08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

35 ਗਰਭਵਤੀ ਮਹਿਲਾਵਾਂ ਨੂੰ ਵੰਡਿਆ ਪੌਸ਼ਟਿਕ ਆਹਾਰ

Ad Position 21
No active advertisement
ਅਜੀਤ ਡੈਸਕ 25-02-2026
ਬਠਿੰਡਾ, 24 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ੍ਰੀ ਰਾਮ ਹੈਲਥ ਸੋਸਾਇਟੀ ਰਜਿ. ਬਠਿੰਡਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਗਰਭਵਤੀ ਮਹਿਲਾਵਾਂ ਲਈ ਪੋਸ਼ਟਿਕ ਆਹਾਰ ਵੰਡ ਸਮਾਗਮ ਆਯੋਜਿਤ ਕੀਤਾ ਗਿਆ¢ ਇਸ ਮੌਕੇ 'ਤੇ 35 ਗਰਭਵਤੀ ਮਹਿਲਾਵਾਂ ਨੂੰ ਪੋਸ਼ਟਿਕ ਆਹਾਰ ਕਿੱਟਾਂ ਵੰਡੀਆਂ ਗਈਆਂ¢ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਗੁਰੂ ਕਾਸ਼ੀ ਕਾਲਜ ਦੀ ਡੀਨ ਸਰਦਾਰਨੀ ਨਰਿੰਦਰ ਕੌਰ ਸ਼ਾਮਲ ਹੋਏ¢ ਉਨ੍ਹਾਂ ਨੇ ਸੋਸਾਇਟੀ ਵਲੋਂ ਚਲਾਏ ਜਾ ਰਹੇ 'ਕੁਪੋਸ਼ਣ ਭਜਾਓ, ਜੱਚਾ-ਬੱਚਾ ਤੰਦਰੁਸਤ ਬਣਾਓ' ਮਿਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ¢ ਡਾ. ਆਰ. ਮਹੇਸਵਰੀ ਨੇ 'ਮਾਂ' ਦੇ ਦੱੁਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਲਈ 'ਮਾਂ' ਦਾ ਦੁੱਧ ਸਭ ਤੋਂ ਵਧੀਆ ਗੁੜਤੀ ਹੈ¢ ਜੇ 'ਮਾਂ' ਬੱਚੇ ਨੂੰ ਲਗਾਤਾਰ ਦੁੱਧ ਪਿਲਾਉਂਦੀ ਹੈ ਤਾਂ 'ਮਾਂ' ਅਤੇ ਬੱਚਾ ਦੋਵੇਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ¢ ਸੋਸਾਇਟੀ ਦੇ ਸਕੱਤਰ ਓਮੇਧ ਜੈਨ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਗਰਭਵਤੀ ਮਹਿਲਾਵਾਂ ਲਈ ਪੋਸ਼ਟਿਕ ਆਹਾਰ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਦੱਸਿਆ¢ ਇਸ ਮੌਕੇ ਇੰਦਰਜੀਤ ਗੁਪਤਾ ਪ੍ਰਧਾਨ, ਸ੍ਰੀ ਰਾਮ ਸਰਨਮ ਆਸ਼ਰਮ, ਬਾਲਕਿਸ਼ਨ ਗੋਇਲ, ਸੁਭਾਸ਼ ਗੋਇਲ, ਰਣਧੀਰ ਯਾਦਵ, ਟਿੰਕੂ ਰਤਨ ਲਾਟਰੀ, ਪ੍ਰੇਮ ਕੁਮਾਰ, ਓਮ ਪੰਕਜ, ਅੰਗਰੇਜ਼ ਸਿੰਘ, ਸਿਕੰਦਰ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ 'ਪੰਜਾਬ ਬਚਾਓ' ਰੈਲੀ 7 ਮਾਰਚ ਨੂੰ ਗੋਨਿਆਣਾ ਮੰਡੀ 'ਚ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਚ ਆਈ. ਪੀ. ਐੱਸ. ਅਧਿਕਾਰੀ ਵਲੋਂ ਸਿਵਲ ਸੇਵਾਵਾਂ ਬਾਰੇ ਵਿਸ਼ੇਸ਼ ਭਾਸ਼ਨ
Ad Position 24