08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪ੍ਰਮਾਣੂ ਊਰਜਾ ਅਤੇ ਮਹੱਤਵਪੂਰਨ ਖਣਿਜਾਂ 'ਤੇ ਰਾਸ਼ਟਰੀ ਕਾਨਫ਼ਰੰਸ ਐਨਈਸੀਐਮ-2026 ਸ਼ੁਰੂ

Ad Position 21
No active advertisement
ਅਜੀਤ ਡੈਸਕ 25-02-2026
ਬਠਿੰਡਾ, 24 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਇੰਡੀਅਨ ਨਿਊਕਲੀਅਰ ਸੋਸਾਇਟੀ ਅਤੇ ਐਟੋਮਿਕ ਮਿਨਰਲਜ਼ ਡਾਇਰੈਕਟੋਰੇਟ ਫ਼ਾਰ ਐਕਸਪਲੋਰੇਸ਼ਨ ਐਂਡ ਰਿਸਰਚ ਦੇ ਸਹਿਯੋਗ ਨਾਲ, ਆਪਣੇ ਯੂਨੀਵਰਸਿਟੀ ਆਡੀਟੋਰੀਅਮ ਵਿਖੇ 'ਨਿਊਕਲੀਅਰ ਐਨਰਜੀ ਐਂਡ ਕਿ੍ਟੀਕਲ ਮਿਨਰਲਜ਼' ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨੀ ਸਮਾਰੋਹ ਕੀਤਾ ਗਿਆ | ਉਦਘਾਟਨੀ ਸਮਾਰੋਹ ਵਿਚ ਰਾਜੇਸ਼ ਧੀਮਾਨ, ਆਈਏਐਸ, ਡਿਪਟੀ ਕਮਿਸ਼ਨਰ, ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਆਈਐਨਐਸ ਦੇ ਪ੍ਰਧਾਨ ਵੀ.ਕੇ. ਮਨਚੰਦਾ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਵਾਗਤੀ ਭਾਸ਼ਣ ਦਿੰਦਿਆਂ ਪ੍ਰੋ. ਅੰਜਨਾ ਮੁੰਸ਼ੀ, ਡਾਇਰੈਕਟਰ (ਰਿਸਰਚ ਐਂਡ ਡਿਵੈਲਪਮੈਂਟ), ਨੇ ਜ਼ੋਰ ਦਿੱਤਾ ਕਿ ਨੈੱਟ-ਜ਼ੀਰੋ ਉਤਸਰਜਨਾਂ ਦੇ ਲਕਸ਼ ਨੂੰ ਹਾਸਲ ਕਰਨ ਲਈ ਸੰਤੁਲਿਤ ਅਤੇ ਵਿਭਿੰਨ ਸਾਫ਼ ਊਰਜਾ ਪੋਰਟਫੋਲਿਓ ਦੀ ਲੋੜ ਹੈ | ਉਨ੍ਹਾਂ ਨੇ ਨਿਊਕਲੀਅਰ ਊਰਜਾ ਅਤੇ ਕਿ੍ਟੀਕਲ ਖਣਿਜਾਂ ਨੂੰ ਟਿਕਾਊ ਵਿਕਾਸ ਦੇ ਅਹਿਮ ਸਤੰਭ ਵਜੋਂ ਦਰਸਾਇਆ | ਕਾਨਫ਼ਰੰਸ ਦੇ ਕਨਵੀਨਰ ਪ੍ਰੋ. ਸਮੀਰ ਦੁਰਾਨੀ ਨੇ ਨਿਊਕਲੀਅਰ ਊਰਜਾ, ਸੁਰੱਖਿਆ ਪ੍ਰਣਾਲੀਆਂ, ਰੇਅਰ ਅਰਥ ਸਰੋਤਾਂ ਦੇ ਵਿਕਾਸ ਅਤੇ ਉੱਭਰ ਰਹੀਆਂ ਸਾਫ਼ ਤਕਨਾਲੋਜੀਆਂ ਵਿਚ ਭਾਰਤ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ | ਆਪਣੇ ਸੰਬੋਧਨ ਵਿਚ ਇੰਡੀਅਨ ਨਿਊਕਲੀਅਰ ਸੋਸਾਇਟੀ ਦੇ ਪ੍ਰਧਾਨ ਪ੍ਰੋ. ਵੀ.ਕੇ. ਮਨਚੰਦਾ ਨੇ ਵਿਸ਼ਵ ਪੱਧਰ 'ਤੇ ਨਿਊਕਲੀਅਰ ਊਰਜਾ ਦੇ ਰੁਝਾਨਾਂ ਉੱਤੇ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ ਦੁਨੀਆ ਭਰ ਵਿਚ 400 ਤੋਂ ਵੱਧ ਨਿਊਕਲੀਅਰ ਰਿਐਕਟਰ ਕਾਰਗਰ ਹਨ ਅਤੇ ਕਈ ਹੋਰ ਵਿਕਾਸ ਅਧੀਨ ਹਨ | ਮੁੱਖ ਮਹਿਮਾਨ ਰਾਜੇਸ਼ ਧੀਮਾਨ ਨੇ ਰਾਸ਼ਟਰੀ ਮਹੱਤਤਾ ਦੇ ਵਿਸ਼ੇ 'ਤੇ ਕਾਨਫ਼ਰੰਸ ਕਰਨ ਲਈ ਯੂਨੀਵਰਸਿਟੀ ਦੀ ਪ੍ਰਸ਼ੰਸਾ ਕੀਤੀ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸੀਯੂ ਪੰਜਾਬ ਦੇ ਵਾਇਸ-ਚਾਂਸਲਰ, ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਿਊਕਲੀਅਰ ਊਰਜਾ ਅਤੇ ਕਿ੍ਟੀਕਲ ਖਣਿਜ ਦੇਸ਼ ਦੇ ਤਕਨੀਕੀ ਅਤੇ ਆਰਥਿਕ ਭਵਿੱਖ ਨੂੰ ਆਕਾਰ ਦੇਣ ਵਿਚ ਨਿਰਣਾਇਕ ਭੂਮਿਕਾ ਨਿਭਾਉਣਗੇ | ਉਦਘਾਟਨੀ ਸੈਸ਼ਨ ਸੀਯੂ ਪੰਜਾਬ ਦੇ ਰਜਿਸਟਰਾਰ ਡਾ: ਵਿਜੇ ਸ਼ਰਮਾ ਦੇ ਧੰਨਵਾਦ ਮਤੇ ਨਾਲ ਸਮਾਪਤ ਹੋਇਆ | ਇਸ ਕਾਨਫ਼ਰੰਸ ਵਿਚ ਛੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਕੇਂਦਰ ਨੈਸ਼ਨਲ ਨਿਊਕਲੀਅਰ ਮਿਸ਼ਨ, ਕਿ੍ਟੀਕਲ ਖਣਿਜ ਖੋਜ, ਟਿਕਾਊ ਨਿਊਕਲੀਅਰ ਊਰਜਾ ਅਤੇ ਕਚਰਾ ਪ੍ਰਬੰਧਨ, ਉੱਨਤ ਰਿਐਕਟਰ ਤਕਨਾਲੋਜੀਆਂ, ਨਿਊਕਲੀਅਰ ਮੈਡੀਸਨ, ਰੇਡੀਏਸ਼ਨ ਦੇ ਸਮਾਜਿਕ ਉਪਯੋਗ ਅਤੇ ਖਣਿਜ ਪ੍ਰੋਸੈਸਿੰਗ 'ਤੇ ਹੈ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤ ਕੌਰ ਨੇ ਧਾਰਮਿਕ ਪ੍ਰੀਖਿਆ 'ਚ ਪੰਜਾਬ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਪੁਲਿਸ ਚੌਕੀ ਸੀਂਗੋ ਦੇ ਮੁਲਾਜ਼ਮ ਬੇਅੰਤ ਸਿੰਘ ਨੂੰ ਡਿਗਿਆ ਪਰਸ ਮਿਲਿਆ
Ad Position 24