06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਿੰਡ ਮਾਈਸਰਮਾਨਾ 'ਚ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਰਸਤਿਆਂ ਦੀ ਮੁਰੰਮਤ ਲਈ ਡੀ.ਸੀ. ਨੂੰ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 04-02-2026

ਬਠਿੰਡਾ, 3 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ (ਰਜਿ.) ਪੰਜਾਬ, ਇਕਾਈ ਜ਼ਿਲ੍ਹਾ ਬਠਿੰਡਾ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਕ ਮੰਗ-ਪੱਤਰ ਦੇ ਕੇ ਪਿੰਡ ਮਾਈਸਰਮਾਨਾ ਵਿਚ ਸਥਿਤ ਪ੍ਰਾਚੀਨ ਸ਼੍ਰੀ ਦੁਰਗਾ ਮਾਤਾ ਮੰਦਰ ਅਤੇ ਗੁਰਦੁਆਰਾ ਸਾਹਿਬ ਤੱਕ ਸੜਕ ਬਣਾਉਣ ਦੀ ਮੰਗ ਕੀਤੀ ਗਈ ਹੈ¢ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਮੰਗ-ਪੱਤਰ ਰਾਹੀਂ ਦੱਸਿਆ ਕਿ ਪਿੰਡ ਮਾਈਸਰਖਾਨਾ ਇਕ ਇਤਿਹਾਸਕ ਮਹੱਤਤਾ ਵਾਲਾ ਪਿੰਡ ਹੈ, ਜਿੱਥੇ ਪ੍ਰਾਚੀਨ ਸ਼੍ਰੀ ਦੁਰਗਾ ਮਾਤਾ ਮੰਦਰ ਅਤੇ ਦੋ ਹੋਰ ਵੱਡੇ ਮੰਦਰ ਸਥਿਤ ਹਨ¢ ਇਸ ਪਿੰਡ ਦਾ ਸਬੰਧ ਸਿੱਖ ਧਰਮ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਵੀ ਜੁੜਿਆ ਹੋਇਆ ਹੈ¢ ਗੁਰੂ ਸਾਹਿਬ ਜੀ ਨੇ ਇਸ ਪਿੰਡ ਵਿਚ ਚਰਨ ਪਾਏ ਸਨ, ਜਿਸ ਕਾਰਨ ਇਹ ਸਥਾਨ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ¢ ਇਸ ਤੋਂ ਇਲਾਵਾ ਸ੍ਰੀ ਦੁਰਗਾ ਮਾਤਾ ਮੰਦਰ ਵਿਚ ਸ੍ਰੀ ਜਵਾਲਾ ਮਾਤਾ ਦੀ ਜੋਤ ਹਰ ਸਾਲ ਨਵਰਾਤਰਿਆਂ ਦੇ ਦਿਨ੍ਹਾਂ ਵਿਚ ਆਪੇ ਆਉਂਦੀ ਹੈ, ਜਿਸ ਕਰਕੇ ਇੱਥੇ ਲੱਗਦੇ ਭਾਰੀ ਮੇਲੇ ਵਿਚ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਪਰਿਵਾਰਾਂ ਸਮੇਤ ਮੱਥਾ ਟੇਕਣ ਪਹੁੰਚਦੇ ਹਨ | ਇੱਥੇ ਭਗਤ ਬਾਬਾ ਕਮਾਲੂ ਜੀ ਦਾ ਵੀ ਸਥਾਨ ਹੈ, ਜਿਸ ਕਾਰਨ ਇਹ ਸਥਾਨ ਕਈ ਧਰਮਾਂ ਦੀ ਸਾਂਝੀ ਵਿਰਾਸਤ ਦਾ ਪ੍ਰਤੀਕ ਬਣਦਾ ਹੈ¢ ਪਿੰਡ ਵਿਚ ਬੀ.ਐਡ ਕਾਲਜ ਵੀ ਹੈ | ਉਕਤ ਇਤਿਹਾਸਕ ਸਥਾਨਾਂ ਤੱਕ ਸੜਕ ਬਹੁਤ ਪੁਰਾਣੀ ਬਣੀ ਹੋਈ ਹੈ, ਜੋ ਖਸਤਾ ਹਾਲਤ ਵਿਚ ਹੈ, ਲਾਈਟਾਂ ਦਾ ਪੂਰਾ ਪ੍ਰਬੰਧ ਨਹੀਂ, ਨਾਲੀਆਂ ਦਾ ਗੰਦਾ ਪਾਣੀ ਵੀ ਓਵਰਫ਼ਲੋ ਰਹਿੰਦਾ ਹੈ, ਜਿਸ ਕਰਕੇ ਸ਼ਰਧਾਲੂਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ | ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਨਗਰ ਵਿਚ ਉਕਤ ਸਥਾਨਾਂ ਤੱਕ ਨਵੀਂ ਸੜਕ, ਸਟਰੀਟ ਲਾਈਟ, ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਹਵਾਈ ਅੱਡੇ ਨੂੰ 'ਗੁਰੂ ਰਵਿਦਾਸ ਜੀ' ਹਵਾਈ ਅੱਡਾ ਬਣਾਉਣਾ ਇਤਿਹਾਸਕ ਫ਼ੈਸਲਾ- ਜਸਵੀਰ ਸਿੰਘ ਮਹਿਰਾਜ <br/> ਅਗਲੀ ਖ਼ਬਰ 128 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
Ad Position 24