06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਾਲਵਾ ਕਾਲਜ ਬਠਿੰਡਾ ਵਿਖੇ ਅੰਤਰ-ਸਕੂਲ ਕਲਾ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-02-2026
ਬਠਿੰਡਾ, 3 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਕਾਲਜ ਬਠਿੰਡਾ ਵਿਖੇ ਪਿ੍ੰਸੀਪਲ ਡਾ: ਮਨਜੀਤ ਸਿੰਘ ਅਤੇ ਡਾਇਰੈਕਟਰ ਡਾ: ਸਰਬਜੀਤ ਕੌਰ ਢਿੱਲੋਂ ਦੀ ਯੋਗ ਰਹਿਨੁਮਾਈ ਹੇਠ ਅੰਤਰ-ਸਕੂਲ ਕਲਾ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ¢ ਇਸ ਕਲਾ ਮੇਲੇ ਵਿਚ ਕੇ.ਪੀ.ਐਸ. ਬਰਾੜ ਮੈਨੇਜਿੰਗ ਡਾਇਰੈਕਟਰ, ਰਮਨ ਕੁਮਾਰ ਸਿੰਗਲਾ ਚੇਅਰਮੈਨ ਅਤੇ ਰਾਕੇਸ ਗੋਇਲ ਉਪ-ਪ੍ਰਧਾਨ ਮਾਲਵਾ ਕਾਲਜ, ਬਠਿੰਡਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ¢ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਨੇ ਸ਼ਮਾ ਰੌਸ਼ਨ ਕਰਕੇ ਕੀਤੀ¢ ਕਾਲਜ ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀਆਂ ਸੱਭਿਆਚਾਰਕ, ਵਿੱਦਿਅਕ ਅਤੇ ਖੇਡ ਗਤੀਵਿਧੀਆਂ ਦਾ ਵਿਸਥਾਰ-ਪੂਰਵਕ ਵਰਣਨ ਕੀਤਾ¢ ਮੁੱਖ ਮਹਿਮਾਨ ਕੇ.ਪੀ.ਐਸ ਬਰਾੜ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿਚ ਕਲਾ ਮੇਲੇ ਅਤੇ ਮੁਕਾਬਲਿਆ ਦੀ ਅਜੋਕੇ ਸਮੇਂ ਵਿਚ ਸਖ਼ਤ ਲੋੜ ਹੈ¢ ਰਮਨ ਕੁਮਾਰ ਸਿੰਗਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ-ਮੁਕਤ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਉਸਾਰੂ ਕਾਰਜਾਂ ਵਿਚ ਲਗਾਉਣ ਦੀ ਲੋੜ ਹੈ¢ ਕਾਲਜ ਦੀ ਸਿਲਵਰ ਜੁਬਲੀ ਦੇ ਮੌਕੇ 'ਤੇ ਕਾਲਜ ਵਿਚ ਪਿਛਲੇ 5 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਸਟਾਫ਼ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਮਾਲਵਾ ਕਾਲਜ, ਬਠਿੰਡਾ ਦੇ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਗੁਰਸ਼ਰਨ ਕੌਰ ਸਸਸਸ ਭਾਈ ਰੂਪਾ, ਸ਼੍ਰੀਮਤੀ ਰਾਜਵਿੰਦਰ ਕੌਰ ਸਸਸਸ (ਲੜਕੀਆਂ) ਗੋਨਿਆਣਾ ਮੰਡੀ ਅਤੇ ਸ਼੍ਰੀਮਤੀ ਇੰਦਰਪ੍ਰੀਤ ਕੌਰ, ਰਿਵਾਜ ਕਰੀਏਸ਼ਨ ਬਠਿੰਡਾ ਨੇ ਨਿਭਾਈ, ਮੰਚ ਸੰਚਾਲਨ ਪਿ੍ਯੰਕਾ ਅਤੇ ਗਗਨਦੀਪ ਕੌਰ ਨੇ ਕੀਤਾ¢ ਇਸ ਮੌਕੇ ਮਾਲਵਾ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਦੇ ਡੀਨ ਰਘਵੀਰ ਚੰਦ ਸ਼ਰਮਾ, ਡਾ. ਆਂਚਲ ਗਾਂਧੀ ਮੁਖੀ ਮੈਨੇਜਮੈਂਟ ਵਿਭਾਗ, ਜਸਵੀਰ ਕੌਰ ਮੁਖੀ ਆਰਟਸ ਵਿਭਾਗ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀ, ਅਧਿਆਪਕ ਅਤੇ ਹੋਰ ਪਤਵੰਤੇ ਸ਼ਾਮਿਲ ਹੋਏ¢ ਇਸ ਮੌਕੇ ਕੋਰੀਓਗ੍ਰਾਫ਼ੀ 'ਚ ਰੌਕ ਰਿੱਜ਼ ਸਕੂਲ ਮਹਿਮਾ ਸਰਕਾਰੀ ਨੇ ਪਹਿਲਾ ਸਥਾਨ, ਕਵਿਤਾ ਉਚਾਰਨ 'ਚ ਸ਼ਹੀਦ ਮੇਜਰ ਰਵਿੰਦਰ ਸਿੰਘ ਸਰਕਾਰੀ ਸਕੂਲ ਬਠਿੰਡਾ ਨੇ ਪਹਿਲਾ ਸਥਾਨ, ਸੋਲੋ ਡਾਂਸ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਕਰਸਰ ਥੇੜ੍ਹੀ ਨੇ ਪਹਿਲਾ ਸਥਾਨ, ਰੰਗੋਲੀ 'ਚ ਐਸ ਐਸ ਡੀ ਕ੍ਰਿਸ਼ਨਾ ਵਾਟਿਕਾ ਸਕੂਲ ਭੋਖੜਾ ਨੇ ਪਹਿਲਾ ਸਥਾਨ, ਪੋਸਟਰ ਬਣਾਉਣ ਮੁਕਾਬਲੇ 'ਚ ਆਦਰਸ਼ ਸਕੂਲ ਕੋਟਭਾਈ ਨੇ ਪਹਿਲਾ, ਕੁਇੱਜ਼ ਮੁਕਾਬਲੇ 'ਚ ਸਰਕਾਰੀ ਸੀਨੀ: ਸੈਕੰਡਰੀ ਸਕੂਲ ਖੇਮੂਆਣਾ ਨੇ ਪਹਿਲਾ, ਗਰੁੱਪ ਡਾਂਸ 'ਚ ਜੇਐਨਜੇ ਡੀਏਵੀ ਸਕੂਲ ਗਿੱਦੜਬਾਹਾ ਨੇ ਪਹਿਲਾ ਅਤੇ ਗਿੱਧੇ 'ਚ ਰੌਕ ਰਿੱਜ਼ ਪਬਲਿਕ ਸਕੂਲ ਮਹਿਮਾ ਸਰਕਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ | ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਓਵਰਆਲ ਟਰਾਫ਼ੀ ਜਿੱਤੀ |

Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਿਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਅਗਲੀ ਖ਼ਬਰ 6 ਫਰਵਰੀ ਤੋਂ ਲੱਗਣ ਵਾਲੇ ਪੱਕੇ ਮੋਰਚੇ ਸੰਬੰਧੀ ਭਾਕਿਯੂ (ਉਗਰਾਹਾਂ) ਦੀ ਮੀਟਿੰਗ ਹੋਈ
Ad Position 24