08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੱਗੂ ਗਿੱਲ ਨੂੰ ਪੀ.ਐਫ.ਟੀ.ਏ.ਏ. ਦਾ ਅਹੁਦਾ ਮਿਲਣ 'ਤੇ ਇਲਾਕਾ ਵਾਸੀਆਂ ਵਲੋਂ ਵਧਾਈਆਂ

Ad Position 21
No active advertisement
ਅਜੀਤ ਡੈਸਕ 11-03-2026
ਮਹਿਰਾਜ, 10 ਮਾਰਚ (ਸੁਖਪਾਲ ਮਹਿਰਾਜ)- ਗੱਗੂ ਗਿੱਲ ਨੂੰ ਪੀ.ਐਫ.ਟੀ.ਏ.ਏ ਦਾ ਅਹੁਦਾ ਮਿਲਣ 'ਤੇ ਇਲਾਕਾ ਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ | ਗੱਗੂ ਗਿੱਲ ਨੂੰ ਪੀ.ਐਫ.ਟੀ.ਏ.ਏ (ਪੰਜਾਬੀ ਫ਼ਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ) ਦਾ ਅਹੁਦਾ ਮਿਲਣ 'ਤੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵਧਾਈ ਦਿੱਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਗਸੀਰ ਸਿੰਘ ਵੈਦ, ਯੋਧਾ ਮਹਿਰਾਜ, ਸਰਪੰਚ ਕੁਲਵੰਤ ਸਿੰਘ, ਸਰਪੰਚ ਲੱਖਾ ਪਿੱਪਲੀ, ਅਮਰਧੀਰ ਸਿੰਘ ਸਿੱਧੂ, ਕਿਸਾਨ ਆਗੂ ਮਿੱਠੂ ਸਿੰਘ ਵੈਦ ਅਤੇ ਗੁਰਮੇਲ ਸਿੰਘ ਲੀਡਰ ਨੇ ਗੱਗੂ ਗਿੱਲ ਨੂੰ ਇਸ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਪੰਜਾਬੀ ਫ਼ਿਲਮ ਇੰਡਸਟਰੀ ਦੀ ਭਲਾਈ ਅਤੇ ਕਲਾਕਾਰਾਂ ਦੇ ਹੱਕਾਂ ਲਈ ਹਮੇਸ਼ਾ ਵਧੀਆ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਗੱਗੂ ਗਿੱਲ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਸਿਨੇਮਾ ਨੂੰ ਨਵੀਂ ਪਛਾਣ ਦਿੱਤੀ ਹੈ ਅਤੇ ਆਸ ਹੈ ਕਿ ਉਹ ਇਸ ਅਹੁਦੇ 'ਤੇ ਰਹਿੰਦੇ ਹੋਏ ਵੀ ਕਲਾਕਾਰ ਭਾਈਚਾਰੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਸੁਨਿਆਰੇ ਦੀ ਦੁਕਾਨ 'ਚੋਂ ਸੋਨਾ-ਚਾਂਦੀ ਚੋਰੀ ਹੋਣ ਦੇ ਮਾਮਲੇ 'ਚ ਆਇਆ ਨਵਾਂ ਮੋੜ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ <br/>
Ad Position 24