08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਰਾਮਪੁਰਾ ਫੂਲ ਦੇ ਪੁਸਤਕ ਮੇਲੇ ਵਿਚ ਮਹਿਰਾਜ ਸਕੂਲ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 25-02-2026
ਮਹਿਰਾਜ, 24 ਫ਼ਰਵਰੀ (ਸੁਖਪਾਲ ਮਹਿਰਾਜ)-ਪਿਛਲੇ ਦਿਨੀਂ ਦੋ ਰੋਜ਼ਾ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ 'ਤੇ ਰਾਮਪੁਰਾ ਫੂਲ ਵਿਚ ਆਯੋਜਿਤ ਪੁਸਤਕ ਮੇਲੇ ਦੌਰਾਨ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਪਿ੍ੰਸੀਪਲ ਗੀਤਾ ਅਰੋੜਾ ਦੀ ਰਹਿਨੁਮਾਈ ਹੇਠ ਵਿਦਿਆਰਥਣਾਂ ਨੇ 'ਗੁਰਮੁਖੀ ਦਾ ਬੇਟਾ' ਗੀਤ ਦੀ ਕੋਰੀਓਗ੍ਰਾਫੀ ਪੇਸ਼ ਕੀਤੀ | ਇਸ ਤੋਂ ਇਲਾਵਾ ਗੀਤ ਅਤੇ ਕਵਿਤਾਵਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਉਜਾਗਰ ਕੀਤਾ ਗਿਆ | ਇਸ ਪ੍ਰਸਤੁਤੀ ਦੀ ਤਿਆਰੀ ਪੰਜਾਬੀ ਅਧਿਆਪਕਾ ਤਰਨਜੀਤ ਕੌਰ ਅਤੇ ਅੰਗਰੇਜ਼ੀ ਅਧਿਆਪਕਾ ਸੁਖਵੀਰ ਕੌਰ ਵਲੋਂ ਕਰਵਾਈ ਗਈ | ਵਿਦਿਆਰਥਣਾਂ ਦੀ ਦਿਲ ਖਿੱਚਵੀਂ ਪੇਸ਼ਕਾਰੀ ਮੇਲੇ ਦੇ ਪਹਿਲੇ ਦਿਨ ਦਾ ਖਾਸ ਆਕਰਸ਼ਣ ਬਣੀ | ਪੁਸਤਕ ਮੇਲੇ ਦੇ ਪ੍ਰਬੰਧਕਾਂ ਵਲੋਂ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਗਾਈਡ ਅਧਿਆਪਕਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਪਿ੍ੰਸੀਪਲ ਗੀਤਾ ਅਰੋੜਾ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਅਜਿਹੇ ਮੰਚ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਅਤੇ ਮਾਂ ਬੋਲੀ ਨਾਲ ਜੁੜਾਵ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਇਨ੍ਹਾਂ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਕਰਦਾ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮੌੜ ਰੈਲੀ ਸੰਬੰਧੀ ਅਕਾਲੀ ਵਰਕਰਾਂ 'ਚ ਭਰਪੂਰ ਉਤਸ਼ਾਹ- ਸੇਖੋਂ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਬੱਲ੍ਹੋ ਵਿਖੇ ਸਾਲਾਨਾ ਅਥਲੈਟਿਕਸ ਮੀਟ ਧੂਮ-ਧਾਮ ਨਾਲ ਸੰਪੰਨ <br/>
Ad Position 24