08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵੋਟਰਾਂ ਦੀ ਮੈਪਿੰਗ ਸੰਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 25-02-2026
ਬਠਿੰਡਾ, 24 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਚੋਣ ਅਫ਼ਸਰ ਰਾਜ਼ੇਸ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ, 92-ਬਠਿੰਡਾ (ਸ਼ਹਿਰੀ) ਬਲਕਰਨ ਸਿੰਘ ਮਾਹਲ ਵਲੋਂ ਦੱਸਿਆ ਗਿਆ ਹੈ ਕਿ ਹਲਕੇ ਵਿਚ ਵੋਟਰਾਂ ਦੀ ਮੈਪਿੰਗ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਮੈਪਿੰਗ ਦੀ ਪ੍ਰਤੀਸ਼ਤ ਦਰ ਨੂੰ ਵਧਾਉਣ ਲਈ ਸੈਕਟਰ ਅਫ਼ਸਰਾਂ, ਬੀ.ਐਲ.ਓਜ਼ ਅਤੇ ਸਵੀਪ ਟੀਮਾਂ ਨੂੰ ਸਾਂਝੇ ਤੌਰ 'ਤੇ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਐਸ. ਆਈ. ਆਰ. ਕੈਂਪ ਦੌਰਾਨ 25 ਫਰਵਰੀ ਮਾਨਵ ਗਰਗ, ਏ.ਟੀ.ਈ. ਮੋ: 99155-87533 ਵਲੋਂ ਬੂਥ ਨੰਬਰ 11 ਤੋਂ 19 ਤੱਕ ਅਤੇ ਅਸੀਮ ਕੁਮਾਰ ਮੋ: 99886-58342 ਵਲੋਂ ਬੂਥ ਨੰਬਰ 126 ਤੋਂ 134 ਤੱਕ ਦੇ ਵੋਟਰਾਂ ਦੀ ਮੈਪਿੰਗ ਕਰਵਾਈ ਜਾਵੇਗੀ | ਇਸੇ ਤਰ੍ਹਾਂ 26 ਫਰਵਰੀ ਨੂੰ ਦਵਿੰਦਰ ਸਿੰਘ, ਏ.ਡੀ.ਓ., ਮ: 98766-10094 ਵਲੋਂ ਬੂਥ ਨੰਬਰ 20 ਤੋਂ ਲੈਕੇ 28 ਅਤੇ 30 ਤੱਕ ਅਤੇ ਸਰਬਜੀਤ ਸਿੰਘ ਮੋ: 92561-00480 ਵਲੋਂ ਬੂਥ ਨੰਬਰ 140,141,144,145,146,147,154,155 ਅਤੇ 156 ਦੇ ਵੋਟਰਾਂ ਦੀ ਮੈਪਿੰਗ ਕੀਤੀ ਜਾਵੇਗੀ | 27 ਫਰਵਰੀ ਨੂੰ ਗੁਰਜੀਤ ਵਿਰਕ ਏ. ਏ. ਈ., ਮੋ: ਨੰਬਰ 90233-22977 ਵਲੋਂ ਬੂਥ ਨੰਬਰ 29, 31, 32, 33, 34, 35, 41, 42 ਅਤੇ 43 ਅਤੇ ਸੱਤਪਾਲ ਸਿੰਘ ਮੋ: 98721-51560 ਵਲੋਂ ਬੂਥ ਨੰਬਰ 135, 136, 139, 142, 143, 151, 152, 153 ਅਤੇ 160 ਦੇ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇਗੀ | 28 ਫਰਵਰੀ ਨੂੰ ਭੀਮ ਸੈਨ ਮੋ: 94177-78797 ਵਲੋਂ ਬੂਥ ਨੰਬਰ 36 ਤੋਂ 40 ਅਤੇ 44 ਤੋਂ 48 ਤੱਕ ਅਤੇ ਜਤਿੰਦਰ ਕੁਮਾਰ ਮੋ: 81465-82442 ਵਲੋਂ ਬੂਥ ਨੰਬਰ 161, 162, 163, 166, 167, 168, 169, 170, 171 ਅਤੇ 172 ਦੇ ਵੋਟਰਾਂ ਦੀ ਮੈਪਿੰਗ ਕੀਤੀ ਜਾਵੇਗੀ | ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਸਬੰਧਿਤ ਬੂਥਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਤਾਰੀਖਾਂ ਨੂੰ ਕੈਂਪ ਵਿਚ ਪਹੁੰਚ ਕੇ ਆਪਣੀ ਮੈਪਿੰਗ ਜ਼ਰੂਰ ਕਰਵਾ ਕੇ ਲੋਕਤੰਤਰਕ ਪ੍ਰਕਿਰਿਆ ਵਿਚ ਆਪਣਾ ਯੋਗਦਾਨ ਪਾਉਣ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖੇਤਰਪਾਲ ਦਾ ਭੰਡਾਰਾ 3 ਮਾਰਚ ਨੂੰ <br/> ਅਗਲੀ ਖ਼ਬਰ ਲੋਜਪਾ ਨੇ ਔਰਤਾਂ ਲਈ ਇੱਕ-ਇੱਕ ਹਜ਼ਾਰ ਰੁਪਏ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਵਿਖਾਵਾ
Ad Position 24