08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਬੱਲ੍ਹੋ ਵਿਖੇ ਸਾਲਾਨਾ ਅਥਲੈਟਿਕਸ ਮੀਟ ਧੂਮ-ਧਾਮ ਨਾਲ ਸੰਪੰਨ <br/>

Ad Position 21
No active advertisement
ਅਜੀਤ ਡੈਸਕ 25-02-2026
ਚਾਉਕੇ, 24 ਫਰਵਰੀ (ਮਨਜੀਤ ਸਿੰਘ ਘੜੈਲੀ): ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਗਰੁੱਪ ਆਫ਼ ਇੰਸਟੀਚਿਊਟਸ ਬੱਲ੍ਹੋ ਵਿਖੇ ਸਾਲਾਨਾ ਐਥਲੈਟਿਕਸ ਮੀਟ ਸ਼ਾਨੋ ਸ਼ੌਕਤ ਨਾਲ ਕਰਵਾਈ ਗਈ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਬੂਟਾ ਸਿੰਘ ਐੱਸ.ਐੱਚ.ਓ ਥਾਣਾ ਗਿੱਲ ਕਲਾਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਸੇਵਕ ਸਿੰਘ ਚੌਂਕੀ ਇੰਚਾਰਜ ਚਾਉਕੇ, ਸਰਪੰਚ ਗ੍ਰਾਮ ਪੰਚਾਇਤ ਬਦਿਆਲਾ ਲਛਮਣ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਬਲਜੀਤ ਕੌਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਵਿਸ਼ੇਸ਼ ਕਰਕੇ ਆਰਟਸ, ਨਰਸਿੰਗ ਅਤੇ ਐਜੂਕੇਸ਼ਨ 'ਚ ਪਿਛਲੇ ਲੰਮੇ ਸਮੇਂ ਤੋਂ ਇਸ ਕਾਲਜ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਇੱਥੋਂ ਦੀਆਂ ਵਿਦਿਆਰਥਣਾਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ | ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਤੋਂ ਬਾਅਦ ਐਥਲੈਟਿਕਸ ਮੀਟ ਦੀ ਸ਼ੁਰੂਆਤ ਖਿਡਾਰਨਾਂ ਵਲੋਂ ਸ਼ਾਨਦਾਰ ਮਾਰਚ ਪਾਸਟ ਅਤੇ ਸਹੁੰ ਚੁੱਕਣ ਦੀ ਰਸਮ ਅਦਾ ਕਰਕੇ ਕੀਤੀ ਗਈ | ਐਥਲੈਟਿਕਸ ਮੀਟ ਦੌਰਾਨ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕਮਲਜੀਤ ਸਿੰਘ ਗਿੱਲ ਤੇ ਵਿਸ਼ੇਸ਼ ਮਹਿਮਾਨ ਰਾਮ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਦੌੜਾਂ, ਲੰਬੀ ਛਾਲ, ਗੋਲਾ ਸੁੱਟਣ, ਡਿਸਕਸ ਥਰੋ, ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਗਏ | ਐਥਲੈਟਿਕਸ ਮੀਟ ਦੌਰਾਨ ਆਪਣੀ ਖੇਡ ਪ੍ਰਤਿਭਾ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਬੈੱਸਟ ਐਥਲੀਟ ਦਾ ਖ਼ਿਤਾਬ ਸੰਦੀਪ ਕੌਰ ਬੀ.ਏ ਭਾਗ ਤੀਸਰਾ ਕਲਾਸ ਨੇ ਆਪਣੇ ਨਾਂ ਕਰਵਾਇਆ | ਓਵਰਆਲ ਪ੍ਰਦਰਸ਼ਨ ਦੇ ਅਧਾਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਬੈੱਸਟ ਹਾਊਸ ਦਾ ਖ਼ਿਤਾਬ ਜਿੱਤਿਆ | ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਇੰਜ. ਯੁਵਰਾਜ ਗਰਗ ਨੇ ਸਮੁੱਚੀ ਪ੍ਰਬੰਧਕੀ ਕਮੇਟੀ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਾਲਜ ਸਪੋਰਟਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਮੁੱਖ ਮਹਿਮਾਨ, ਕਾਲਜ ਪ੍ਰਬੰਧਕੀ ਕਮੇਟੀ ਤੇ ਪਿ੍ੰਸੀਪਲ ਵਲੋਂ ਜੇਤੂ ਵਿਦਿਆਰਥਣਾਂ ਨੂੰ ਮੈਡਲ, ਟਰਾਫ਼ੀਆਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਸਵਿੰਦਰ ਸਿੰਘ ਤੇ ਪ੍ਰੋ. ਸੀਪ ਰਾਣੀ ਨੇ ਬਾਖ਼ੂਬੀ ਨਿਭਾਈ | ਇਸ ਸਪੋਰਟਸ ਮੀਟ ਨੂੰ ਨੇਪਰੇ ਚਾੜ੍ਹਨ ਚ ਨਰਸਿੰਗ ਵਿਭਾਗ ਦੇ ਮੁਖੀ ਮਨਜੀਤ ਕੌਰ, ਹਾਊਸ ਇੰਚਾਰਜ ਡਾ ਰਣਬੀਰ ਸਿੰਘ, ਗੁਰਪ੍ਰੀਤ ਕੌਰ, ਸੁਖਵੀਰ ਕੌਰ, ਰੁਪਿੰਦਰ ਕੌਰ ਅਤੇ ਖੇਡ ਕੋਆਰਡੀਨੇਟਰ ਜਗਦੀਪ ਸਿੰਘ ਅਤੇ ਗੁਰਪਿਆਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਫੂਲ ਦੇ ਪੁਸਤਕ ਮੇਲੇ ਵਿਚ ਮਹਿਰਾਜ ਸਕੂਲ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਪੇਸ਼ਕਾਰੀ ਅਗਲੀ ਖ਼ਬਰ 'ਪੰਜਾਬ ਬਚਾਓ' ਰੈਲੀ 7 ਮਾਰਚ ਨੂੰ ਗੋਨਿਆਣਾ ਮੰਡੀ 'ਚ
Ad Position 24