੂਦ ਸੜਕ ਦੀ ਮਾੜੀ ਹਾਲਤ ਕਰ ਕੇ ਬਾਜ਼ਾਰ ’ਚੋਂ ਗਾਹਕੀ ਬਿਲਕੁਲ ਗ਼ਾਇਬ ਹੋ ਗਈ ਹੈ, ਜਿਸ ਕਾਰਨ ਦੁਕਾਨਾਂ ’ਚ ਪਿਆ ਮਾਲ ਖ਼ਰਾਬ ਹੋ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਦੁਕਾਨਦਾਰਾਂ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸੜਕ ਦਾ ਨਿਰਮਾਣ ਕਾਰਜ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ ਅਤੇ ਕੰਮ ’ਚ ਲਾਪਰਵਾਹੀ ਵਰਤਣ ਵਾਲੇ ਠੇਕੇਦਾਰ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਸੜਕ ਨਿਰਮਾਣ ਦੌਰਾਨ ਪੁਰਾਣੀਆਂ ਇੱਟਾਂ ਦੇ ਹੋਏ ਕਥਿਤ ਘਪਲੇ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਫ਼ਤੇ ’ਚ ਸੜਕ ਨੂੰ ਚੱਲਣ ਯੋਗ ਨਾ ਬਣਾਇਆ ਗਿਆ ਤਾਂ ਦੁਕਾਨਾਂ ਬੰਦ ਕਰ ਕੇ ਚਾਬੀਆਂ ਡੀ.ਸੀ. ਦਫ਼ਤਰ ’ਚ ਜਮ੍ਹਾਂ ਕਰਵਾਉਣ ਲਈ ਮਜਬੂਰ ਹੋਣਗੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸੜਕ ਹਰ ਹਾਲ ’ਚ ਹਫ਼ਤੇ ਦੇ ਅੰਦਰ-ਅੰਦਰ ਚੱਲਣ ਯੋਗ ਬਣਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਐੱਸ.ਐੱਸ.ਪੀ. ਮਾਨਸਾ ਨੂੰ ਪੱਤਰ ਲਿਖ ਕੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਕਾਂਗਰਸ ਆਗੂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਬਲਜੀਤ ਕੜਵਲ, ਬਲਵੀਰ ਸਿੰਘ ਖੋਖ਼ਰ, ਆਤਮਾ ਰਾਮ ਗੱਗੀ, ਗੁਰਜੀਤ ਸਿੱਖ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਗਰਾਉਂਡ ’ਤੇ 2 ਹਜ਼ਾਰ ਰੁਪਏ ਫ਼ੀਸ ਲਾਉਣ ਦਾ ਫ਼ੈਸਲਾ ਲੋਕ ਵਿਰੋਧੀ- ਸੁਸ਼ੀਲ ਗੋਲਡੀ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ) ਦੇ ਵਲੋਂ ਹਲਕਾ ਬਠਿੰਡਾ ਦਿਹਾਤੀ ਦੇ ਪਿੰਡਾਂ ’ਚ ਮੀਟਿੰਗਾਂ ਹਰਮੰਦਰ ਸਿੰਘ ਗੁਲਾਬਗੜ੍ਹ ਅਤੇ ਬੀ...
Ad Position 24