08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੁਲਿਸ ਚੌਕੀ ਸੀਂਗੋ ਦੇ ਮੁਲਾਜ਼ਮ ਬੇਅੰਤ ਸਿੰਘ ਨੂੰ ਡਿਗਿਆ ਪਰਸ ਮਿਲਿਆ

Ad Position 21
No active advertisement
ਅਜੀਤ ਡੈਸਕ 25-02-2026
ਸੀਂਗੋ ਮੰਡੀ, 24 ਫਰਵਰੀ (ਪਿ੍ੰਸ ਗਰਗ)-ਪੁਲਿਸ ਚੌਕੀ ਸੀਂਗੋ ਵਿਖੇ ਤੈਨਾਤ ਮੁਲਾਜ਼ਮ ਬੇਅੰਤ ਸਿੰਘ ਨੂੰ ਤਲਵੰਡੀ ਸਾਬੋ ਟਰੈਕਟਰ ਮੰਡੀ ਕੋਲ ਡਿਊਟੀ ਜਾਣ ਸਮੇਂ ਇਕ ਡਿੱਗਿਆ ਹੋਇਆ ਪਰਸ ਮਿਲਿਆ | ਜਿਸ ਨੂੰ ਚੁੱਕ ਕੇ ਉਨ੍ਹਾਂ ਇਸ ਪਰਸ ਦੇ ਅਸਲ ਮਾਲਕ ਨੂੰ ਲੱਭ ਕੇ ਉਸ ਦੇ ਹਵਾਲੇ ਕੀਤਾ | ਇਸ ਪਰਸ ਵਿਚ ਕੁਝ ਨਗਦੀ, ਏ. ਟੀ. ਐਮ., ਪੈਨ ਕਾਰਡ, ਡਰਾਇਵਿੰਗ ਲਾਈਸੈਂਸ ਤੇ ਹੋਰ ਜ਼ਰੂਰੀ ਡਾਕੂਮੈਂਟ ਆਦਿ ਮੌਜੂਦ ਸਨ | ਪਰਸ ਵਿਚ ਮਿਲੇ ਆਧਾਰ ਕਾਰਡ ਅਤੇ ਹੋਰ ਡਾਕੂਮੈਂਟ ਤੋਂ ਪਰਸ ਦੇ ਮਾਲਕ ਗੱਬਰ ਸਿੰਘ ਵਾਸੀ ਕੋਰੇਆਣਾ ਦੀ ਪਛਾਣ ਹੋਈ | ਮੁਲਾਜ਼ਮ ਵਲੋਂ ਉਸ ਨੂੰ ਬੁਲਾ ਕੇ ਉਨ੍ਹਾਂ ਦਾ ਪਰਸ ਵਾਪਸ ਕਰ ਦਿੱਤਾ, ਜਿਸ ਨਾਲ ਆਮ ਲੋਕਾਂ ਵਿਚ ਪੁਲਿਸ ਮੁਲਾਜ਼ਮ ਬੇਅੰਤ ਸਿੰਘ ਵਲੋਂ ਦਿਖਾਈ ਇਮਾਨਦਾਰੀ ਬਾਰੇ ਖੂਬ ਪ੍ਰਸੰਸਾ ਹੋ ਰਹੀ ਹੈ | ਪਰਸ ਦੇ ਮਾਲਕ ਗੱਬਰ ਸਿੰਘ ਵਲੋਂ ਪੁਲਿਸ ਮੁਲਾਜ਼ਮ ਬੇਅੰਤ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪ੍ਰਮਾਣੂ ਊਰਜਾ ਅਤੇ ਮਹੱਤਵਪੂਰਨ ਖਣਿਜਾਂ 'ਤੇ ਰਾਸ਼ਟਰੀ ਕਾਨਫ਼ਰੰਸ ਐਨਈਸੀਐਮ-2026 ਸ਼... ਅਗਲੀ ਖ਼ਬਰ ਦੀਪ ਇੰਸਟੀਚਿਊਟ ਆਫ ਨਰਸਿੰਗ ਲਹਿਰਾ ਮੁਹੱਬਤ ਦਾ ਨਤੀਜਾ ਸੌ ਫੀਸਦੀ
Ad Position 24