ਗੋਨਿਆਣਾ, 24 ਫਰਵਰੀ (ਲਛਮਣ ਦਾਸ ਗਰਗ): ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਹਰੇ ਡੋਡਿਆਂ ਸਮੇਤ ਇੱਕ ਨਸ਼ਾ ਤਸ਼ੱਕਰ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਦਿਲਬਾਗ ਸਿੰਘ ਅਤੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਲਾਕੇ ਦੇ ਪਿੰਡ ਖਿਆਲੀ ਵਾਲਾ ਕੋਲ ਇਕ ਨਸ਼ਾ ਤਸ਼ੱਕਰ ਨਸ਼ੇ ਦੀ ਖ਼ਰੀਦੋ ਫ਼ਰੋਖ਼ਤ ਕਰਨ ਦੀ ਆੜ ਵਿਚ ਟਹਿਲ ਰਿਹਾ ਹੈ, ਜਿਸ ਤਹਿਤ ਪੁਲਿਸ ਨੇ ਟਰੈਪ ਲਗਾ ਕੇ ਜਦੋਂ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਪੁਲਿਸ ਨੇ ਉਸ ਕੋਲੋਂ 16284 ਕਿੱਲੋ ਪੋਸਤ ਦੇ ਹਰੇ ਡੋਡੇ ਬਰਾਮਦ ਕੀਤੇ | ਪੁਲਿਸ ਨੇ ਨਸ਼ਾ ਤਸ਼ੱਕਰ ਦੀ ਪਹਿਚਾਣ ਰੂਪ ਸਿੰਘ ਵਾਸੀ ਖਿਆਲੀ ਵਾਲਾ ਵਜੋਂ ਕੀਤੀ ਹੈ | ਪੁਲਿਸ ਨੇ ਰੂਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |