ਭਗਤਾ ਭਾਈਕਾ, 28 ਜਨਵਰੀ (ਸੁਖਪਾਲ ਸਿੰਘ ਸੋਨੀ)-ਯੁਵਕ ਭਲਾਈ ਕਲੱਬ ਮਲੂਕਾ ਵਲੋਂ ਐਨਆਰਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਸਵ. ਗੁਰਭਜਨ ਸਿੰਘ ਸਿੱਧੂ ਯਾਦਗਾਰੀ ਦੋ ਰੋਜਾ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਖੇਡ ਮੇਲੇ ਦੇ ਪਹਿਲੇ ਦਿਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਖੇਡ ਮੇਲੇ ਦੌਰਾਨ ਖਿਡਾਰੀਆਂ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਚੇਅਰਮੈਨ ਜਤਿੰਦਰ ਭੱਲਾ ਨੇ ਖੇਡ ਮੇਲੇ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਮੈਚ ਸ਼ੁਰੂ ਕਰਵਾਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਲਗਭਗ 180 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮਿਲਣਗੀਆਂ | ਉਨ੍ਹਾਂ ਨੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਯੁਵਕ ਭਲਾਈ ਕਲੱਬ ਮਲੂਕਾ ਦੇ ਆਗੂ ਅਤੇ ਐਨਆਰਆਈ ਸਮਾਜ ਸੇਵੀ ਸੁਖਜਿੰਦਰ ਸਿੰਘ ਬੱਬਲਾ ਨੇ ਮੁੱਖ ਮਹਿਮਾਨ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਖੇਡ ਮੇਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ | ਯੁਵਕ ਭਲਾਈ ਕਲੱਬ ਦੇ ਅਹੱੁਦੇਦਾਰਾਂ ਨੇ ਜਤਿੰਦਰ ਭੱਲਾ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਸੁਖਜਿੰਦਰ ਸਿੰਘ ਸਾਬਕਾ ਸਰਪੰਚ ਯੂਐਸਏ, ਹਰਪ੍ਰੀਤ ਸਿੰਘ ਢਿੱਲੋਂ ਪੰਜਾਬੀ ਲੋਕ ਗਾਇਕ, ਗੋਲਡੀ ਮਲੂਕਾ, ਲਖਵੀਰ ਸਿੰਘਭਰੀ, ਇਕਬਾਲ ਸਿੰਘ ਢਿੱਲੋਂ, ਬੂਟਾ ਸਿੰਘ ਢਿੱਲੋਂ, ਮੱਖਣ ਸਿੰਘ, ਜੱਗੀ ਸਿੰਘ ਆਸਟਰੇਲੀਆ, ਭੋਲਾ ਸਿੰਘ ਆਸਟਰੇਲੀਆ, ਲੱਖਾ ਸਿੰਘ ਢਿੱਲੋਂ ਆਪ ਆਗੂ, ਕੁਲਵਿੰਦਰ ਸਿੰਘ ਗੁੰਮਟੀ ਅਤੇ ਅਸਰਫ਼ ਅਲੀ ਦਿਆਲਪੁਰਾ ਮਿਰਜ਼ਾ ਹਾਜ਼ਰ ਸਨ |