17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

7 ਸਾਲ ਬੀਤ ਜਾਣ ਦੇ ਬਾਵਜੂਦ ਨਿਗਮ ਨੇ ਘਰ-ਘਰ ਕੂੜਾ ਇਕੱਠਾ ਕਰਨ 'ਚ ਨਹੀਂ ਕੀਤਾ ਸੁਧਾਰ <br/>

Ad Position 21
No active advertisement
ਅਜੀਤ ਡੈਸਕ 23-02-2026
ਬਠਿੰਡਾ, 22 ਫਰਵਰੀ (ਰੋਮਾਣਾ)- ਨਗਰ ਨਿਗਮ ਬਠਿੰਡਾ ਵਲੋਂ ਸ਼ਹਿਰ ਦੇ ਘਰਾਂ, ਦੁਕਾਨਾਂ ਆਦਿ ਤੋਂ ਕੂੜਾ ਇਕੱਠਾ ਕਰਨ ਦਾ ਕੰਮ ਕਰੀਬ 10-12 ਸਾਲ ਪਹਿਲਾਂ ਜੇ.ਆਈ.ਟੀ.ਐਫ. ਕੰਪਨੀ ਨੂੰ ਦਿੱਤਾ ਗਿਆ ਸੀ, ਉਸ ਸਮੇਂ ਬਾਕੀ ਦਿਨਾਂ ਦੇ ਇਲਾਵਾ ਐਤਵਾਰ ਨੂੰ ਵੀ ਕੂੜਾ ਇਕੱਠਾ ਕੀਤਾ ਜਾਂਦਾ ਸੀ | ਉਸ ਕੰਪਨੀ ਦੇ ਨਾਲ ਮਤਭੇਦਾਂ ਅਤੇ ਅਦਾਲਤੀ ਕੇਸਾਂ ਆਦਿ ਕਾਰਨ ਬਠਿੰਡਾ ਨਗਰ ਨਿਗਮ ਨੂੰ ਘਰ-ਘਰ ਕੂੜਾ ਇਕੱਠਾ ਕਰਨ ਦਾ ਕੰਮ ਆਪਣੇ ਹੱਥ ਵਿਚ ਲੈਣਾ ਪਿਆ ਅਤੇ ਘਰ-ਘਰ ਕੂੜਾ ਇਕੱਠਾ ਕਰਨ ਲਈ ਕਈ ਕਰੋੜਾਂ ਰੁਪਏ ਦੇ ਟਿੱਪਰਾਂ ਦੀ ਖ਼ਰੀਦ ਕੀਤੀ ਗਈ ਤੇ ਉਸ ਦੇ ਲਈ ਸਟਾਫ਼ ਦਾ ਵੀ ਪ੍ਰਬੰਧ ਕੀਤਾ ਗਿਆ ਸੀ | ਨਗਰ ਨਿਗਮ ਵਲੋਂ ਸਾਲ 2018-2019 'ਚ ਟਿੱਪਰਾਂ ਦੀ ਖ਼ਰੀਦ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਤੇ ਉਸ ਦੇ ਬਾਅਦ ਨਿਗਮ ਵਲੋਂ ਆਪਣੇ ਪੱਧਰ 'ਤੇ ਘਰ-ਘਰ ਵਿਚੋਂ ਕੂੜਾ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਸੀ.ਐਨ.ਜੀ. ਨਾਲ ਚੱਲਣ ਵਾਲੇ ਟਿੱਪਰਾਂ ਦੀ ਖ਼ਰੀਦ ਕਰਦੇ ਹੋਏ ਕਈ ਟਰੈਕਟਰ-ਟਰਾਲੀਆਂ ਵੀ ਖ਼ਰੀਦੀਆਂ ਗਈਆਂ ਸਨ | ਇਸ ਦੌਰਾਨ ਨਿਗਮ ਨੇ 100 ਦੇ ਕਰੀਬ ਵਾਹਨਾਂ ਦੀ ਖ਼ਰੀਦ ਕੀਤੀ ਗਈ ਸੀ ਪਰ ਅਫ਼ਸੋਸ ਫਿਰ ਵੀ ਨਿਗਮ ਬਠਿੰਡਾ ਵਲੋਂ ਲੋਕਾਂ ਦੇ ਘਰਾਂ, ਦੁਕਾਨਾਂ ਆਦਿ ਤੋਂ ਪ੍ਰਤੀ ਦਿਨ ਕੂੜਾ ਇਕੱਠਾ ਕਰਨ ਵਿਚ ਨਾਕਾਮਯਾਬ ਸਾਬਤ ਹੋ ਰਿਹਾ ਹੈ | ਇਸ ਮੌਕੇ ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਉਸ ਨੇ 2 ਜਨਵਰੀ 2026 ਨੂੰ ਨਿਗਮ ਨੂੰ ਇਕ ਆਰਟੀਆਈ ਪਾ ਕੇ ਨਿਗਮ 'ਚ ਘਰ-ਘਰ ਵਿਚੋਂ ਕੂੜਾ ਕਰਕਟ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਤੇ ਉਨ੍ਹਾਂ ਦੇ ਨਾਮ, ਅਹੁਦਾ, ਮੋਬਾਇਲ ਨੰਬਰ ਆਦਿ ਦੀ ਸੂਚਨਾ ਮੰਗੀ ਗਈ ਸੀ | ਜਿਸ ਦੇ ਜਵਾਬ ਵਿਚ ਨਿਗਮ ਦੇ ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ ਕਮ-ਲੋਕ ਸੂਚਨਾ ਅਧਿਕਾਰੀ ਵਲੋਂ ਉਸ ਨੂੰ 21 ਜਨਵਰੀ 2026 ਨੂੰ ਭੇਜੇ ਗਏ ਪੱਤਰ ਅਨੁਸਾਰ ਸ਼ਹਿਰ ਵਿਚੋਂ ਕੂੜਾ ਇਕੱਠਾ ਕਰਨ ਵਾਲੇ 328 ਕਰਮਚਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਕਿਹਾ ਕਿ ਇੰਨੇ ਜ਼ਿਆਦਾ ਕਰਮਚਾਰੀਆਂ ਹੋਣ ਦੇ ਬਾਵਜੂਦ ਅੱਜ ਵੀ ਸ਼ਹਿਰ ਦੇ ਘਰਾਂ ਵਿਚੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ | ਜਦਕਿ ਕੂੜਾ ਇਕੱਠਾ ਕਰਨ ਦੇ ਨਾਮ 'ਤੇ ਲੋਕਾਂ ਤੋਂ ਕਰੋੜਾਂ ਰੁਪਏ ਬਿੱਲ ਦੇ ਰੂਪ ਵਿਚ ਲਏ ਜਾ ਰਹੇ ਹਨ | ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਅਧਿਕਾਰੀਆਂ ਵਲੋਂ ਜੋ ਘਰ-ਘਰ ਵਿਚੋਂ ਕੂੜਾ ਇਕੱਠਾ ਕਰਨ ਲਈ ਲਗਾਏ ਵਾਹਨਾਂ ਦੀ ਰਿਪੇਅਰ ਦੇ ਖਰਚੇ, ਵਾਹਨਾਂ 'ਚ ਪਏ ਤੇਲ ਦੇ ਖਰਚੇ, ਘਰਾਂ ਵਿਚੋਂ ਕੂੜਾ ਚੁੱਕਣ ਲਈ ਲੋਕਾਂ ਤੋਂ ਲਏ ਬਿੱਲ ਦੇ ਰੂਪ 'ਚ ਲਏ ਪੈਸੇ ਨੂੰ ਕਿਸ ਕੰਮ ਲਈ ਵਰਤੋਂ ਕੀਤੀ ਗਈ ਹੈ, ਉਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜਗ੍ਹਾ ਰਾਮ ਤੀਰਥ ਵਿਖੇ ਲੱਖਦਾਤਾ ਪੀਰ ਦਾ ਜੋੜ ਮੇਲਾ 26 ਨੂੰ ਅਗਲੀ ਖ਼ਬਰ ਲਾਇਨੋਂਪਾਰ ਇਲਾਕੇ 'ਚ ਇਕ ਨੌਜਵਾਨ ਦੀ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਕੁੱਟਮਾਰ
Ad Position 24