ਬਠਿੰਡਾ, 22 ਫਰਵਰੀ (ਵਲ੍ਹਾਣ)- ਚੌਥੀ ਪੰਜਾਬ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਬਠਿੰਡਾ ਦੇ ਅੰਤਰ-ਰਾਸ਼ਟਰੀ ਵੈਟਰਨ ਅਥਲੀਟ ਬਲਜੀਤ ਸਿੰਘ ਮਛਾਣਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 70 ਤੋਂ ਵੱਧ ਉਮਰ ਵਰਗ ਦੇ ਸ਼ਾਟਪੁੱਟ ਅਤੇ ਡਿਸਕਸ ਥਰੋ ਮੁਕਾਬਲੇ ਵਿਚ 2 ਸੋਨ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ¢ ਇਹ ਚੈਂਪੀਅਨਸ਼ਿਪ ਜੈਤੋ ਵਿਖੇ ਸਮਾਪਤ ਹੋਈ ਹੈ | ਮੁਕਾਬਲੇ ਤੋਂ ਬਾਅਦ ਬਲਜੀਤ ਸਿੰਘ ਮਛਾਣਾ ਨੇ ਆਪਣੇ ਦੋਵੇਂ ਤਗਮੇ ਆਪਣੇ ਸਵਰਗਵਾਸੀ ਪਿਤਾ ਅਜੈਬ ਸਿੰਘ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਬਾਪੂ ਜੀ ਦੀ ਪੇ੍ਰਰਨਾ ਅਤੇ ਅਸੀਸਾਂ ਸਦਾ ਉਨ੍ਹਾਂ ਨਾਲ ਰਹਿੰਦੀਆਂ ਹਨ, ਇਹ ਜਿੱਤ ਉਨ੍ਹਾਂ ਦੇ ਸੰਘਰਸ਼ ਅਤੇ ਪਰਿਵਾਰਕ ਸਹਿਯੋਗ ਦਾ ਨਤੀਜਾ ਹੈ¢ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਕੇ.ਪੀ.ਐਸ. ਬਰਾੜ, ਜਨਰਲ ਸੈਕਟਰੀ ਪ੍ਰੋ. ਅਮਰਵੀਰ ਲਾਡੀ ਗਰੇਵਾਲ, ਹਰਨੇਕ ਸਿੰਘ ਵਿਰਕ ਸਾਬਕਾ ਏਈਓ, ਡਾ. ਸੁਰਜੀਤ ਸਿੰਘ ਸਾਬਕਾ ਪਿ੍ੰਸੀਪਲ, ਹਰਪ੍ਰੀਤ ਬਾਬਾ ਕੋਚ ਭਾਰਤੀ ਕਬੱਡੀ ਟੀਮ, ਹਰਜਿੰਦਰ ਜਿੰਦਾ, ਗੁਰਪ੍ਰੀਤ ਸਿੰਘ ਨਥਾਣਾ, ਰਘਬੀਰ ਸਿੰਘ ਭੀਖੀ, ਰਘਬੀਰ ਮਾਨ ਤੁੰਗਵਾਲੀ, ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਜਗਦੀਸ਼ ਕੁਮਾਰ ਜੱਗੀ ਲੈਕਚਰਾਰ, ਪ੍ਰਵੇਜ਼ ਢਿੱਲੋਂ ਕੈਨੇਡਾ, ਰੋਮੀ ਸਿੱਧੂ ਕੈਨੇਡਾ, ਐਡਵੋਕੇਟ ਰਾਜਨ ਗਰਗ, ਪਿ੍ੰ. ਸੂਰਜ ਸੇਤੀਆ, ਜਸਵਿੰਦਰ ਪੱਕਾ ਆਦਿ ਨੇ ਉਨ੍ਹਾਂ ਨੂੰ ਜਿੱਤ ਲਈ ਮੁਬਾਰਕਬਾਦ ਦਿੱਤੀ ਹੈ¢