08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸੁਨਿਆਰੇ ਦੀ ਦੁਕਾਨ 'ਚੋਂ ਸੋਨਾ-ਚਾਂਦੀ ਚੋਰੀ ਹੋਣ ਦੇ ਮਾਮਲੇ 'ਚ ਆਇਆ ਨਵਾਂ ਮੋੜ

Ad Position 21
No active advertisement
ਅਜੀਤ ਡੈਸਕ 11-03-2026
ਬਠਿੰਡਾ, 10 ਮਾਰਚ (ਪੱਤਰ ਪ੍ਰੇਰਕ)-ਇੱਥੋਂ ਦੇ ਪ੍ਰਤਾਪ ਨਗਰ 'ਚ ਪਿਛਲੇ ਜਨਵਰੀ ਮਹੀਨੇ ਵਿਚ ਇਕ ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦਾ ਸੋਨਾ-ਚਾਂਦੀ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ | ਸੁਨਿਆਰੇ ਨੇ ਪੁਲਿਸ ਵਲੋਂ ਬਰਾਮਦ ਕੀਤੀ ਚਾਂਦੀ ਨੂੰ ਨਕਲੀ ਦੱਸਿਆ ਹੈ, ਜਿਸ ਬਾਅਦ ਪੁਲਿਸ ਮਹਿਕਮੇ 'ਚ ਅਫਰਾ-ਤਫਰੀ ਮੱਚ ਗਈ ਹੈ | ਉੱਧਰ ਉੱਕਤ ਸੁਨਿਆਰੇ 'ਤੇ ਪਹਿਲਾਂ ਨਕਲੀ ਗਹਿਣੇ ਵੇਚਣ ਦਾ ਮੁਕੱਦਮਾ ਦਰਜ ਦੱਸਿਆ ਜਾ ਰਿਹਾ, ਜਿਸ ਕਰਕੇ ਇਹ ਮਾਮਲਾ ਹੋਰ ਸ਼ੱਕੀ ਬਣ ਗਿਆ ਹੈ ਤੇ ਪੁਲਿਸ ਨੇ ਜਾਂਚ ਵਿੱਢ ਦਿੱਤੀ ਹੈ | ਜਵੈਲਰਜ਼ ਪਾਰਸ ਨੇ ਦੱਸਿਆ ਕਿ ਜਨਵਰੀ ਮਹੀਨੇ 'ਚ ਉਸ ਦੀ ਦੁਕਾਨ 'ਚੋਂ ਲੁਟੇਰਿਆਂ ਨੇ 45 ਲੱਖ ਰੁਪਏ ਦਾ ਸੋਨਾ-ਚਾਂਦੀ ਚੋਰੀ ਕੀਤਾ ਸੀ, ਜਿਸ ਵਿਚ ਪੁਲਿਸ ਨੇ ਕੁਝ ਸਮੇਂ ਬਾਅਦ 3 ਚੋਰਾਂ ਸਮੇਤ 1 ਸੁਨਿਆਰੇ ਨੂੰ ਗਿ੍ਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ ਚੋਰੀ ਹੋਈ ਕੁਲ ਸਾਢੇ 9 ਕਿੱਲੋ ਚਾਂਦੀ 'ਚੋਂ ਇੱਟਾਂ ਦੇ ਰੂਪ ਵਿਚ ਮਿਲਟ ਕੀਤੀ ਹੋਈ 7 ਕਿੱਲੋ ਚਾਂਦੀ ਬਰਾਮਦ ਕਰ ਲਈ ਸੀ ਤੇ ਉਸ ਸਮੇਂ ਤੋਂ ਚਾਂਦੀ ਪੁਲਿਸ ਨਿਗਰਾਨੀ ਹੇਠ ਸੀ | ਸੁਨਿਆਰੇ ਨੇ ਕਿਹਾ ਕਿ ਉਕਤ ਚਾਂਦੀ ਨੂੰ ਹਾਸਲ ਕਰਨ ਤੋਂ ਪਹਿਲਾਂ ਉਸ ਨੇ ਚਾਂਦੀ ਦੀ ਜਾਂਚ ਲਈ ਅਦਾਲਤ 'ਚ ਅਰਜ਼ੀ ਦਾਖਲ ਕੀਤੀ ਸੀ, ਜਿਸ ਦੇ ਆਧਾਰ 'ਤੇ ਜਦੋਂ ਅੱਜ ਪੁਲਿਸ ਦੀ ਨਿਗਰਾਨੀ 'ਚ ਉਕਤ ਚਾਂਦੀ ਦੀ ਲੈਬ ਤੋਂ ਜਾਂਚ ਕਰਵਾਈ ਗਈ ਤਾਂ 7 ਕਿੱਲੋ 'ਚੋਂ ਕਰੀਬ 6 ਕਿੱਲੋ ਚਾਂਦੀ ਨਕਲੀ ਨਿਕਲੀ | ਉਨ੍ਹਾਂ ਦੋਸ਼ ਲਗਾਏ ਕਿ ਉਕਤ ਚੋਰਾਂ ਨੇ ਚਾਂਦੀ 'ਚ ਗੜਬੜੀ ਕਰਦਿਆਂ ਪੁਲਿਸ ਅਤੇ ਉਸ ਨੂੰ ਗੁੰਮਰਾਹ ਕੀਤਾ ਹੈ, ਜਿਸ ਦੀ ਕਥਿਤ ਦੋਸ਼ੀਆਂ ਤੋਂ ਮੁੜ ਪੁੱਛ-ਗਿੱਛ ਕਰਕੇ ਉਸ ਦੀ ਅਸਲੀ ਚਾਂਦੀ ਦੀ ਭਰਪਾਈ ਕਰਵਾਏ ਜਾਵੇ | ਇਸ ਸੰਬੰਧੀ ਐਸ.ਪੀ. (ਸਿਟੀ) ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਕਤ ਮਾਮਲੇ 'ਚ ਬਰਾਮਦ ਚਾਂਦੀ ਸੰਬੰਧੀ ਜਾਂਚ ਲਈ ਕਥਿਤ ਦੋਸ਼ੀਆਂ ਦਾ ਮੁੜ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ | ਐਸ.ਪੀ. ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਜਵੈਲਰਜ਼ ਦੇ ਖ਼ਿਲਾਫ਼ ਵੀ ਨਕਲੀ ਗਹਿਣਿਆਂ ਨੂੰ ਅਸਲੀ ਦੱਸ ਕੇ ਵੇਚਣ ਦਾ 2020 'ਚ ਥਾਣਾ ਕੈਨਾਲ ਕਾਲੋਨੀ 'ਚ ਮੁਕੱਦਮਾ ਦਰਜ ਹੋਇਆ ਸੀ, ਜਿਸ ਕਰਕੇ ਇਹ ਮਾਮਲਾ ਹੋਰ ਸ਼ੱਕੀ ਬਣ ਗਿਆ ਤੇ ਇਸ ਦੀ ਦੋਵੇਂ ਪੱਖਾਂ ਤੋਂ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਐਲ. ਸੰਗਤ ਦੇ ਡੰਪ 'ਚ ਲੱਗੀ ਭਿਆਨਕ ਅੱਗ ਨਾਲ ਲੱਖਾਂ ਰੁਪਏ ਦੀਆਂ ਗੱਠਾਂ ਸੜ ਕੇ ਸੁਆਹ ਅਗਲੀ ਖ਼ਬਰ ਗੱਗੂ ਗਿੱਲ ਨੂੰ ਪੀ.ਐਫ.ਟੀ.ਏ.ਏ. ਦਾ ਅਹੁਦਾ ਮਿਲਣ 'ਤੇ ਇਲਾਕਾ ਵਾਸੀਆਂ ਵਲੋਂ ਵਧਾਈਆਂ
Ad Position 24