ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਦੇ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ ਪੀਰ ਲੱਖ ਦਾਤਾ ਸਾਹਿਬ ਦਾ ਸਾਲਾਨਾ ਜੋੜ ਮੇਲਾ 26 ਫਰਵਰੀ ਨੂੰ ਅਗਰਵਾਲ ਨਿਗਾਹਾਂ ਪੀਰਖਾਨਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਪ੍ਰਬੰਧਕਾਂ ਵਲੋਂ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ | ਅਗਰਵਾਲ ਨਿਗਾਹਾਂ ਪੀਰਖਾਨਾ ਸੁਸਾਇਟੀ ਜਗਾ ਰਾਮ ਤੀਰਥ ਵਲੋਂ ਜਾਰੀ ਪ੍ਰੈੱਸ ਬਿਆਨ 'ਚ ਗੱਦੀ ਨਸ਼ੀਨ ਪ੍ਰੇਮ ਕੁਮਾਰ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੀ ਸੰਗਤ ਦੇ ਰਹਿਣ ਅਤੇ ਰਿਹਾਇਸ਼ ਦੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਪੀਰਖਾਨਾ ਕਮੇਟੀ ਦੇ ਸਾਰੇ ਮੈਂਬਰਾਂ ਦੀਆਂ ਮੇਲੇ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਉਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਕੇ ਪੁਲਿਸ ਪਾਰਟੀਆਂ ਦੀਆਂ ਡਿਊਟੀਆਂ ਲਗਵਾਈਆਂ ਜਾ ਰਹੀਆਂ ਹਨ ਤਾਂਕਿ ਕੋਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਮੇਲਾ ਗਰਾਊਾਡ 'ਚ ਐਂਬੂਲੈਂਸ ਵੀ ਤਾਇਨਾਤ ਕੀਤੀ ਜਾਵੇਗੀ | ਉੱਧਰ ਪੀਰਖਾਨਾ ਕਮੇਟੀ ਦੇ ਸੱਤਪਾਲ ਬਾਬਾ, ਅੰਮਿ੍ਤਪਾਲ ਖ਼ਜ਼ਾਨਚੀ, ਰਾਮ ਕੁਮਾਰ ਜਿੰਦਲ, ਸੋਮਨਾਥ ਸੈਕਟਰੀ, ਅਸ਼ੋਕ ਕੁਮਾਰ, ਸੁਭਾਸ਼ ਕੁਮਾਰ ਤਲਵੰਡੀ ਸਾਬੋ, ਰਾਜ ਕੁਮਾਰ, ਪੱਪੀ, ਨਰਾਇਣ ਤਲਵੰਡੀ ਸਾਬੋ, ਗੰਡਾ ਸਿੰਘ, ਕ੍ਰਿਸ਼ਨ ਰਾਮ ਮੌੜ ਮੰਡੀ, ਬੰਟੀ ਠੇਕੇਦਾਰ ਮਾਨਸਾ, ਬਾਬਾ ਪੀਰ ਦਾਨ, ਬਾਬਾ ਕਾਲਾ, ਕ੍ਰਿਸ਼ਨ ਕੁਮਾਰ ਬਠਿੰਡਾ ਤੇ ਸੱਤਪਾਲ ਧਿੰਗੜ ਆਦਿ ਨੇ ਸੰਗਤਾਂ ਨੂੰ ਹੰੁਮ੍ਹ ਹੁਮਾ ਕੇ ਮੇਲੇ 'ਚ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ |